ਅਫ਼ਗਾਨਿਸਤਾਨ ਤੋਂ ਉੱਜੜ ਕੇ ਆਏ ਹਿੰਦੂ -ਸਿੱਖਾਂ ਦੇ ਮਾਮਲੇ ''ਚ ''ਜਾਗੋ'' ਨੇ ਸੰਯੁਕਤ ਰਾਸ਼ਟਰ ਸੰਘ ਨੂੰ ਲਿਖੀ ਚਿੱਠੀ
Saturday, Aug 22, 2020 - 05:12 PM (IST)
ਨਵੀਂ ਦਿੱਲੀ- ਅਫ਼ਗਾਨਿਸਤਾਨ ਤੋਂ ਬੇਘਰ ਹੋਏ ਹਿੰਦੂ ਅਤੇ ਸਿੱਖਾਂ ਨੂੰ ਲੈ ਕੇ 'ਜਾਗੋ' ਪਾਰਟੀ ਨੇ ਸੰਯੁਕਤ ਰਾਸ਼ਟਰ ਸੰਘ ਦੇ ਦਿੱਲੀ ਦਫ਼ਤਰ ਨੂੰ ਚਿੱਠੀ ਭੇਜੀ ਹੈ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵਲੋਂ ਸੰਯੁਕਤ ਰਾਸ਼ਟਰ ਸੰਘ ਦੇ ਪ੍ਰਧਾਨ ਜਨਰਲ ਸਕੱਤਰ ਨੂੰ ਭੇਜੀ ਗਈ ਚਿੱਠੀ 'ਚ ਅਫ਼ਗਾਨਿਸਤਾਨ ਤੋਂ ਬੇਘਰ ਹੋਏ ਹਿੰਦੂ ਅਤੇ ਸਿੱਖਾਂ ਨੂੰ ਅੱਤਵਾਤ ਤੋਂ ਪ੍ਰਭਾਵਿਤ ਬੇਘਰਾਂ ਦਾ ਦਰਜਾ ਅਤੇ ਉੱਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਦੱਸਿਆ ਕਿ ਵੀਰਵਾਰ ਨੂੰ ਅਫ਼ਗਾਨਿਸਤਾਨ ਤੋਂ ਅਖੀਰਲੇ ਉਜਾੜੇ ਦੇ ਲੋਕਾਂ ਦਾ ਜੱਥਾ ਵੀ ਵਾਪਸ ਪਰਤ ਆਇਆ ਹੈ। ਸਾਡੀ ਜਾਣਕਾਰੀ ਅਨੁਸਾਰ ਅਫ਼ਗਾਨਿਸਤਾਨ 'ਚ ਇਤਿਹਾਸਕ ਗੁਰਦੁਆਰੇ ਅਤੇ ਹੋਰ ਘੱਟ ਗਿਣਤੀ ਧਾਰਮਿਕ ਸਥਾਨਾਂ ਦੀ ਰਾਖ਼ੀ ਕਰਨ ਵਾਲਾ ਕੋਈ ਨਹੀਂ ਰਿਹਾ। ਉਨ੍ਹਾਂ ਨੇ ਕਿਹਾ ਕਿ ਉੱਜੜ ਕੇ ਆਏ ਲੋਕਾਂ ਦੇ ਕਾਰੋਬਾਰ ਅਤੇ ਘਰੇਲੂ ਜਾਇਦਾਦਾਂ ਦੀ ਦੇਖਭਾਲ ਕਰਨ ਵਾਲਾ ਕੋਈ ਨਹੀਂ ਹੈ। ਇਸ ਲਈ ਅਸੀਂ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪਾਸੇ ਵੀ ਧਿਆਨ ਦੇਣ, ਕਿਉਂਕਿ ਕੋਈ ਵੀ ਵਿਅਕਤੀ ਇਨ੍ਹਾਂ ਜਾਇਦਾਦਾਂ ਨੂੰ 'ਤੇ ਕਬਜ਼ਾ ਕਰ ਸਕਦਾ ਹੈ।
ਇਸ ਮੌਕੇ ਅਕਾਲੀ ਦਲ ਦੀ ਬੀਬੀਆਂ ਦੀ ਜਥੇਬੰਦੀ ਦਿੱਲੀ ਦੀ ਸੂਬਾ ਜਨਰਲ ਸਕੱਤਰ ,ਪੱਤਰਕਾਰ ਅਤੇ ਰੰਗਕਰਮੀ ਅਵਨੀਤ ਕੌਰ ਭਾਟੀਆ ਅਕਾਲੀ ਦਲ ਨੂੰ ਅਲਵਿਦਾ ਕਹਿ ਕੇ ਆਪਣੀਆਂ ਸਾਥੀਆਂ ਸਮੇਤ 'ਜਾਗੋ' ਸ਼ਾਮਲ ਹੋਈ। ਜੀ.