ਰਾਹੁਲ ਤੋਂ ED ਦੀ ਢਾਈ ਘੰਟੇ ਦੀ ਪੁੱਛ-ਗਿੱਛ, ਲੰਚ ਬਰੇਕ ਦੌਰਾਨ ਸੋਨੀਆ ਗਾਂਧੀ ਨੂੰ ਹਸਪਤਾਲ ਮਿਲਣ ਪਹੁੰਚੇ
Monday, Jun 13, 2022 - 03:42 PM (IST)
ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਸੋਮਵਾਰ ਨੂੰ ਇਨਫੋਰਸਮੈਟ ਡਾਇਰੈਕਟੋਰੇਟ (ਈਡੀ) ਨੇ ਨੈਸ਼ਨਲ ਹੈਰਾਲਡ ਅਖ਼ਬਾਰ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸਿਲਸਿਲੇ ’ਚ ਪੁੱਛ-ਗਿੱਛ ਕੀਤੀ। ਉਹ ਪਾਰਟੀ ਆਗੂਆਂ ਅਤੇ ਸਮਰਥਕਾਂ ਨਾਲ ਇੱਥੇ ਏਜੰਸੀ ਹੈੱਡਕੁਆਰਟਰ ਪਹੁੰਚੇ ਸਨ।
ਅਧਿਕਾਰੀਆਂ ਨੇ ਦੱਸਿਆਕਿ ਕਰੀਬ ਢਾਈ ਘੰਟੇ ਦੀ ਪੁੱਛ-ਗਿੱਛ ਤੋਂ ਬਾਅਦ ਰਾਹੁਲ ਨੂੰ ਦੁਪਹਿਰ 2 ਵਜ ਕੇ 10 ਮਿੰਟ ’ਤੇ ਦੁਪਹਿਰ ਦੇ ਭੋਜਨ ਲਈ ਈਡੀ ਹੈੱਡਕੁਆਰਟਰ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਗਈ। ਈਡੀ ਤੋਂ ਪੁੱਛ-ਗਿੱਛ ਤੋਂ ਬਾਅਦ ਰਾਹੁਲ ਆਪਣੀ ਰਿਹਾਇਸ਼ ਪਹੁੰਚੇ, ਜਿੱਥੋਂ ਉਹ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਪਹੁੰਚੇ। ਇਸ ਹਸਪਤਾਲ ’ਚ ਸੋਨੀਆ ਗਾਂਧੀ ਦਾ ਇਲਾਜ ਚੱਲ ਰਿਹਾ ਹੈ। ਰਾਹੁਲ ਗਾਂਧੀ ਆਪਣੀ ਮਾਂ ਨਾਲ ਮੁਲਾਕਾਤ ਕਰਨਗੇ। ਸੋਨੀਆ ਗਾਂਧੀ ਨੂੰ 12 ਜੂਨ ਨੂੰ ਕੋਰੋਨਾ ਸਬੰਧੀ ਦਿੱਕਤਾਂ ਕਾਰਨ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ। ਰਾਹੁਲ ਗਾਂਧੀ ਬਰੇਕ ਤੋਂ ਬਾਅਦ ਈਡੀ ਦਫ਼ਤਰ ਪੁੱਛ-ਗਿੱਛ ਲਈ ਪਰਤਣਗੇ।