ਪੁੰਛ ’ਚ ਨਸ਼ੀਲਾ ਪਦਾਰਥ ਸਮੱਗਲਿੰਗ ਅਤੇ ਅੱਤਵਾਦ ਨਾਲ ਜੁੜੇ ਮਾਮਲੇ ਦਾ ਮੁੱਖ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ

Sunday, Aug 20, 2023 - 08:45 AM (IST)

ਪੁੰਛ ’ਚ ਨਸ਼ੀਲਾ ਪਦਾਰਥ ਸਮੱਗਲਿੰਗ ਅਤੇ ਅੱਤਵਾਦ ਨਾਲ ਜੁੜੇ ਮਾਮਲੇ ਦਾ ਮੁੱਖ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ

ਜੰਮੂ (ਭਾਸ਼ਾ)- ਜੰਮੂ-ਕਸ਼ਮੀਰ ਪੁਲਸ ਦੀ ਵਿਸ਼ੇਸ਼ ਜਾਂਚ ਏਜੰਸੀ (ਐੱਸ.ਆਈ.ਏ.) ਨੇ ਪੁੰਛ ਜ਼ਿਲ੍ਹੇ ’ਚ ਕੰਟਰੋਲ ਰੇਖਾ (ਐੱਲ.ਓ.ਸੀ.) ਦੇ ਪਾਰੋਂ ਹਥਿਆਰਾਂ, ਵਿਸਫੋਟਕਾਂ ਅਤੇ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨਾਲ ਜੁੜੇ ਇਕ ਮਾਮਲੇ ਦੇ ਮੁੱਖ ਮੁਲਜ਼ਮ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ 30 ਅਤੇ 31 ਮਈ ਦੀ ਦਰਮਿਆਨੀ ਰਾਤ ਨੂੰ ਪੁੰਛ ਦੇ ਕਰਮਾਰਾ ਇਲਾਕੇ ’ਚ ਸਰਹੱਦੀ ਵਾੜ ਕੋਲੋਂ ਭਾਰੀ ਮਾਤਰਾ ’ਚ ਹਥਿਆਰ, ਵਿਸਫੋਟਕ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਆਪਣੇ ਤਿੰਨ ਸਾਥੀਆਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਬਾਅਦ ਪੁੰਛ ਨਿਵਾਸੀ ਮੁਹੰਮਦ ਜਾਵੇਦ ਮੌਕੇ ਤੋਂ ਫਰਾਰ ਹੋ ਗਿਆ ਸੀ।

ਇਹ ਵੀ ਪੜ੍ਹੋ : Breaking News: ਲੱਦਾਖ 'ਚ ਫ਼ੌਜ ਦੀ ਗੱਡੀ ਖੱਡ 'ਚ ਡਿੱਗੀ, 9 ਜਵਾਨ ਸ਼ਹੀਦ

ਉਨ੍ਹਾਂ ਕਿਹਾ ਕਿ 6 ਜੁਲਾਈ ਨੂੰ ਮਾਮਲੇ ਦੀ ਜਾਂਚ ਸੰਭਾਲਣ ਤੋਂ ਬਾਅਦ ਐੱਸ.ਆਈ.ਏ. ਨੇ ਜਾਵੇਦ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਮੁਹੰਮਦ ਫਾਰੂਕ (26), ਮੁਹੰਮਦ ਰਿਆਜ (23) ਅਤੇ ਮੁਹੰਮਦ ਜ਼ੁਬੈਰ (22) ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਫੌਜ ਨੇ ਇਕ ਏ. ਕੇ. ਅਸਾਲਟ ਰਾਈਫਲ, 2 ਪਿਸਟਲ, 6 ਗ੍ਰੇਨੇਡ, 10 ਕਿੱਲੋ ਵਿਸਫੋਟਕ ਪਦਾਰਥ (ਆਈ. ਈ. ਡੀ.) ਅਤੇ ਸ਼ੱਕੀ ਹੈਰੋਇਨ ਦੇ 20 ਪੈਕੇਟ ਬਰਾਮਦ ਕੀਤੇ ਸਨ। ਤਿੰਨੇ ਸਰਹੱਦ ਪਾਰੋਂ ਭਾਰਤ ’ਚ ਇਸ ਸਮੱਗਰੀ ਦੀ ਸਮੱਗਲਿੰਗ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News