ਅਲੀਗੜ੍ਹ : ਜਿੱਨਾਹ ਤੋਂ ਬਾਅਦ ਹੁਣ ਸਰ ਸੈਯਦ ਅਹਿਮਦ ਖਾਨ ਦੀ ਤਸਵੀਰ ਨੂੰ ਲੈ ਕੇ ਵਿਵਾਦ

05/05/2018 4:28:01 PM

ਅਲੀਗੜ੍ਹ— ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਮੁਹੰਮਦ ਅਲੀ ਜਿੱਨਾਹ ਤੋਂ ਬਾਅਦ ਵਿਵਾਦ ਹੁਣ ਇਕ ਹੋਰ ਤਸਵੀਰ ਨੂੰ ਲੈ ਕੇ ਸ਼ੁਰੂ ਹੋ ਗਿਆ ਹੈ। ਮੀਡੀਆ ਰਿਪੋਰਟਸ ਮੁਤਾਬਕ, ਇਥੇ ਮੌਜ਼ੂਦਾ ਕਸਬੇ 'ਚ ਮੌਜ਼ੂਦ ਪੀ.ਡਬਲਯੂ.ਡੀ. ਦੇ ਗੈਸਟ ਹਾਊਸ ਸੰਸਥਾਪਕ ਸਰ ਸੈਯਦ ਅਹਿਮਦ ਖਾਨ ਦੀ ਤਸਵੀਰ ਹਟਾਉਣ ਤੋਂ ਬਾਅਦ ਇਕ ਨਵਾਂ ਮੌੜ ਪੈਦਾ ਹੋ ਗਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਜਿੱਨਾਹ ਦੀ ਤਸਵੀਰ ਦੇ ਵਿਵਾਦ ਵਿਚਕਾਰ ਹੀ ਇਥੇ ਤੋਂ ਵੀ ਤਸਵੀਰ ਹਟਾਈ ਗਈ ਹੈ।
ਹਾਲਾਂਕਿ, ਇਹ ਤਸਵੀਰ ਕਿਉਂ ਹਟਾਈ ਗਈ ਹੈ, ਇਸ ਨੂੰ ਲੈ ਕੇ ਅਜੇ ਕਾਰਨ ਦਾ ਪਤਾ ਨਹੀਂ ਹੈ। ਦੂਜੇ ਪਾਸੇ, ਅਲੀਗੜ੍ਹ 'ਚ ਜਿੱਨਾਹ ਵਿਵਾਦ ਤੋਂ ਬਾਅਦ ਪੱਤਰਕਾਰਾਂ ਨਾਲ ਬਦਸਲੂਕੀ ਦਾ ਵੀ ਮਾਮਲਾ ਸਾਹਮਣੇ ਆਇਆ ਹੈ।
ਸਥਾਨਕ ਮੀਡੀਆ ਰਿਪੋਰਟ ਮੁਤਾਬਕ, ਅੰਦੋਲਨ ਕਰ ਰਹੇ ਵਿਦਿਆਰਥੀਆਂ ਨੇ ਜਿੱਨਾਹ ਨੂੰ ਕਵਰ ਕਰਨ ਗਏ ਕੁਝ ਪੱਤਰਕਾਰਾਂ ਅਤੇ ਫਾਲੋਅਰਜ਼ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ ਕੁਝ ਪੱਤਰਕਾਰਾਂ ਨਾਲ ਕੁੱਟਮਾਰ ਵੀ ਕੀਤੀ ਗਈ। ਦੱਸਣਾ ਚਾਹੁੰਦੇ ਹਾਂ ਕਿ ਜਿੱਨਾਹ ਤਸਵੀਰ ਨੂੰ ਲੈ ਕੇ ਉੱਠਿਆ ਵਿਵਾਦ ਅਜੇ ਤੱਕ ਘੱਟ ਨਹੀਂ ਹੋ ਰਿਹਾ, ਇਸ ਨਾਲ ਹੀ ਦੂਜੇ ਮਾਮਲੇ ਸਰ ਸੈਯਦ ਅਹਿਮਦ ਖਾਨ ਨੂੰ ਲੈ ਕੇ ਵੀ ਯੂਨੀਵਰਸਿਟੀ ਕੰਪਲੈਕਸ ਨੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਜਾਰੀ ਹੈ।


Related News