ਅਦਾਕਾਰਾ ਕੰਗਨਾ ਰਣੌਤ ਦਾ ਚਿਰਾਗ ਪਾਸਵਾਨ ਨਾਲ ਹੈ ਪੁਰਾਣਾ ਰਿਸ਼ਤਾ, ਸੰਸਦ 'ਚ ਦੋਵੇਂ ਇਕ-ਦੂਜੇ ਦੇ ਲੱਗੇ ਗਲੇ

Wednesday, Jun 12, 2024 - 10:50 AM (IST)

ਅਦਾਕਾਰਾ ਕੰਗਨਾ ਰਣੌਤ ਦਾ ਚਿਰਾਗ ਪਾਸਵਾਨ ਨਾਲ ਹੈ ਪੁਰਾਣਾ ਰਿਸ਼ਤਾ, ਸੰਸਦ 'ਚ ਦੋਵੇਂ ਇਕ-ਦੂਜੇ ਦੇ ਲੱਗੇ ਗਲੇ

ਨਵੀਂ ਦਿੱਲੀ – ਅਦਾਕਾਰਾ ਕੰਗਨਾ ਰਾਣੌਤ ਅਤੇ ਚਿਰਾਗ ਪਾਸਵਾਨ ਦਾ ਬਾਲੀਵੁੱਡ ਵਿਚ ਇਕੱਠਿਆਂ ਦਾ ਦਿਲਚਸਪ ਸਫ਼ਰ ਰਿਹਾ ਹੈ ਕਿਉਂਕਿ ਉਹ ਹੁਣ ਸੰਸਦ ਵਿਚ ਦਾਖਲ ਹੋਣ ਲਈ ਤਿਆਰ ਹਨ। ਜਿਥੇ ਪਾਸਵਾਨ ਨੇ ਰਾਣੌਤ ਨਾਲ ਆਪਣੀ ਸ਼ੁਰੂਆਤ ਤੋਂ ਬਾਅਦ ਫ਼ਿਲਮਾਂ ਛੱਡ ਦਿੱਤੀਆਂ, ਉੱਥੇ ਹੀ ਕੰਗਨਾ ਨੇ ਆਪਣੀਆਂ ਫ਼ਿਲਮਾਂ ਅਤੇ ਬਿਆਨਾਂ ਨਾਲ ਚਾਰਟ ’ਤੇ ਦਬਦਬਾ ਬਣਾਈ ਰੱਖਿਆ, ਜਿਸ ਵਿਚ ‘ਕੁਈਨ’ ਵਿਚ ਆਪਣੇ ਪ੍ਰਦਰਸ਼ਨ ਲਈ ਰਾਸ਼ਟਰੀ ਪੁਰਸਕਾਰ ਜਿੱਤਣਾ ਵੀ ਸ਼ਾਮਲ ਹੈ।

ਇਹ ਖ਼ਬਰ ਵੀ ਪੜ੍ਹੋ : 23 ਜੂਨ ਨੂੰ ਹੋਵੇਗਾ ਇਸ ਆਲੀਸ਼ਾਨ ਜਗ੍ਹਾ 'ਤੇ ਸੋਨਾਕਸ਼ੀ ਤੇ ਜ਼ਹੀਰ ਦਾ ਵਿਆਹ, ਮੁੰਬਈ ਦਾ ਦਿਸਦੈ ਪੂਰਾ ਨਜ਼ਾਰਾ

ਚਿਰਾਗ ਨੇ 2011 ਵਿਚ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਉਨ੍ਹਾਂ ਦੀ ਪਹਿਲੀ ਫ਼ਿਲਮ ‘ਮਿਲੇ ਨਾ ਮਿਲੇ ਹਮ’ ਸੀ ਅਤੇ ਇਹ ਉਨ੍ਹਾਂ ਦੀ ਆਖਰੀ ਫ਼ਿਲਮ ਵੀ ਸਾਬਿਤ ਹੋਈ। ਫ਼ਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ। ਹਾਲਾਂਕਿ ਫ਼ਿਲਮ ਦਾ ਗਾਣਾ ‘ਕੱਟੋ ਗਲਿਹਰੀ’ ਕਾਫੀ ਚਰਚਾ ਵਿਚ ਰਿਹਾ। ਇਸ ਫ਼ਿਲਮ ਵਿਚ ਉਹ ਮੰਡੀ ਤੋਂ ਸੰਸਦ ਮੈਂਬਰ ਕੰਗਨਾ ਰਾਣੌਤ ਦੇ ਆਪੋਜ਼ਿਟ ਭੂਮਿਕਾ ’ਚ ਨਜ਼ਰ ਆਏ ਸਨ। ਹੁਣ ਇੰਨੇ ਸਾਲਾਂ ਬਾਅਦ ਦੋਵੇਂ ਇਕੱਠੇ ਸੰਸਦ ’ਚ ਜਾਣਗੇ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰਾ ਪਵਿੱਤਰਾ ਖ਼ਿਲਾਫ਼ ਅਸ਼ਲੀਲ ਟਿੱਪਣੀ ਬਣੀ ਰੇਣੁਕਾਸਵਾਮੀ ਦੇ ਕਤਲ ਦਾ ਕਾਰਨ! ਦੋਸ਼ੀ ਸਣੇ 14 ਗ੍ਰਿਫ਼ਤਾਰ

ਦੱਸ ਦੇਈਏ ਕਿ ਐੱਨ. ਡੀ. ਏ. ਦੇ ਸੰਸਦ ਮੈਂਬਰਾਂ ਦੀ ਬੈਠਕ ’ਚ ਕੰਗਨਾ ਅਤੇ ਚਿਰਾਗ ਦੀ ਮੁਲਾਕਾਤ ਹੋਈ ਸੀ। ਉਨ੍ਹਾਂ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਜਿਸ ਵਿਚ ਚਿਰਾਗ ਕੰਗਨਾ ਨੂੰ ਆਵਾਜ਼ ਮਾਰ ਕੇ ਬੁਲਾਉਂਦਾ ਹੈ ਅਤੇ ਫਿਰ ਗੱਲ ਕਰਦਾ ਹੈ। ਦੋਵੇਂ ਇਕ-ਦੂਜੇ ਨੂੰ ਗਲੇ ਵੀ ਮਿਲੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News