ਮਹਾਰਾਸ਼ਟਰ ਦੇ ਮੰਤਰੀਆਂ ਨੇ ਕਰਨਾਟਕ ’ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਤਾਂ ਹੋਵੇਗੀ ਕਾਰਵਾਈ : ਬੋਮਈ

12/06/2022 12:43:37 PM

ਹੁਬਲੀ– ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਸੋਮਵਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮਹਾਰਾਸ਼ਟਰ ਦੇ ਮੰਤਰੀ ਮੌਜੂਦਾ ਹਾਲਾਤਾਂ ’ਚ ਸੂਬੇ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੀ ਸਰਕਾਰ ਢੁੱਕਵੀਂ ਕਾਰਵਾਈ ਕਰਨ ਤੋਂ ਨਹੀਂ ਝਿਜਕੇਗੀ। ਉਨ੍ਹਾਂ ਕਿਹਾ ਕਿ ਕਰਨਾਟਕ ਅਤੇ ਮਹਾਰਾਸ਼ਟਰ ਦੇ ਲੋਕਾਂ ਵਿਚ ਸਦਭਾਵਨਾ ਹੈ ਪਰ ਹੱਦਬੰਦੀ ਵਿਵਾਦ ਵੀ ਮੌਜੂਦ ਹੈ।

ਮਹਾਰਾਸ਼ਟਰ ਨੇ ਹੱਦ ’ਤੇ ਰੇਕੀ ਕਰਦੇ ਹੋਏ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਹੈ। ਜ਼ਿਕਰਯੋਗ ਹੈ ਕਿ ਮਹਾਰਾਸ਼ਟਰ ’ਚ ਭਾਰਤੀ ਜਨਤਾ ਪਾਰਟੀ ਅਤੇ ਸ਼ਿਵ ਸੈਨਾ (ਸ਼ਿੰਦੇ ਧੜੇ) ਦੀ ਗਠਜੋੜ ਸਰਕਾਰ ਵੱਲੋਂ ਨਿਯੁਕਤ ਤਾਲਮੇਲ ਮੰਤਰੀਆਂ ਚੰਦਰਕਾਂਤ ਪਾਟਿਲ ਅਤੇ ਸ਼ੰਭੂਰਾਜ ਦੇਸਾਈ ਨੇ ਐਲਾਨ ਕੀਤਾ ਹੈ ਕਿ ਉਹ 6 ਦਸੰਬਰ ਨੂੰ ਬੇਲਾਗਾਵੀ ਦਾ ਦੌਰਾ ਕਰਨਗੇ।

ਕੰਨੜ ਸੰਗਠਨਾਂ ਨੇ ਕਰਨਾਟਕ ’ਚ ਸੱਤਾਧਾਰੀ ਭਾਜਪਾ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਹ ਅਸਫਲ ਰਹੀ ਤਾਂ ਉਹ ਮੰਤਰੀਆਂ ਨੂੰ ਰੋਕਣਗੇ ਅਤੇ ਨਤੀਜਿਆਂ ਲਈ ਸਰਕਾਰ ਜ਼ਿੰਮੇਵਾਰ ਹੋਵੇਗੀ। ਇਸ ਦਰਮਿਆਨ ਕਰਨਾਟਕ ਕਾਂਗਰਸ ਨੇ ਕਿਹਾ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਲਾਹਾ ਲੈਣ ਲਈ ਸੱਤਾਧਾਰੀ ਭਾਜਪਾ ਸਰਕਾਰ ਵੱਲੋਂ ਡਰਾਮਾ ਕੀਤਾ ਜਾ ਰਿਹਾ ਹੈ।


Rakesh

Content Editor

Related News