ਜੈਨੇਰਿਕ ਦਵਾਈਆਂ ਨਾ ਲਿਖਣ ਵਾਲੇ ਡਾਕਟਰਾਂ ’ਤੇ ਹੋਵੇਗੀ ਸਜ਼ਾਯੋਗ ਕਾਰਵਾਈ
Sunday, Aug 13, 2023 - 11:39 AM (IST)
ਨਵੀਂ ਦਿੱਲੀ- ਨੈਸ਼ਨਲ ਮੈਡੀਕਲ ਕਮਿਸ਼ਨ (NMC) ਨੇ ਨਵੇਂ ਨਿਯਮ ਜਾਰੀ ਕਰ ਕੇ ਕਿਹਾ ਕਿ ਸਾਰੇ ਡਾਕਟਰ ਜੈਨੇਰਿਕ ਦਵਾਈਆਂ ਹੀ ਲਿਖਣ। ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਉਨ੍ਹਾਂ ਖਿਲਾਫ਼ ਸਜ਼ਾਯੋਗ ਕਾਰਵਾਈ ਕੀਤੀ ਜਾ ਸਕਦੀ ਹੈ। ਕਮਿਸ਼ਨ ਅਨੁਸਾਰ ਸਜ਼ਾਯੋਗ ਕਾਰਵਾਈ ਤਹਿਤ ਇਕ ਤੈਅ ਮਿਆਦ ਤੱਕ ਲਾਇਸੈਂਸ ਵੀ ਰੱਦ ਕੀਤਾ ਜਾ ਸਕਦਾ ਹੈ। NMC ਨੇ ਆਪਣੇ ‘ਰਜਿਸਟਰਡ ਡਾਕਟਰਾਂ ਲਈ ਪੇਸ਼ੇਵਰ ਨੈਤਿਕਤਾ ਨਿਯਮ’ ’ਚ ਡਾਕਟਰਾਂ ਨੂੰ ਕਿਹਾ ਹੈ ਕਿ ਉਹ ਬ੍ਰਾਂਡਿਡ ਜੈਨੇਰਿਕ ਦਵਾਈਆਂ ਵੀ ਲਿਖਣ ਤੋਂ ਬਚਣ। ਭਾਰਤੀ ਮੈਡੀਕਲ ਪ੍ਰੀਸ਼ਦ ਵੱਲੋਂ 2002 ’ਚ ਜਾਰੀ ਕੀਤੇ ਗਏ ਨਿਯਮਾਂ ਦੇ ਅਨੁਸਾਰ ਮੌਜੂਦਾ ਸਮੇਂ ’ਚ ਵੀ ਡਾਕਟਰਾਂ ਲਈ ਜੈਨੇਰਿਕ ਦਵਾਈਆਂ ਲਿਖਣਾ ਜ਼ਰੂਰੀ ਹੈ, ਹਾਲਾਂਕਿ ਇਸ ’ਚ ਸਜ਼ਾਯੋਗ ਕਾਰਵਾਈ ਦਾ ਜ਼ਿਕਰ ਨਹੀਂ ਸੀ।
ਇਹ ਵੀ ਪੜ੍ਹੋ- ਰਾਜ ਸਭਾ ਤੋਂ ਸਸਪੈਂਡ ਹੋਣ ਮਗਰੋਂ ਰਾਘਵ ਚੱਢਾ ਨੇ ਬਦਲਿਆ ਟਵਿੱਟਰ ਬਾਇਓ
NMC ਨੇ ਜਾਰੀ ਕੀਤੇ ਦਿਸ਼ਾ-ਨਿਰਦੇਸ਼
