155 ਸਾਲ ਬਾਅਦ ਡੱਲ ਝੀਲ ’ਤੇ ਤੈਰੇਗੀ ਐਂਬੂਲੈਂਸ, ਲੋਕਾਂ ਲਈ ਬਣ ਰਹੀ ਖਿੱਚ ਦਾ ਕੇਂਦਰ
Friday, Dec 18, 2020 - 06:31 PM (IST)
ਜੰਮੂ-ਕਸ਼ਮੀਰ - ਸ੍ਰੀਨਗਰ ਵਿਚ ਸਥਿਤ ਡੱਲ ਝੀਲ ਆਪਣੇ ਮਨਮੋਹਕ ਨਜ਼ਾਰਿਆਂ ਲਈ ਵਿਸ਼ਵ ਪ੍ਰਸਿੱਧ ਹੈ। ਹੁਣ ਇਸ ਝੀਲ ਨੇ ਇਕ ਵਾਰ ਫਿਰ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਡੱਰ ਝੀਲ ਵਿਚ ਰਹਿਣ ਵਾਲੇ ਤਾਰਿਕ ਅਹਿਮਦ ਪਤਲੂ (46) ਨੇ ਇਕ ਅਨੌਖਾ ‘ਸ਼ਿਕਾਰਾ ਐਂਬੂਲੈਂਸ’ ਬਣਾਈ ਹੈ। ਤਾਰਿਕ ਦਾ ਕਹਿਣਾ ਹੈ ਕਿ ਕੋਰੋਨਾ ਲਾਗ ਦੌਰਾਨ ਆਈਆਂ ਮੁਸ਼ਕਲਾਂ ਨੇ ਉਸ ਨੂੰ ਅਜਿਹਾ ਕਰਨ ਲਈ ਪ੍ਰੇਰਿਆ ਹੈ।
ਵੱਡੀ ਆਬਾਦੀ ਦਾ ਰੈਣ-ਬਸੇਰਾ ਹੈ ਡੱਲ ਝੀਲ
ਜ਼ਿਕਰਯੋਗ ਹੈ ਕਿ ਡੱਲ ਝੀਲ ਨਾ ਸਿਰਫ 1500 ਤੋਂ ਵੱਧ ਸ਼ਿਕਾਰਿਆਂ ਸਗੋਂ 600 ਤੋਂ ਵੱਧ ਕਿਸ਼ਤੀਆਂ ਵਾਲੇ ਘਰਾਂ ਕਾਰਨ ਸੈਲਾਨੀਆਂ ਨੂੰ ਆਕਰਸ਼ਿਤ ਕਰਦੀ ਹੈ। ਇਸ ਦੇ ਨਾਲ ਹੀ ਇੱਕ ਵੱਡੀ ਅਬਾਦੀ ਵੀ ਹੈ ਜੋ ਇੱਥੇ ਰਹਿੰਦੀ ਹੈ ਪਰ ਜਦੋਂ ਕੋਈ ਬੀਮਾਰ ਹੁੰਦਾ ਹੈ ਤਾਂ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਸੰਕਟ ਵਾਲੀ ਸਥਿਤੀ ਵਿਚ ਝੀਲ ਨਿਵਾਸੀਆਂ ਨੂੰ ਡਾਕਟਰ ਤੱਕ ਜਾਣ ਲਈ ਸ਼ਿਕਾਰਾ ਦੀ ਸਹਾਇਤਾ ਨਾਲ ਹੀ ਆਪਣੇ ਮਰੀਜ਼ ਨੂੰ ਕੰਢੇ ’ਤੇ ਲਿਆਉਣਾ ਪੈਂਦਾ ਹੈ।
ਇਹ ਵੀ ਦੇਖੋ - ਬੰਗਲਾਦੇਸ਼ ਦੀ PM ਨੇ 1971 ਦੀ ਜੰਗ ਵਿਚ ਜਾਨ ਬਚਾਉਣ ਲਈ ਭਾਰਤੀ ਫ਼ੌਜ ਦਾ ਕੀਤਾ ਧੰਨਵਾਦ
