ਇਕ ਕਰੋੜ ਖਰਚ ਦੋਸਤ ਦੇ ਕਹਿਣ ''ਤੇ ਬਣਿਆ ਕੁੜੀ, ਪਿਆਰ ''ਚ ਮਿਲਿਆ ਧੋਖਾ ਤਾਂ ਰਚੀ ਖ਼ੌਫ਼ਨਾਕ ਸਾਜਿਸ਼

Thursday, Mar 07, 2024 - 02:03 PM (IST)

ਇਕ ਕਰੋੜ ਖਰਚ ਦੋਸਤ ਦੇ ਕਹਿਣ ''ਤੇ ਬਣਿਆ ਕੁੜੀ, ਪਿਆਰ ''ਚ ਮਿਲਿਆ ਧੋਖਾ ਤਾਂ ਰਚੀ ਖ਼ੌਫ਼ਨਾਕ ਸਾਜਿਸ਼

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੰਸਟਾਗ੍ਰਾਮ ਰਾਹੀਂ 2 ਨੌਜਵਾਨਾਂ ਦੀ ਦੋਸਤੀ ਹੋਈ, ਨਜ਼ਦੀਕੀਆਂ ਵਧੀਆਂ ਅਤੇ ਦੋਵੇਂ ਇਕ-ਦੂਜੇ ਨੂੰ ਪਿਆਰ ਕਰਨ ਲੱਗੇ। ਦੋਵੇਂ ਵਿਆਹ ਲਈ ਸੋਚਣ ਲੱਗੇ। ਇਕ ਇੰਦੌਰ ਦਾ ਫੈਸ਼ਨ ਡਿਜਾਈਨਰ ਤਾਂ ਦੂਜਾ ਕਾਨਪੁਰ ਦਾ ਕੈਫ਼ੇ ਸੰਚਾਲਕ ਹੈ। ਵਿਆਹ ਲਈ ਫੈਸ਼ਨ ਡਿਜਾਈਨਰ ਨੇ ਇਕ ਕਰੋੜ ਰੁਪਏ ਖਰਚ ਕਰ ਕੇ ਆਪਣਾ ਆਪਰੇਸ਼ਨ ਕਰਵਾਇਆ ਅਤੇ ਕੁੜੀ ਬਣ ਗਿਆ। ਇਸ ਵਿਚ ਕੈਫੇ ਸੰਚਾਲਕ ਦਾ ਮਨ ਬਦਲਿਆ ਅਤੇ ਉਹ ਵਿਆਹ ਤੋਂ ਮੁਕਰ ਗਿਆ। ਗੁੱਸੇ 'ਚ ਫੈਸ਼ਨ ਡਿਜਾਈਨਰ ਨੇ ਮੁਕੱਦਮਾ ਦਰਜ ਕਰਵਾਇਆ ਪਰ ਕੋਈ ਕਾਰਵਾਈ ਨਾ ਹੁੰਦੇ ਦੇਖ ਬਦਲਾ ਲੈਣ ਲਈ ਐਤਵਾਰ ਰਾਤ ਆਪਣੇ ਦੋਸਤ ਨਾਲ ਮਿਲ ਕੇ ਪ੍ਰੇਮੀ ਦੇ ਘਰ ਖੜ੍ਹੀ ਕਾਰ ਫੂਕ ਦਿੱਤੀ। ਮੰਗਲਵਾਰ ਨੂੰ ਦੋਵੇਂ ਫੜੇ ਗਏ ਤਾਂ ਪੂਰੀ ਕਾਰਵਾਈ ਸਾਹਮਣੇ ਆਈ। ਡੀ.ਸੀ.ਪੀ. ਸ਼ਰਵਣ ਕੁਮਾਰ ਨੇ ਦੱਸਿਆ ਕਿ ਇੰਦੌਰ ਦੇ 28 ਸਾਲਾ ਫੈਸ਼ਨ ਡਿਜਾਈਨਰ ਦੀ ਦੋਸਤੀ ਕਾਨਪੁਰ ਸਥਿਤ ਸ਼ਾਮ ਨਗਰ 'ਚ ਰਹਿਣ ਵਾਲੇ ਕੈਫੇ ਸੰਚਾਲਕ ਵੈਭਵ ਸ਼ੁਕਲਾ ਨਾਲ 2021 'ਚ ਇੰਸਟਾਗ੍ਰਾਮ ਚੈਟ ਰਾਹੀਂ ਹੋਈ ਸੀ।