ਕੇ. ਅਤੇ ਕੌਰ ਬ੍ਰਿਗੇਡ ਦੀ ਪ੍ਰਧਾਨ ਮਨਦੀਪ ਕੌਰ ਬਖ਼ਸ਼ੀ ਨੇ ਅਵਨੀਤ ਅਤੇ ਹੋਰਾਂ ਨੂੰ ਸਿਰੋਪਾਓ ਪਾ ਕੇ ਪਾਰਟੀ 'ਚ ਸ਼ਾਮਲ ਕੀਤਾ। ਜੀ.ਕੇ. ਨੇ ਅਵਨੀਤ ਨੂੰ ਪਾਰਟੀ ਦੀ ਨਵੀਂ ਬਣੀ ਇਕਾਈ 'ਯੂਥ ਕੌਰ ਬ੍ਰਿਗੇਡ' ਦਾ ਪ੍ਰਧਾਨ ਅਤੇ ਬ੍ਰਿਗੇਡ ਦਾ ਮੀਡੀਆ ਸਲਾਹਕਾਰ ਨਿਯੁਕਤ ਕਰਨ ਦਾ ਐਲਾਨ ਕੀਤਾ। ਜੀ.ਕੇ. ਨੇ ਕਿਹਾ ਕਿ 'ਜਾਗੋ' ਪਾਰਟੀ ਬੀਬੀਆਂ ਨੂੰ ਸਿਆਸਤ ਅਤੇ ਪ੍ਰਬੰਧ 'ਚ ਵਿਆਪਕ ਹਿੱਸੇਦਾਰੀ ਦੇਣ ਲਈ ਤਿਆਰ ਹੈ, ਇਸ ਲਈ ਦਿਨੋਂ-ਦਿਨ ਬੀਬੀਆਂ ਦੀ ਗਿਣਤੀ ਪਾਰਟੀ 'ਚ ਵੱਧ ਰਹੀ ਹੈ। ਅਵਨੀਤ ਨੇ ਕਿਹਾ ਕਿ ਪਾਰਟੀ ਵਲੋਂ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਉਸ ਨੂੰ ਪੂਰੀ ਮਿਹਨਤ ਅਤੇ ਲਗਨ ਨਾਲ ਉਹ ਨਿਭਾਏਗੀ। ਅੱਜ ਤੱਕ ਇਹ ਮੰਨਿਆ ਜਾਂਦਾ ਹੈ ਕਿ ਬੀਬੀਆਂ ਲਈ ਸਿਆਸਤ ਚੰਗਾ ਖੇਤਰ ਨਹੀਂ ਹੈ ਪਰ ਉਹ ਇਸ ਗੱਲ ਨੂੰ ਝੂਠਲਾਉਣ ਲਈ ਇਸ ਖੇਤਰ 'ਚ ਆਈ ਹੈ।
ਜੀ.ਕੇ. ਨੇ ਬਾਦਲ ਦਲ ਵਲੋਂ 19 ਅਗਸਤ ਨੂੰ ਦਿੱਲੀ ਹਾਈ ਕੋਰਟ 'ਚ ਦਿੱਲੀ ਕਮੇਟੀ ਚੋਣ ਨੂੰ ਲੈ ਕੇ ਦਾਇਰ ਕੀਤੀ ਗਈ ਪਟੀਸ਼ਨ ਨੂੰ ਚੋਣਾਂ 'ਚ ਦੇਰੀ ਕਰਨ ਦੀ ਕੋਸ਼ਿਸ਼ ਦੱਸਦੇ ਹੋਏ ਤੰਜ਼ ਕੱਸਿਆ ਕਿ ਆਪਸ 'ਚ ਸ਼ਕਤੀਆਂ ਨੂੰ ਲੈ ਕੇ ਲੜ ਰਹੇ ਇਨ੍ਹਾਂ ਲੋਕਾਂ ਨੂੰ ਚੋਣਾਂ 'ਚ ਹੋਣ ਵਾਲੇ ਆਪਣੇ ਹਸ਼ਰ ਦਾ ਪਤਾ ਹੈ। ਇਸ ਲਈ ਹਾਰ ਨੂੰ ਕੁਝ ਸਮੇਂ ਲਈ ਟਾਲਣ ਦੀ ਕੋਸ਼ਿਸ਼ ਹੈ ਪਰ 25 ਅਗਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਪਹਿਲਾਂ 'ਜਾਗੋ' ਪਾਰਟੀ ਦੇ ਜਨਰਲ ਸਕੱਤਰ ਪਰਮਿੰਦਰ ਪਾਲ ਸਿੰਘ, ਪ੍ਰਦੇਸ਼ ਪ੍ਰਧਾਨ ਚਮਨ ਸਿੰਘ, ਧਰਮ ਪ੍ਰਚਾਰ ਮੁਖੀ ਤਰਵਿੰਦਰ ਕੌਰ ਖਾਲਸਾ, ਕਾਨੂੰਨੀ ਸਲਾਹਕਾਰ ਐਡਵੋਕੇਟ ਪਰਮਿੰਦਰ ਸਿੰਘ ਗੋਇੰਦੀ, ਬੁਲਾਰਾ ਗੁਰਵਿੰਦਰ ਪਾਲ ਸਿੰਘ, ਕੌਰ ਬ੍ਰਿਗੇਡ ਦੀ ਕਨਵੀਨਰ ਹਰਪ੍ਰੀਤ ਕੌਰ ਆਦਿ ਮੌਜੂਦ ਸਨ।