ਅਫ਼ਗਾਨ ਰਾਜਦੂਤ ਨੇ ਕੀਤੀ ਭਾਰਤ ਦੀ ਤਾਰੀਫ਼, ਬੋਲੇ- ਕੌਮਾਂਤਰੀ ਸਹਿਯੋਗ ਨਾਲ ਹੋਵੇਗਾ ਮੁਸੀਬਤਾਂ ਦਾ ਅੰਤ

Monday, Aug 23, 2021 - 12:07 PM (IST)

ਅਫ਼ਗਾਨ ਰਾਜਦੂਤ ਨੇ ਕੀਤੀ ਭਾਰਤ ਦੀ ਤਾਰੀਫ਼, ਬੋਲੇ- ਕੌਮਾਂਤਰੀ ਸਹਿਯੋਗ ਨਾਲ ਹੋਵੇਗਾ ਮੁਸੀਬਤਾਂ ਦਾ ਅੰਤ

ਨਵੀਂ ਦਿੱਲੀ- ਭਾਰਤ ’ਚ ਅਫ਼ਗਾਨਿਸਤਾਨ ਦੇ ਰਾਜਦੂਤ ਫਰੀਦ ਮਾਮੁਨਦਜਈ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਇਕ ਕਠਿਨ ਦੌਰ ਤੋਂ ਲੰਘ ਰਿਹਾ ਹੈ ਅਤੇ ਸਿਰਫ਼ ਬਿਹਤਰ ਅਗਵਾਈ, ਹਮਦਰਦ ਰਵੱਈਏ ਅਤੇ ਅਫ਼ਗਾਨੀ ਲੋਕਾਂ ਲਈ ਕੌਮਾਂਤਰੀ ਸਮਰਥਨ ਨਾਲ ਹੀ ਮੁਸੀਬਤਾਂ ਦਾ ਅੰਤ ਹੋਵੇਗਾ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦਾ ‘ਦਰਦ’ ਮਨੁੱਖ ਵਲੋਂ ਬਣਾਇਆ ਗਿਆ ਹੈ। ਉਨ੍ਹਾਂ ਨੇ ਪਿਛਲੇ ਕੁਝ ਹਫ਼ਤਿਆਂ ’ਚ ਅਫ਼ਗਾਨੀ ਲੋਕਾਂ ਦੇ ਦਰਦ ’ਤੇ ਸਾਰੇ ‘ਭਾਰਤੀ ਦੋਸਤਾਂ’ ਅਤੇ ਨਵੀਂ ਦਿੱਲੀ ’ਚ ਡਿਪਲੋਮੈਟ ਮਿਸ਼ਨਾਂ ਨਾਲ ਮਿਲੀ ਹਮਦਰਦੀ ਅਤੇ ਸਮਰਥਨ ਜ਼ਾਹਰ ਕਰਨ ਵਾਲੇ ਸੰਦੇਸ਼ਾਂ ਦੀ ਸ਼ਲਾਘਾ ਕੀਤੀ। 

ਤਾਲਿਬਾਨ ਵਲੋਂ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਸਮੇਤ ਲਗਭਗ ਸਾਰੇ ਮਹੱਤਵਪੂਰਨ ਕਸਬਿਆਂ ਅਤੇ ਸ਼ਹਿਰਾਂ ’ਚ ਕਬਜ਼ਾ ਕਰਨ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਦਾ ਇਹ ਬਿਆਨ ਆਇਆ ਹੈ। ਮਾਮੁਨਦਜਈ ਨੇ ਟਵਿੱਟਰ ’ਤੇ ਕਿਹਾ,‘‘ਮੈਂ ਪਿਛਲੇ ਕੁਝ ਹਫ਼ਤਿਆਂ ’ਚ, ਵਿਸ਼ੇਸ਼ ਰੂਪ ਨਾਲ ਪਿਛਲੇ 7 ਤੋਂ 8 ਦਿਨਾਂ ’ਚ ਅਫ਼ਗਾਨਾਂ ਦੇ ਦਰਦ ’ਤੇ ਸਾਰੇ ਭਾਰਤੀ ਦੋਸਤਾਂ ਅਤੇ ਨਵੀਂ ਦਿੱਲੀ ’ਚ ਡਿਪਲੋਮੈਟ ਮਿਸ਼ਨਾਂ ਦੀ ਹਮਦਰਦੀ ਅਤੇ ਸਮਰਥਨ ਦਿਖਾਉਣ ਵਾਲੇ ਸੰਦੇਸ਼ਾਂ ਦੀ ਸ਼ਲਾਘਾ ਕਰਦਾ ਹਾਂ।’’ ਉਨ੍ਹਾਂ ਕਿਹਾ,‘‘ਅਫ਼ਗਾਨਿਸਤਾਨ ਇਕ ਕਠਿਨ ਸਮੇਂ ਤੋਂ ਲੰਘ ਰਿਹਾ ਹੈ ਅਤੇ ਸਿਰਫ਼ ਚੰਗੀ ਅਗਵਾਈ, ਹਮਦਰਦੀ ਰਵੱਈਏ ਅਤੇ ਅਫ਼ਗਾਨ ਲੋਕਾਂ ਲਈ ਕੌਮਾਂਤਰੀ ਸਮਰਥਨ ਨਾਲ ਹੀ ਇਨ੍ਹਾਂ ਦੁਖਾਂ ਨੂੰ ਕੁਝ ਹੱਦ ਤੱਕ ਖ਼ਤਮ ਕੀਤਾ ਜਾ ਸਕਦਾ ਹੈ।’’ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਕਾਬੁਲ ’ਚ ਖ਼ਰਾਬ ਹੁੰਦੀ ਸੁਰੱਖਿਆ ਸਥਿਤੀ ਦੀ ਪਿੱਠਭੂਮੀ ’ਚ ਭਾਰਤ ਅਫ਼ਗਾਨ ਰਾਜਧਾਨੀ ਤੋਂ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀਆਂ ਆਪਣੀਆਂ ਕੋਸ਼ਿਸ਼ਾਂ ਦੇ ਅਧੀਨ ਤਿੰਨ ਉਡਾਣਾਂ ਰਾਹੀਂ 2 ਅਫਗਾਨ ਸੰਸਦ ਮੈਂਬਰਾਂ ਸਮੇਤ 392 ਲੋਕਾਂ ਨੂੰ ਐਤਵਾਰ ਨੂੰ ਦੇਸ਼ ਵਾਪਸ ਲੈ ਆਇਆ।


author

DIsha

Content Editor

Related News