ਵੈਭਵ ਨੇ ਵਿਆਹ ਦਾ ਵਾਅਦਾ ਕਰ ਕੇ ਫੈਸ਼ਨ ਡਿਜਾਈਨਰ ਨੂੰ ਜੈਂਡਰ ਬਦਲਵਾਉਣ ਲਈ ਕਿਹਾ। ਫੈਸ਼ਨ ਡਿਜਾਈਨਰ ਨੂੰ ਕੁੜੀ ਬਚਣ 'ਚ ਰੁਚੀ ਸੀ। ਉਸ ਨੇ ਕੁੜੀ ਬਣਨ ਲਈ ਤਿੰਨ ਵਾਰ ਆਪਰੇਸ਼ਨ ਕਰਵਾਏ। ਵੈਭਵ ਨੇ ਉਸ ਨੂੰ ਤਿੰਨ ਲੱਖ ਰੁਪਏ ਵੀ ਦਿੱਤੇ ਸਨ। ਦੋਵੇਂ ਮਿਲਦੇ ਰਹੇ ਅਤੇ ਕਈ ਵਾਰ ਸੰਬੰਧ ਵੀ ਬਣਾਏ। ਇਸ ਵਿਚ ਵੈਭਵ ਨੇ ਵਿਆਹ ਕਰਨ ਤੋਂ ਮਨ੍ਹਾ ਕਰ ਦਿੱਤਾ। ਫੈਸ਼ਨ ਡਿਜਾਈਨਰ ਨੇ ਇੰਦੌਰ 'ਚ ਧੋਖਾਧੜੀ, ਜਿਨਸੀ ਸ਼ੋਸ਼ਣ ਅਤੇ ਗੈਰ-ਕੁਦਰਤੀ ਸੰਬੰਧ ਬਣਾਉਣ ਦਾ ਮੁਕੱਦਮਾ ਦਰਜ ਕਰਵਾ ਦਿੱਤਾ। ਕੁਝ ਹੁੰਦਾ ਨਾ ਦੇਖ ਫੈਸ਼ਨ ਡਿਜਾਈਨਰ ਐਤਵਾਰ ਨੂੰ ਭੋਪਾਲ ਵਾਸੀ ਸਾਥੀ ਰੋਹਨ ਯਾਦਵ ਨਾਲ ਕਾਨਪੁਰ ਪਹੁੰਚਿਆ। ਟਰਾਂਸਜੈਂਡਰ ਨੇ ਪੁਲਸ ਨੂੰ ਦੱਸਿਆ ਕਿ ਵੈਭਵ ਦੇ ਵਿਆਹ ਤੋਂ ਮਨ੍ਹਾ ਕਰਨ ਦੇ ਬਾਅਦ ਤੋਂ ਉਹ 15 ਦਿਨ ਤੋਂ ਬਦਲਾ ਲੈਣ ਦੀ ਯੋਜਨਾ ਬਣਾ ਰਿਹਾ ਸੀ। ਇਸ ਵਿਚ ਉਸ ਨੇ ਰੋਹਨ ਯਾਦਵ ਨੂੰ ਜਾਣਕਾਰੀ ਦਿੱਤੀ। ਉਹ ਰੋਹਨ ਨੂੰ ਰੁਪਏ ਦੇ ਕੇ ਲਿਆਇਆ ਸੀ। ਕਾਨਪੁਰ ਆਉਣ ਤੋਂ ਬਾਅਦ ਉਸ ਨੇ 10 ਦਿਨ 'ਚ ਮੁੜ ਆ ਕੇ ਸਬਕ ਸਿਖਾਉਣ ਦੀ ਯੋਜਨਾ ਬਣਾਈ ਸੀ ਪਰ ਰੋਹਨ ਨੇ ਨਸ਼ੇ ਦੀ ਹਾਲਤ 'ਚ ਕਾਰ 'ਚ ਅੱਗ ਲਗਾ ਕੇ ਯੋਜਨਾ ਨੂੰ ਅਸਫ਼ਲ ਕਰ ਦਿੱਤਾ। ਜੇਕਰ ਉਸ ਨੇ ਵੈਭਵ ਦੀ ਗ੍ਰਿਫ਼ਤਾਰੀ ਲਈ ਚਕੇਰੀ ਪੁਲਸ ਤੋਂ ਮਦਦ ਨਹੀਂ ਮੰਗੀ ਹੁੰਦੀ ਤਾਂ ਉਸ ਦੀ ਯੋਜਨਾ ਸਫ਼ਲ ਹੋ ਜਾਂਦੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News