ਕਮਲ ਕੌਰ ਭਾਬੀ ਮਗਰੋਂ ਹੁਣ ਇਕ ਹੋਰ ਮਸ਼ਹੂਰ ਮਾਡਲ ਦੀ ਮਿਲੀ ਲਾਸ਼

Monday, Jun 16, 2025 - 01:16 PM (IST)

ਕਮਲ ਕੌਰ ਭਾਬੀ ਮਗਰੋਂ ਹੁਣ ਇਕ ਹੋਰ ਮਸ਼ਹੂਰ ਮਾਡਲ ਦੀ ਮਿਲੀ ਲਾਸ਼

ਭਿਵਾਨੀ – ਹਰਿਆਣਾ ਦੀ ਮਸ਼ਹੂਰ ਮਾਡਲ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਸ਼ੀਤਲ ਚੌਧਰੀ ਉਰਫ ਸਿੰਮੀ ਦੀ ਲਾਸ਼ ਇੱਕ ਨਹਿਰ ਵਿੱਚੋਂ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਇਹ ਮਾਮਲਾ ਨਾ ਸਿਰਫ਼ ਮਾਡਲ ਦੀ ਮੌਤ ਨੂੰ ਲੈ ਕੇ ਸਵਾਲ ਖੜੇ ਕਰ ਰਿਹਾ ਹੈ, ਸਗੋਂ ਇਸ ਦੇ ਪਿੱਛੇ ਦੇ ਰਾਜ਼ ਨੂੰ ਲੈ ਕੇ ਵੀ ਕਈ ਅਟਕਲਾਂ ਲਗਾਈਆਂ ਜਾ ਰਹੀਆਂ ਹਨ।

ਇਹ ਵੀ ਪੜ੍ਹੋ: ਵਿਆਹ ਤੋਂ 10 ਦਿਨਾਂ ਬਾਅਦ ਦਿਖਿਆ ਹਿਨਾ ਖਾਨ ਦਾ ਬੇਬੀ ਬੰਪ! ਲੱਗਣ ਲੱਗੀਆਂ ਪ੍ਰੈਗਨੈਂਸੀ ਦੀਆਂ ਅਟਕਲਾਂ

ਕਿੱਥੋਂ ਮਿਲੀ ਲਾਸ਼ ਅਤੇ ਕੀ ਮਿਲੀ ਜਾਣਕਾਰੀ

ਸਿੰਮੀ ਦੀ ਲਾਸ਼ ਭਿਵਾਨੀ ਜ਼ਿਲ੍ਹੇ ਦੀ ਇੱਕ ਨਹਿਰ 'ਚੋਂ ਮਿਲੀ ਹੈ। ਨੇੜੇ ਰਹਿੰਦੇ ਲੋਕਾਂ ਨੇ ਜਦੋਂ ਨਹਿਰ ਵਿਚ ਤੈਰਦੀ ਹੋਈ ਲਾਸ਼ ਦੇਖੀ, ਤਾਂ ਉਨ੍ਹਾਂ ਨੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁਲਸ ਨੇ ਪਹੁੰਚ ਕੇ ਲਾਸ਼ ਨੂੰ ਬਾਹਰ ਕੱਢਵਾਇਆ ਅਤੇ ਪਛਾਣ ਕਰਵਾਉਣ 'ਤੇ ਪਤਾ ਲੱਗਿਆ ਕਿ ਇਹ ਲਾਸ਼ ਮਸ਼ਹੂਰ ਮਾਡਲ ਸਿੰਮੀ ਦੀ ਹੈ।

ਇਹ ਵੀ ਪੜ੍ਹੋ: ਭਾਬੀ ਕਮਲ ਕੌਰ ਦੇ ਕਤਲ ਮਾਮਲੇ 'ਤੇ ਭੜਕੇ Mika Singh, ਅੰਮ੍ਰਿਤਪਾਲ ਮਹਿਰੋਂ ਨੂੰ ਲੈ ਕੇ ਦਿੱਤਾ ਵੱਡਾ ਬਿਆਨ

