'Pics' :  ਨੈਸ਼ਨਲ ਹਾਈਵੇ 'ਤੇ ਚਲਦੀ ਗੱਡੀ 'ਤੇ ਡਿੱਗੀਆਂ ਚੱਟਾਨਾਂ, 2 ਗੰਭੀਰ ਜ਼ਖਮੀ

Wednesday, Aug 09, 2017 - 10:53 AM (IST)

'Pics' :  ਨੈਸ਼ਨਲ ਹਾਈਵੇ 'ਤੇ ਚਲਦੀ ਗੱਡੀ 'ਤੇ ਡਿੱਗੀਆਂ ਚੱਟਾਨਾਂ, 2 ਗੰਭੀਰ ਜ਼ਖਮੀ

ਮੰਡੀ— ਚੰਡੀਗੜ੍ਹ-ਮਨਾਲੀ ਨੈਸ਼ਨਲ ਹਾਈਵੇ 'ਤੇ ਮੰਡੀ ਤੋਂ ਅੱਗੇ 7 ਕਿਲੋਮੀਟਰ 'ਤੇ ਗੱਡੀ 'ਤੇ ਪਹਾੜੀ ਉੱਪਰੋ ਇਕਦਮ ਵੱਡੀਆਂ-ਵੱਡੀਆਂ ਚੱਟਾਨਾਂ ਡਿੱਗ ਗਈਆਂ। ਦੱਸਣਾ ਚਾਹੁੰਦੇ ਹਾਂ ਕਿ ਇਸ ਹਾਦਸੇ 'ਚ ਜੋ ਲੋਕ ਗੱਡੀ ਚਾਲਕ ਸਨ ਕਿ ਉਹ ਪੰਜਾਬ ਦੇ ਰਹਿਣ ਵਾਲੇ ਸਨ, ਜੋ ਕਿ 2 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਇਹ ਹਾਦਸਾ ਸਵੇਰੇ 7.30 ਵਜੇ ਵਾਪਰਿਆਂ। ਤਸਵੀਰ 'ਚ ਦੇਖ ਸਕਦੇ ਹੋ ਕੇ ਹਾਦਸਾ ਕਿੰਨਾ ਭਿਆਨਕ ਸੀ।

PunjabKesari 
ਦੱਸਣਾ ਚਾਹੁੰਦੇ ਹਾਂ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਇਸ ਗੱਡੀ 'ਚ ਮੁਰਗੀਆਂ ਭਰੀਆਂ ਹੋਈਆਂ ਸਨ। ਇਸ ਦਰਦਨਾਕ ਹਾਦਸਾ ਨਾਲ ਮੌਕੇ 'ਤੇ ਹੀ 100 ਤੋ ਵੱਧ ਮੁਰਗੀਆਂ ਦੱਬਣ ਨਾਲ ਮਰ ਗਈਆਂ। ਜਿਸ ਗੱਡੀ 'ਤੇ ਚੱਟਾਨਾਂ ਡਿੱਗੀਆਂ ਉਹ ਇਕ ਪੋਲਟਰੀ ਫਾਰਮ ਦੀ ਗੱਡੀ ਦੱਸੀ ਜਾ ਰਹੀ ਹੈ।

 PunjabKesari 
ਜ਼ਿਕਰਯੋਗ ਹੈ ਕਿ ਇਸ ਸੂਬੇ 'ਚ ਕਾਫੀ ਭਾਰੀ ਬਾਰਿਸ਼ ਦਾ ਕਹਿਰ ਜਾਰੀ ਹੈ। ਜਿਸ 'ਚ ਜਗ੍ਹਾ-ਜਗ੍ਹਾ 'ਤੇ ਜ਼ਮੀਨ ਖਿਸਕਣ ਅਤੇ ਬਾਦਲ ਫੱਟਣ ਦੀ ਘਟਨਾਵਾਂ ਸਾਹਮਣੇ ਆ ਰਹੀ ਹੈ।

PunjabKesari


Related News