ਹੈਦਰਾਬਾਦ ਤੋਂ ਬਾਅਦ ਹੁਣ ਇਟਾਵਾ ''ਚ ਮਿਲੀਆਂ ਦੋ ਸ਼ੇਰਨੀਆਂ ਕੋਰੋਨਾ ਪਾਜ਼ੇਟਿਵ

05/08/2021 4:35:51 AM

ਇਟਾਵਾ - ਇਨਸਾਨਾਂ ਤੋਂ ਬਾਅਦ ਹੁਣ ਜਾਨਵਰਾਂ ਵਿੱਚ ਵੀ ਕੋਰੋਨਾ ਵਾਇਰਸ ਫੈਲਣ ਲੱਗਾ ਹੈ। ਹੈਦਰਾਬਾਦ 'ਚ ਪਹਿਲਾਂ ਸ਼ੇਰਾਂ ਦੇ ਵਿੱਚ ਇਹ ਵਾਇਰਸ ਪਾਇਆ ਗਿਆ, ਜਿਸ ਤੋਂ ਬਾਅਦ ਹੁਣ ਉੱਤਰ ਪ੍ਰਦੇਸ਼ ਦੇ ਇਟਾਵਾ ਵਿੱਚ ਲਾਇਨ ਸਫਾਰੀ ਦੀਆਂ ਦੋ ਸ਼ੇਰਨੀਆਂ ਗੌਰੀ ਅਤੇ ਜੈਨਿਫਰ ਕੋਰੋਨਾ ਪਾਜ਼ੇਟਿਵ ਪਾਈਆਂ ਗਈਆਂ ਹਨ। ਇਨ੍ਹਾਂ ਦੋਨਾਂ ਨੂੰ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ। ਜਿੱਥੇ ਇਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਸਫਾਰੀ ਪ੍ਰਸ਼ਾਸਨ ਦੇ ਅਨੁਸਾਰ ਦੋਨਾਂ ਸ਼ੇਰਨੀਆਂ ਦੀ ਹਾਲਤ ਸਥਿਰ ਬਣੀ ਹੋਈ ਹੈ। ਇਟਾਵਾ ਸਫਾਰੀ ਪਾਰਕ ਦੇ ਨਿਦੇਸ਼ਕ ਕੇ.ਕੇ. ਸਿੰਘ ਨੇ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਲਾਇਨ ਸਫਾਰੀ ਦੀਆਂ ਸ਼ੇਰਨੀਆਂ ਗੌਰੀ ਅਤੇ ਜੈਨਿਫਰ ਆਈ.ਬੀ.ਆਰ.ਆ.ਈ ਬਰੇਲੀ ਤੋਂ ਆਈ ਜਾਂਚ ਰਿਰਪੋਟ ਦੇ ਅਨੁਸਾਰ ਦੋਨਾਂ ਕੋਰੋਨਾ ਪੀੜਤ ਪਾਈ ਗਈਆਂ ਹਨ। 

ਇਹ ਵੀ ਪੜ੍ਹੋ- ਕੋਰੋਨਾ ਪੀੜਤਾਂ ਨੂੰ ਹੋ ਰਹੀ ਇਹ ਜਾਨਲੇਵਾ ਬੀਮਾਰੀ, 20 ਲੋਕਾਂ ਦੀ ਗਈ ਅੱਖਾਂ ਦੀ ਰੌਸ਼ਨੀ, 10 ਦੀ ਮੌਤ

ਆਲ ਇੰਡੀਆ ਵੈਟਰਨਰੀ ਰਿਸਰਚ ਇੰਸਟੀਚਿਊਟ ਬਰੇਲੀ ਵਿੱਚ ਇਨ੍ਹਾਂ ਦੀ ਜਾਂਚ ਕਰਾਈ ਗਈ ਸੀ। ਜਿੱਥੋਂ ਜਾਂਚ ਰਿਪੋਰਟ ਦੇ ਆਧਾਰ 'ਤੇ ਇਨ੍ਹਾਂ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਸ਼ੁੱਕਰਵਾਰ ਦੀ ਦੇਰ ਸ਼ਾਮ ਸਫਾਰੀ ਦੇ ਡਾਇਰੈਕਟਰ ਕੇ.ਕੇ. ਸਿੰਘ ਵਲੋਂ ਇਸ ਸੰਬੰਧ ਵਿੱਚ ਇੱਕ ਪ੍ਰੈੱਸ ਨੋਟ ਜਾਰੀ ਕਰਕੇ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ 30 ਅਪ੍ਰੈਲ ਤੋਂ ਸ਼ੇਰਨੀ ਗੌਰੀ ਅਤੇ ਜੈਨਿਫਰ ਨੂੰ ਬੁਖਾਰ ਆ ਰਿਹਾ ਸੀ। ਇਸ ਤੋਂ ਬਾਅਦ ਇਨ੍ਹਾਂ ਦੀ ਜਾਂਚ ਲਈ ਰਕਤ ਬਾਮਲ ਦੇ ਨਮੂਨੇ 3 ਮਈ ਨੂੰ ਆਈ.ਵੀ.ਆਰ.ਆਈ. ਬਰੇਲੀ ਭੇਜੇ ਗਏ ਸਨ। 6 ਮਈ ਨੂੰ ਸ਼ਾਮ ਨੂੰ ਇਹ ਦੱਸਿਆ ਗਿਆ ਕਿ ਸ਼ੇਰਨੀ ਗੌਰੀ ਅਤੇ ਜੈਨਿਫਰ ਨੂੰ ਕੋਰੋਨਾ ਇਨਫੈਕਸ਼ਨ ਹੋਇਆ ਹੈ ਇਸ ਤੋਂ ਬਾਅਦ ਇਨ੍ਹਾਂ ਦੋਨਾਂ ਸ਼ੇਰਨੀਆਂ ਨੂੰ ਆਇਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਜਿੱਥੇ ਮਾਹਰਾਂ ਦੇ ਸਲਾਹ ਅਨੁਸਾਰ ਇਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News