ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਅੱਜ ਪਹਿਲੀ ਵਾਰ ਗਾਂਧੀ ਮੈਦਾਨ ''ਚ ਜਾਣਗੇ ਮੋਦੀ

01/05/2017 11:56:32 AM

ਪਟਨਾ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ''ਤੇ ਅੱਜ ਭਾਵ ਵੀਰਵਾਰ ਨੂੰ ਪਟਨਾ ਆਗਮਨ ਨੂੰ ਲੈ ਕੇ ਸੁਰੱਖਿਆ ਦੇ ਸਖਤ ਪ੍ਰਬੰਧ ਦੇ ਨਾਲ ਹੀ ਚੱਪੇ-ਚੱਪੇ ''ਤੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਬਨਣ ਤੋਂ ਬਾਅਦ ਮੋਦੀ ਪਹਿਲੀ ਵਾਰ ਇਥੋਂ ਦੇ ਇਤਿਹਾਸਕ ਗਾਂਧੀ ਮੈਦਾਨ ਜਾਣਗੇ ਜਿਥੇ ਪ੍ਰਕਾਸ਼ ਪੁਰਬ ਨੂੰ ਲੈ ਕੇ ਮੁੱਖ ਸਮਾਰੋਹ ਚੱਲ ਰਿਹਾ ਹੈ। ਮੋਦੀ 27 ਅਕਤੂਬਰ 2013 ਨੂੰ ਪਟਨਾ ਦੇ ਇਸ ਗਾਂਧੀ ਮੈਦਾਨ ''ਚ ਜਦੋਂ ਭਾਰਤੀ ਜਨਤਾ ਪਾਰਟੀ ਵਲੋਂ ਆਯਜਿਤ ਹੁੰਕਾਰ ਰੈਲੀ ਨੂੰ ਸੰਬੋਧਨ ਕਰ ਰਹੇ ਸਨ, ਉਦੋਂ ਅੱਤਵਾਦੀਆਂ ਨੇ ਇਕ ਤੋਂ ਬਾਅਦ ਕਈ ਧਮਾਕੇ ਕੀਤੇ ਸਨ। ਇਸ ਧਮਾਕੇ ''ਚ ਜਿੱਥੇ 5 ਲੋਕਾਂ ਦੀ ਮੌਤ ਹੋ ਗਈ ਸੀ, ਉਥੇ ਹੀ 80 ਤੋਂ ਜ਼ਿਆਦਾ ਲੋਕ ਜ਼ਖਮੀ ਵੀ ਹੋਏ ਸਨ।
ਪੰਜਾਬ ਦੇ ਨਾਭਾ ਜੇਲ ਬਰੇਕ ਕਾਂਡ ਦੇ ਸਾਜਿਸ਼ਕਰਤਾ ਅਤੇ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ.ਐਲ.ਐਫ.) ਦੇ ਫਰਾਰ ਅੱਤਵਾਦੀ ਕਸ਼ਮੀਰ ਸਿੰਘ ਦੇ ਬਿਹਾਰ ''ਚ ਲੁੱਕੇ ਹੋਣ ਦੇ ਸ਼ੱਕ ਨੂੰ ਲੈ ਕੇ ਸਪੈਸ਼ਲ ਬੀਪਨ ਅਤੇ ਟੈਕਿਟਸ (ਐਸ.ਡਬਲਯੂ.ਏ.ਟੀ.) ਦੀ ਟੀਮ ਵੀ ਤਾਇਨਾਤ ਕੀਤੀ ਗਈ ਹੈ। ਇਸ ਨੂੰ ਦੇਖਦੇ ਹੋਏ ਇਸ ਵਾਰ ਸੁਰੱਖਿਆ ਦੀ ਇਸ ਤਰ੍ਹਾਂ ਦੀ ਚਾਕ-ਚੌਬੰਦ ਵਿਵਸਥਾ ਕੀਤੀ ਗਈ ਹੈ ਕਿ ਪਰਿੰਦਾ ਵੀ ਪਰ ਨਾ ਮਾਰ ਸਕੇ। ਇਸ ਵਾਰ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐਸ.ਪੀ.ਜੀ.) ਅਤੇ ਖੁਫੀਆ ਏਜੰਸੀਆਂ ਦੇ ਨਾਲ ਹੀ ਬਿਹਾਰ ਪੁਲਸ ਪੂਰੀ ਚੌਕਸੀ ਵਰਤ ਰਹੀ ਹੈ। ਗਾਂਧੀ ਮੈਦਾਨ ਤੋਂ ਲੈ ਕੇ ਪਟਨਾ ਦੇ ਜੈਪ੍ਰਕਾਸ਼ ਨਾਰਾਇਣ ਕੌਮਾਂਤਰੀ ਹਵਾਈ ਅੱਡੇ ਤੱਕ ਕਈ ਪੱਧਰੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਐਸ.ਪੀ.ਜੀ ਦੇ ਅਧਿਕਾਰੀ 2 ਦਿਨਾਂ ਤੋਂ ਸੁਰੱਖਿਆ ਵਿਵਸਥਾ ਦੀ ਸਮੀਖਿਆ ਕਰ ਰਹੇ ਹਨ।


Related News