ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਮਸ਼ਹੂਰ TV ਸਟਾਰ, 24 ਸਾਲ ਦੀ ਉਮਰ ''ਚ ਦੁਨੀਆ ਨੂੰ ਕਿਹਾ ਅਲਵਿਦਾ
Monday, Jun 02, 2025 - 12:08 PM (IST)

ਲੰਡਨ – ਬ੍ਰਿਟਿਸ਼ ਟੀਵੀ ਰਿਐਲਟੀ ਸ਼ੋਅ "Race Across the World" ਵਿੱਚ ਭਾਗ ਲੈ ਚੁੱਕੇ ਸੈਮ ਗਾਰਡਿਨਰ ਦੀ ਸੜਕ ਹਾਦਸੇ 'ਚ ਅਚਾਨਕ ਮੌਤ ਹੋ ਗਈ ਹੈ। ਸਿਰਫ਼ 24 ਸਾਲ ਦੀ ਉਮਰ 'ਚ ਟੀਵੀ ਸਟਾਰ ਦੀ ਮੌਤ ਨੇ ਹਾਲੀਵੁੱਡ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ।
ਇਹ ਵੀ ਪੜ੍ਹੋ: ਖ਼ੂਬਸੂਰਤ ਅਦਾਕਾਰਾ ਨੇ ਤੇਜ਼ੀ ਨਾਲ ਘਟਾਇਆ ਭਾਰ, ਹੋ ਗਈ Fat to Fit, ਪਰ ਖੜ੍ਹੀ ਹੋ ਗਈ ਨਵੀਂ ਮੁਸੀਬਤ
ਮੀਡੀਆ ਰਿਪੋਰਟਾਂ ਮੁਤਾਬਕ, ਇਹ ਹਾਦਸਾ 26 ਮਈ ਨੂੰ ਵਾਪਰਿਆ ਸੀ। ਸੈਮ ਗਾਰਡਿਨਰ Greater Manchester ਵਿਚ A34 ਨੇੜੇ ਆਪਣੀ ਵਾਈਟ ਵੋਲਕਸਵੇਗਨ ਗੋਲਫ ਚਲਾ ਰਹੇ ਸਨ। ਇਸ ਦੌਰਾਨ ਕਾਰ ਸੜਕ ਤੋਂ ਹੇਠਾਂ ਉਤਰ ਗਈ ਪਲਟ ਗਈ। ਪੁਲਸ ਅਨੁਸਾਰ, ਸੈਮ ਗੱਡੀ ਵਿੱਚ ਇਕੱਲੇ ਸਨ। ਹਾਦਸੇ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ।
ਪਰਿਵਾਰ ਦਾ ਬਿਆਨ
ਸੈਮ ਦੇ ਪਰਿਵਾਰ ਨੇ ਬਿਆਨ ਜਾਰੀ ਕਰਦਿਆਂ ਕਿਹਾ, "ਅਸੀਂ ਆਪਣੇ ਪੁੱਤ ਨੂੰ ਇੰਨੀ ਛੋਟੀ ਉਮਰ 'ਚ ਇੰਨੀ ਦਰਦਨਾਕ ਘਟਨਾ ਵਿਚ ਗੁਆ ਕੇ ਬਹੁਤ ਦੁਖੀ ਹਾਂ। ਸੈਮ ਸਾਨੂੰ ਬਹੁਤ ਜਲਦੀ ਛੱਡ ਕੇ ਚਲਾ ਗਿਆ ਅਤੇ ਹਾਲਾਂਕਿ ਉਸਨੇ ਸਾਡੀ ਜ਼ਿੰਦਗੀ ਵਿੱਚ ਜੋ ਰੌਸ਼ਨੀ, ਖੁਸ਼ੀ ਅਤੇ ਉਤਸ਼ਾਹ ਲਿਆਂਦਾ, ਉਹ ਬੇਮਿਸਾਲ ਸੀ। ਹਾਲਾਂਕਿ ਸ਼ਬਦ ਕਦੇ ਵੀ ਉਹ ਅਹਿਸਾਸ ਪੂਰੀ ਤਰ੍ਹਾਂ ਨਹੀਂ ਬਿਆਨ ਕਰ ਸਕਦੇ।"
ਇਹ ਵੀ ਪੜ੍ਹੋ: 2 ਵਿਆਹਾਂ ਮਗਰੋਂ 18 ਸਾਲ ਛੋਟੀ ਮਾਮੇ ਦੀ ਕੁੜੀ 'ਤੇ ਆਇਆ ਮਸ਼ਹੂਰ ਅਦਾਕਾਰ ਦਾ ਦਿਲ, ਕਰਵਾਇਆ ਵਿਆਹ
"Race Across the World" ਨਾਲ ਮਿਲੀ ਪਛਾਣ
ਸੈਮ ਗਾਰਡਿਨਰ ਨੇ 2019 ਵਿੱਚ "Race Across the World" ਰਿਆਲਟੀ ਸ਼ੋਅ 'ਚ ਹਿੱਸਾ ਲੈ ਕੇ ਪ੍ਰਸਿੱਧੀ ਹਾਸਲ ਕੀਤੀ ਸੀ। ਇਸ ਸ਼ੋਅ ਵਿਚ 2 ਲੋਕਾਂ ਦੀ ਟੀਮ ਇਕ ਨਿਰਧਾਰਤ ਬਜਟ 'ਤੇ ਬਿਨਾਂ ਹਵਾਈ ਯਾਤਰਾ ਦੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਯਾਤਰਾ ਕਰਦੀ ਹੈ। ਉਸ ਸਮੇਂ ਤੋਂ ਸੈਮ ਨੌਜਵਾਨ ਦਰਸ਼ਕਾਂ ਵਿੱਚ ਇੱਕ ਮੋਟੀਵੇਸ਼ਨਲ ਚਿਹਰਾ ਬਣ ਗਏ ਸਨ।
ਇਹ ਵੀ ਪੜ੍ਹੋ: ਸੋਨੂੰ ਸੂਦ ਦੇ ਸਵਾਲ ਨੇ ਸੁਚਾਤਾ ਨੂੰ ਬਣਾਇਆ Miss World ! ਦਿੱਤਾ ਅਜਿਹਾ ਜਵਾਬ ਕਿ ਸਿਰ ਸਜ ਗਿਆ ਤਾਜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8