ਧਾਰਾ 370 ਹੱਟਣ ਤੋਂ ਬਾਅਦ ਬੌਖਲਾਇਆ ਪਾਕਿ, ਭਾਰਤੀ ਹਾਈ ਕਮਿਸ਼ਨਰ ਨੂੰ ਕੀਤਾ ਤਲਬ
Monday, Aug 05, 2019 - 09:30 PM (IST)

ਨਵੀਂ ਦਿੱਲੀ/ਇਸਲਾਮਾਬਾਦ - ਜੰਮੂ ਕਸ਼ਮੀਰ 'ਚ ਧਾਰਾ 370 ਹੱਟਣ ਨਾਲ ਗੁਆਂਢੀ ਦੇਸ਼ ਪਾਕਿਸਤਾਨ ਬੌਖਲਾ ਗਿਆ ਹੈ। ਪਾਕਿ ਨੇ ਭਾਰਤੀ ਹਾਈ ਕਮਿਸ਼ਨਰ ਅਜੇ ਬਿਸਾਰੀਆ ਨੂੰ ਪਾਕਿਸਤਾਨੀ ਵਿਦੇਸ਼ ਸਕੱਤਰ ਨੇ ਤਲਬ ਕੀਤਾ ਹੈ। ਪਾਕਿ ਵੱਲੋਂ ਇਹ ਫੈਸਲਾ ਉਸ ਸਮੇਂ ਲਿਆ ਗਿਆ ਜਦੋਂ ਭਾਰਤ ਦੀ ਸੰਸਦ ਨੇ ਜੰਮੂ ਕਸ਼ਮੀਰ 'ਚ 70 ਸਾਲਾਂ ਤੋਂ ਜਾਰੀ ਧਾਰਾ 370 ਨੂੰ ਖਤਮ ਕਰਨ ਦਾ ਕਾਨੂੰਨ ਪਾਸ ਕੀਤਾ ਹੈ।