NMC ਵੱਲੋਂ 2 ਅਗਸਤ ਨੂੰ ਨੋਟੀਫਾਈ ਕੀਤੇ ਨਿਯਮਾਂ ’ਚ ਕਿਹਾ ਗਿਆ ਕਿ ਭਾਰਤ ਜਨਤਕ ਸਿਹਤ ਸੇਵਾ ’ਤੇ ਹੋਣ ਵਾਲੇ ਖ਼ਰਚੇ ਦਾ ਵੱਡਾ ਹਿੱਸਾ ਦਵਾਈਆਂ ’ਤੇ ਖਰਚ ਕਰ ਰਿਹਾ ਹੈ। ਇਸ ’ਚ ਕਿਹਾ, ‘‘ਜੈਨੇਰਿਕ ਦਵਾਈਆਂ ਬ੍ਰਾਂਡਿਡ ਦਵਾਈਆਂ ਦੇ ਮੁਕਾਬਲੇ 30 ਤੋਂ 80 ਫ਼ੀਸਦੀ ਸਸਤੀਆਂ ਹਨ। ਇਸ ਲਈ ਜੈਨੇਰਿਕ ਦਵਾਈਆਂ ਲਿਖਣ ਨਾਲ ਸਿਹਤ ’ਤੇ ਹੋਣ ਵਾਲੇ ਖਰਚੇ ’ਚ ਕਮੀ ਆਵੇਗੀ ਅਤੇ ਸਿਹਤ ਦੇਖਭਾਲ ਦੀ ਗੁਣਵੱਤਾ ’ਚ ਵੀ ਸੁਧਾਰ ਹੋਵੇਗਾ।’’
ਇਹ ਵੀ ਪੜ੍ਹੋ- SC ਦੀ ਯੂ. ਪੀ. ਸਰਕਾਰ ਨੂੰ ਝਾੜ, ਕਿਹਾ- ਅਤੀਕ-ਅਸ਼ਰਫ ਦੇ ਕਤਲ ’ਚ ਕਿਸੇ ਦੀ ਤਾਂ ਮਿਲੀਭੁਗਤ ਹੈ
NMC ਨੇ ਜੈਨਰਿਕ ਦਵਾਈ ਅਤੇ ਪ੍ਰਸਕ੍ਰਿਪਸ਼ਨ ਦਿਸ਼ਾ-ਨਿਰਦੇਸ਼ ਰੈਗੂਲੇਸ਼ਨ ’ਚ ਜੈਨੇਰਿਕ ਦਵਾਈਆਂ ਨੂੰ ਪਰਿਭਾਸ਼ਿਤ ਕੀਤਾ, ‘‘ਉਹ ਦਵਾਈਆਂ ਜੋ ਬ੍ਰਾਂਡਿਡ/ਸਬੰਧਤ ਸੂਚੀਬੱਧ ਉਤਪਾਦ ਨਾਲ ਖੁਰਾਕ, ਪ੍ਰਭਾਵ, ਖਾਣ ਦੇ ਤਰੀਕੇ, ਗੁਣਵੱਤਾ ਅਤੇ ਪ੍ਰਦਰਸ਼ਨ ’ਚ ਸਮਤੁਲ ਹੈ। ਦੂਜੇ ਪਾਸੇ ਬ੍ਰਾਂਡਿਡ ਜੈਨੇਰਿਕ ਦਵਾਈਆਂ ਉਹ ਹਨ, ਜਿਨ੍ਹਾਂ ਦੀ ਪੇਟੈਂਟ ਮਿਆਦ ਖ਼ਤਮ ਹੋ ਗਈ ਹੈ ਅਤੇ ਦਵਾਈ ਕੰਪਨੀਆਂ ਉਨ੍ਹਾਂ ਦਾ ਉਤਪਾਦਨ ਅਤੇ ਵੰਡ ਦੂਜੇ ਬ੍ਰਾਂਡ ਨਾਲ ਕਰਦੀਆਂ ਹਨ। ਇਹ ਦਵਾਈਆਂ ਬ੍ਰਾਂਡਿਡ ਪੇਟੈਂਟ ਦਵਾਈਆਂ ਦੇ ਮੁਕਾਬਲੇ ਸਸਤੀਆਂ ਹੋ ਸਕਦੀਆਂ ਹਨ ਪਰ ਜੈਨੇਰਿਕ ਵਰਜ਼ਨ ਦੇ ਮੁਕਾਬਲੇ ਮਹਿੰਗੀਆਂ ਹੁੰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8