30 ਘੰਟੇ ਬਾਅਦ ਮੌਤ ਦੇ ਮੂੰਹ ’ਚੋਂ ਪਰਤਿਆ ਵਿਦੇਸ਼ੀ ਪਾਇਲਟ, ਉਡਾਣ ਭਰਨ ਮਗਰੋਂ ਵਾਪਰਿਆ ਸੀ ਹਾਦਸਾ

10/26/2022 5:20:37 PM

ਪਪਰੋਲਾ (ਗੌਰਵ)– ਬੀੜ ਬਿਲਿੰਗ ਤੋਂ ਉਡਾਣ ਭਰਨ ਮਗਰੋਂ ਹਿਮਾਨੀ ਚਾਮੁੰਡਾ ਨੇੜੇ ਪਹਾੜੀਆਂ ’ਚ ਫਸੇ ਵਿਦੇਸ਼ੀ ਪਾਇਲਟ ਨੂੰ ਰੈਸਕਿਊ ਟੀਮ ਨੇ ਸੁਰੱਖਿਅਤ ਬਚਾਅ ਲਿਆ ਹੈ। ਦਰਅਸਲ ਬੀੜ ਬਿਲਿੰਗ ਪੈਰਾਗਲਾਈਡਿੰਗ ਸਾਈਟ ਤੋਂ ਉਡਾਣ ਭਰਨ ਮਗਰੋਂ ਵਿਦੇਸ਼ੀ ਪਾਇਲਟ ਲਾਪਤਾ ਹੋ ਗਿਆ ਸੀ। ਲਾਪਤਾ ਪਾਇਲਟ ਦਾ ਹੈਲੀਕਾਪਟਰ ਜ਼ਰੀਏ ਰੈਸਕਿਊ ਕੀਤਾ ਗਿਆ। 

ਵਿਦੇਸ਼ੀ ਪਾਇਲਟ ਆਇਰਲੈਂਡ ਦਾ ਰਹਿਣ ਵਾਲਾ ਹੈ। ਪਾਇਲਟ ਦਾ ਨਾਂ ਲੂਕਸ ਹੈ। ਪਾਇਲਟ ਨੂੰ ਐਮਰਜੈਂਸੀ ਸਥਿਤੀਆਂ ਵਿਚ ਹਿਮਾਨੀ ਚਾਮੁੰਡਾ ਦੀਆਂ ਪਹਾੜੀਆਂ ’ਤੇ ਕਰੈਸ਼ ਲੈਂਡਿੰਗ ਕਰਨੀ ਪਈ ਸੀ। ਇੱਥੋਂ ਉਸ ਨੂੰ ਹੇਠਾਂ ਆਉਣ ਦਾ ਰਸਤਾ ਨਹੀਂ ਮਿਲ ਰਿਹਾ ਸੀ। ਪਾਇਲਟ ਨੇ ਜੀ. ਪੀ.ਐੱਸ. ਜ਼ਰੀਏ ਇਸ ਦੀ ਸੂਚਨਾ ਦਿੱਤੀ।ਕੜਾਕੇ ਦੀ ਠੰਡ ’ਚ 30 ਘੰਟੇ ਤੱਕ ਪਾਇਲਟ ਨੇ ਜ਼ਖਮੀ ਹੋਣ ਦੇ ਬਾਵਜੂਦ ਪਾਇਲਟ ਨੇ ਹਿੰਮਤ ਨਹੀਂ ਛੱਡੀ।

ਪ੍ਰਸ਼ਾਸਨ ਨੇ ਹੈਲੀਕਾਪਟਰ ਜ਼ਰੀਏ ਪਾਇਲਟ ਨੂੰ ਰੈਸਕਿਊ ਕਰਨ ਲਿਆ। ਹੈਲੀਕਾਪਟਰ ਜ਼ਰੀਏ 8 ਮੈਂਬਰਾਂ ਦੀ ਟੀਮ ਨੂੰ ਉਸ ਦੀ ਲੋਕੇਸ਼ਨ ਕੋਲ ਉਤਾਰਿਆ ਗਿਆ। ਓਧਰ ਬੈਜਨਾਥ ਦੇ ਜ਼ਿਲ੍ਹਾ ਮੈਜਿਸਟ੍ਰੇਟ ਸਲੀਮ ਆਜਮ ਨੇ ਦੱਸਿਆ ਕਿ ਮਾਊਂਟੇਨ ਪੈਰਾ ਰੈਸਕਿਊ ਟੀਮ ਨੇ ਉਕਤ ਵਿਦੇਸ਼ੀ ਪਾਇਲਟ ਨੂੰ ਸੁਰੱਖਿਅਤ ਵਾਪਸ ਲਿਆਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਈ ਹੈ। ਪਾਇਲਟ ਨੂੰ ਸਿੱਧਾ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਮੈਡੀਕਲ ਚੈਕਅਪ ਅਤੇ ਇਲਾਜ ਕੀਤਾ ਜਾ ਰਿਹਾ ਹੈ।


Tanu

Content Editor

Related News