ਸੋਸ਼ਲ ਮੀਡੀਆ 'ਤੇ ਸੀ ਕਾਫੀ ਐਕਟਿਵ

ਸਿੰਮੀ ਹਰਿਆਣਾ ਦੀ ਮਸ਼ਹੂਰ ਮਾਡਲ ਸੀ ਜੋ ਕਿ ਇੰਸਟਾਗ੍ਰਾਮ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੇਟਫ਼ਾਰਮਾਂ 'ਤੇ ਕਾਫੀ ਸਰਗਰਮ ਰਹੀ ਹੈ। ਉਹ ਆਪਣੇ ਡਾਂਸ ਵੀਡੀਓ, ਰੀਲਜ਼ ਅਤੇ ਮੋਟਿਵੇਸ਼ਨਲ ਕੰਟੈਂਟ ਕਰਕੇ ਕਾਫੀ ਚਰਚਿਤ ਰਹੀ। ਉਸਦੇ ਲੱਖਾਂ ਫੈਨ ਫਾਲੋਅਰ ਹਨ।

ਇਹ ਵੀ ਪੜ੍ਹੋ: ਧੀ ਵਾਮਿਕਾ ਨੇ Father's Day 'ਤੇ ਵਿਰਾਟ ਕੋਹਲੀ ਲਈ ਕੀਤਾ ਪਿਆਰ ਦਾ ਇਜ਼ਹਾਰ, ਸਾਂਝਾ ਕੀਤਾ ਖਾਸ ਲੈਟਰ

ਮੌਤ ਦੇ ਕਾਰਨ 'ਚ ਸਸਪੈਂਸ

ਪੁਲਸ ਦੇ ਅਨੁਸਾਰ, ਮਾਡਲ ਦੀ ਮੌਤ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋਇਆ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ, ਐੱਸਪੀ ਪੱਧਰ 'ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲਾ ਸਵੇਰੇ ਜਾਂ ਰਾਤ ਦੇ ਸਮੇਂ ਘਟਿਆ ਹੋ ਸਕਦਾ ਹੈ। ਫਿਲਹਾਲ ਇਹ ਸਪਸ਼ਟ ਨਹੀਂ ਕਿ ਮਾਡਲ ਨੇ ਆਤਮਹੱਤਿਆ ਕੀਤੀ ਹੈ ਜਾਂ ਇਹ ਕਿਸੇ ਸਾਜ਼ਿਸ਼ ਦਾ ਨਤੀਜਾ ਹੈ। ਉਸਦੇ ਮੋਬਾਈਲ ਡਾਟਾ ਅਤੇ ਕਾਲ ਰਿਕਾਰਡ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਅਗਲੇ 2-3 ਦਿਨ ਪਵੇਗਾ ਮੋਹਲੇਧਾਰ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ

ਸਿੰਮੀ ਦੇ ਪਰਿਵਾਰ ਨੇ ਉਸਦੀ ਮੌਤ 'ਤੇ ਡੂੰਘਾ ਦੁੱਖ ਪ੍ਰਗਟਾਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਸਿੰਮੀ ਦਾ ਕੋਈ ਦੁਸ਼ਮਣ ਨਹੀਂ ਸੀ, ਉਹ ਬਹੁਤ ਹੀ ਉਤਸ਼ਾਹੀ ਅਤੇ ਖੁਸ਼ਮਿਜਾਜ਼ ਕੁੜੀ ਸੀ।

ਇਹ ਵੀ ਪੜ੍ਹੋ: ਕਾਂਤਾਰਾ-1 ਦੀ ਸ਼ੂਟਿੰਗ 'ਤੇ ਭੂਤਾਂ ਦਾ ਸਾਇਆ! ਇਕ ਮਹੀਨੇ 'ਚ 3 ਮੌਤਾਂ ਮਗਰੋਂ ਹੁਣ ਵਾਪਰ ਗਿਆ ਇਕ ਹੋਰ ਵੱਡਾ ਹਾਦਸਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

cherry

Content Editor

Related News