ਦਰਦਨਾਕ ਹਾਦਸਾ : ਜਗਤਗੁਰੂ ਕ੍ਰਿਪਾਲੂ ਜੀ ਮਹਾਰਾਜ ਦੀ ਧੀ ਦੀ ਮੌ.ਤ

Sunday, Nov 24, 2024 - 03:52 PM (IST)

ਦਰਦਨਾਕ ਹਾਦਸਾ : ਜਗਤਗੁਰੂ ਕ੍ਰਿਪਾਲੂ ਜੀ ਮਹਾਰਾਜ ਦੀ ਧੀ ਦੀ ਮੌ.ਤ

ਨੈਸ਼ਨਲ ਡੈਸਕ- ਐਤਵਾਰ ਨੂੰ ਹੋਏ ਸੜਕ ਹਾਦਸੇ 'ਚ ਜਗਦਗੁਰੂ ਸ਼੍ਰੀ ਕ੍ਰਿਪਾਲੂ ਜੀ ਮਹਾਰਾਜ ਦੀ ਇਕ ਧੀ ਦੀ ਮੌਤ ਹੋ ਗਈ, ਜਦੋਂ ਕਿ 2 ਧੀਆਂ ਸਣੇ 7 ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਇਹ ਹਾਦਸਾ ਉੱਤਰ ਪ੍ਰਦੇਸ਼ ਦੇ ਨੋਇਡਾ ਦੇ ਦਨਕੌਰ ਥਾਣਾ ਖੇਤਰ 'ਚ ਵਾਪਰਿਆ। ਪੁਲਸ ਬੁਲਾਰੇ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜ਼ਖ਼ਮੀਆਂ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ। ਪੁਲਸ ਅਨੁਸਾਰ ਜਗਤਗੁਰੂ ਦੀਆਂ ਤਿੰਨ ਧੀਆਂ 2 ਕਾਰਾਂ 'ਚ ਸਵਾਰ ਹੋ ਕੇ ਵਰਿੰਦਾਵਨ ਤੋਂ ਸਿੰਗਾਪੁਰ ਜਾਣ ਲਈ ਯਮੁਨਾ ਐਕਸਪ੍ਰੈੱਸ ਦੇ ਰਸਤੇ ਦਿੱਲੀ ਜਾ ਰਹੀਆਂ ਸਨ, ਜਿੱਥੋਂ ਉਨ੍ਹਾਂ ਨੇ ਸਿੰਗਾਪੁਰ ਜਾਣਾ ਸੀ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਇਹ ਘਟਨਾ ਵਾਪਰੀ। 

ਉਨ੍ਹਾਂ ਦੱਸਿਆ ਕਿ ਐਤਵਾਰ ਸਵੇਰੇ ਦਨਕੌਰ ਖੇਤਰ 'ਚ ਯਮੁਨਾ ਐਕਸਪ੍ਰੈੱਸ 'ਤੇ ਇਕ ਕੈਂਟਰ ਚਾਲਕ ਨੇ ਤੇਜ਼ੀ ਅਤੇ ਲਾਪਰਵਾਹੀ ਨਾਲ ਵਾਹਨ ਚਲਾਉਂਦੇ ਹੋਏ ਦੋਵੇਂ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ 'ਚ ਤਿੰਨਾਂ ਭੈਣਾਂ ਸਮੇਤ 8 ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ। ਬੁਲਾਰੇ ਨੇ ਦੱਸਿਆ ਕਿ ਜ਼ਖ਼ਮੀਆਂ ਇਲਾਜ ਲਈ ਨੋਇਡਾ ਅਤੇ ਦਿੱਲੀ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਵਿਸ਼ਾਖਾ ਤ੍ਰਿਪਾਠੀ (75) ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਕ੍ਰਿਪਾਲੂ ਮਹਾਰਾਜ ਦੀਆਂ 2 ਧੀਆਂ ਕ੍ਰਿਸ਼ਨਾ ਤ੍ਰਿਪਾਠੀ ਅਤੇ ਸ਼ਿਆਮਾ ਤ੍ਰਿਪਾਠੀ ਸਮੇਤ 7 ਹੋਰ ਲੋਕ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੁਲਸ ਨੇ ਪੋਸਟਮਾਰਮਟ ਲਈ ਭੇਜ ਦਿੱਤੀਆਂ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News