8 ਮਹੀਨਿਆਂ ਬਾਅਦ ਮੁਰਦਾ ਦਿਲ ਮੁੜ ਜਿਊਂਦਾ ਹੋ ਗਿਆ

Thursday, Jul 11, 2019 - 09:27 PM (IST)

8 ਮਹੀਨਿਆਂ ਬਾਅਦ ਮੁਰਦਾ ਦਿਲ ਮੁੜ ਜਿਊਂਦਾ ਹੋ ਗਿਆ

ਨਵੀਂ ਦਿੱਲੀ (ਏਜੰਸੀ)-ਕਰਿਸ਼ਮਾਈ ਘਟਨਾ ਉਦੋਂ ਹੋਈ ਜਦੋਂ 52 ਸਾਲਾ ਇਕ ਵਿਅਕਤੀ ਦਾ ਪੁਰਾਣਾ ਦਿਲ ਹੀ ਆਮ ਵਾਂਗ ਕੰਮ ਕਰਨ ਲੱਗ ਪਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਪਿਛਲੇ 18 ਮਹੀਨਿਆਂ ਤੋਂ ਨਕਲੀ ਦਿਲ ਦੀ ਪ੍ਰਣਾਲੀ ਦੇ ਆਸਰੇ ਉਸ ਦਾ ਦਿਲ ਕੰਮ ਕਰਨਾ ਬੰਦ ਹੋਣ ਪਿੱਤੋਂ ਜੀ ਰਿਹਾ ਸੀ। ਦਿਲ ਦੀ ਇਸ ਹੈਰਾਨਕੁੰਨ ਬਹਾਲੀ ਪਿਛੋਂ ਡਾਕਟਰਾਂ ਨੇ ਉਸ ਦੇ ਨਕਲੀ ਦਿਲ ਨੂੰ ਬੰਦ ਕਰ ਦਿੱਤਾ ਅਤੇ ਉਹ ਵਿਅਕਤੀ ਆਪਣੇ ਅਸਲ ਦਿਲ ਦੇ ਆਸਰੇ ਜ਼ਿੰਦਾ ਹੈ। ਦਿੱਲੀ ਦੇ ਦਿਲ ਦੀਆਂ ਬੀਮਾਰੀਆਂ ਦੇ ਇਲਾਜ ਦੇ ਮਾਹਿਰ ਡਾਕਟਰ ਅਜੈ ਕੌਲ ਨੇ ਦੱਸਿਆ ਕਿ ਵਪਾਰੀ ਹਨੀ ਜਾਵੇਦ ਦੇ ਦਿਲ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਤੇ ਉਸ ਦੀਆਂ ਦਿਲ ਦੀਆਂ ਨਸਾਂ ਨੇ ਖੂਨ ਦੀ ਸਪਲਾਈ ਬੰਦ ਕਰ ਦਿੱਤੀ ਜਿਸ ਪਿੱਛੋਂ ਨਕਲੀ ਦਿਲ ਲਾਇਆ ਗਿਆ।

ਇਹ ਮਰੀਜ਼ ਸਥਾਨਕ ਹਸਪਤਾਲ ਵਿਚ ਡੇਢ ਸਾਲ ਪਹਿਲਾਂ ਆਇਆ। ਉਸ ਦੇ ਦਿਲ ਦੀ ਸਥਿਤੀ ਵਿਗੜ ਰਹੀ ਸੀ। ਉਸ ਨੂੰ ਨਵਾਂ ਦਿਲ ਲਾਉਣ ਜਾਂ ਨਕਲੀ ਦਿਲ ਲਾਉਣ ਵਿਚੋਂ ਕਿਸੇ ਇਕ ਦੀ ਚੋਣ ਕਰਨ ਲਈ ਕਿਹਾ ਗਿਆ। ਦਿਲ ਦੇ ਕਿਸੇ ਦਾਨੀ ਦੀ ਗੈਰ ਮੌਜੂਦਗੀ ਅਤੇ ਉਸ ਦੀ ਗੰਭੀਰ ਹਾਲਤ ਕਾਰਨ ਨਕਦੀ ਦਿਲ ਲਾਉਣ ਇਕੋ-ਇਕ ਮੁਤਬਾਦਲ ਸੀ।


author

Sunny Mehra

Content Editor

Related News