ਜਬਰ-ਜ਼ਨਾਹ ਦੇ ਮੁਲਜ਼ਮ ਨੇ ਤਲਾਬ ’ਚ ਮਾਰੀ ਛਾਲ, ਮੌਤ

Thursday, Oct 23, 2025 - 10:42 PM (IST)

ਜਬਰ-ਜ਼ਨਾਹ ਦੇ ਮੁਲਜ਼ਮ ਨੇ ਤਲਾਬ ’ਚ ਮਾਰੀ ਛਾਲ, ਮੌਤ

ਤੁਨੀ (ਆਂਧਰਾ ਪ੍ਰਦੇਸ਼)- ਆਂਧਰਾ ਪ੍ਰਦੇਸ਼ ਦੇ ਕਾਕੀਨਾਡਾ ਜ਼ਿਲੇ ’ਚ ਇਕ ਨਾਬਾਲਿਗ ਕੁੜੀ ਨਾਲ ਜਬਰ-ਜ਼ਨਾਹ ਦੇ ਮੁਲਜ਼ਮ ਨੇ ਪੁਲਸ ਹਿਰਾਸਤ ’ਚੋਂ ਭੱਜ ਕੇ ਇਕ ਤਲਾਬ ’ਚ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਮਰਨ ਵਾਲੇ ਦੀ ਪਛਾਣ ਨਰਾਇਣ ਰਾਓ (62) ਵਜੋਂ ਹੋਈ ਹੈ।

ਸਰਕਾਰੀ ਸਕੂਲ ਦੀ 13 ਸਾਲਾ ਵਿਦਿਆਰਥਣ ਨੂੰ ਉਸ ਦੇ ਹੋਸਟਲ ’ਚੋਂ ਵਰਗਲਾ ਕੇ ਆਪਣੇ ਨਾਲ ਲਿਜਾਣ ਅਤੇ ਇਕ ਬਾਗ ’ਚ ਉਸ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਰਾਓ ਨੂੰ ਬੁੱਧਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪੀੜਤਾ ਉਸ ਦੇ ਗੁਆਂਢ ’ਚ ਰਹਿੰਦੀ ਸੀ। ਪੇੱਡਾਪੁਰਮ ਦੇ ਸਬ-ਡਵੀਜ਼ਨਲ ਪੁਲਸ ਅਧਿਕਾਰੀ ਸ਼੍ਰੀਹਰੀ ਰਾਜੂ ਨੇ ਦੱਸਿਆ, ‘‘ਨਰਾਇਣ ਰਾਓ ਜੰਗਲ-ਪਾਣੀ ਜਾਣ ਦੇ ਬਹਾਨੇ ਪੁਲਸ ਹਿਰਾਸਤ ’ਚੋਂ ਫਰਾਰ ਹੋ ਗਿਆ ਤੇ ਬੁੱਧਵਾਰ ਰਾਤ ਲੱਗਭਗ 10 ਵਜੇ ਤੁਨੀ ਦੇ ਤਲਾਬ ’ਚ ਛਾਲ ਮਾਰ ਦਿੱਤੀ।’’


author

Rakesh

Content Editor

Related News