46 ਸਾਲਾ ਤਾਰਿਕ ਅਹਿਮਦ ਪਤਲੂ ਨੂੰ ਕੋਰੋਨਾ ਮਹਾਮਾਰੀ ਦੌਰਾਨ ਅਜਿਹਾ ਕਰਨਾ ਪਿਆ ਸੀ। ਤਾਰਿਕ ਨੇ ਕਿਹਾ ਕਿ ਕੁਝ ਮਹੀਨੇ ਪਹਿਲਾਂ ਉਹ ਕੋਰੋਨਾ ਨਾਲ ਸੰਕਰਮਿਤ ਹੋ ਗਿਆ ਸੀ, ਕੋਵਿਡ -19 ਪ੍ਰੋਟੋਕੋਲ ਦੇ ਤਹਿਤ ਉਹ ਪਹਿਲਾਂ ਆਪਣੇ ਹਾੳੂਸ ਬੋਟ ਵਿਚ ਅਲੱਗ-ਥਲੱਗ ਰਿਹਾ ਪਰ ਜਦੋਂ ਹਾਲਤ ਵਿਗੜ ਗਈ ਤਾਂ ਉਸਨੂੰ ਹਸਪਤਾਲ ਜਾਣਾ ਪਿਆ। ਉਸ ਨੇ ਕਿਹਾ ਕਿ ਜਦੋਂ ਉਹ ਹਸਪਤਾਲ ਤੋਂ ਵਾਪਸ ਆਇਆ ਤਾਂ ਡਲ ਝੀਲ ਦੇ ਕੰਢੇ ’ਤੇ ਮੌਜੂਦ ਸ਼ਿਕਾਰਾਂ ਵਾਲਿਆਂ ਨੇ ਉਸ ਨੂੰ ਆਪਣੀ ਘਰ ਕਿਸ਼ਤੀ ਤੱਕ ਲਿਜਾਣ ਤੋਂ ਇਨਕਾਰ ਕਰ ਦਿੱਤਾ। ਪਰਿਵਾਰਕ ਮੈਂਬਰ ਬੜੀ ਮੁਸ਼ਕਲ ਨਾਲ ਉਸਨੂੰ ਘਰ ਲੈ ਗਏ।
ਇਹ ਵੀ ਦੇਖੋ - Mrs Bectors Food ਬਣਿਆ ਇਸ ਸਾਲ ਦਾ ਸਭ ਤੋਂ ਵੱਧ ਸਬਸਕ੍ਰਾਈਬ ਹੋਣ ਵਾਲਾ IPO
ਤਾਰਿਕ ਨੇ ਦੱਸਿਆ ਕਿ ਉਸਦੇ ਪਾਰਿਵਾਰ ਵਾਲਿਆਂ ਅਤੇ ਦੋਸਤਾਂ ਦੀ ਸਹਾਇਤਾ ਨਾਲ ਡੱਲ ਝੀਲ ’ਤੇ ਸ਼ਿਕਾਰਾ ਐਂਬੂਲੈਂਸ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਕਰੀਬ ਦੋ ਮਹੀਨੇ ਦੀ ਮਿਹਨਤ ਅਤੇ 12 ਲੱਖ ਰੁਪਏ ਦੀ ਲਾਗਤ ਨਾਲ ਉਹ ਸ਼ਿਕਾਰਾ ਐਂਬੂਲੈਂਸ ਤਿਆਰ ਕਰਨ ’ਚ ਕਾਮਯਾਬ ਹੋ ਸਕੇ। ਇਸ ਸੇਵਾ ਦਾ ਲਾਭ ਲੈਣ ਲਈ ਤਾਰਿਕ ਨੇ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਤਾਰਿਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸਾਲ 1865 ’ਚ ਜੇਹਲਮ ਨਦੀ ’ਤੇ ਮਰੀਜ਼ਾਂ ਲਈ ਇਹ ਕਿਸ਼ਤੀ ਬਣਾਈ ਗਈ ਸੀ।
ਨੋਟ - ਡੱਲ ਝੀਲ ਲਈ ਬਣੀ ਐਂਬੂਲੈਂਸ ਦਾ ਕੀ ਅਸਲ ਸਥਾਨਕ ਲੋਕਾਂ ਨੂੰ ਲਾਭ ਮਿਲ ਸਕੇਗਾ ਜਾਂ ਨਹੀਂ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।