ਅਮਰੀਕਾ 'ਚ ਵਾਪਰਿਆ ਰੂਹ ਕੰਬਾਊ ਹਾਦਸਾ, 3 ਭਾਰਤੀ ਔਰਤਾਂ ਦੀ ਮੌਤ, SUV ਕਾਰ ਦੇ ਉੱਡੇ ਪਰਖੱਚੇ

04/27/2024 2:51:52 PM

ਇੰਟਰਨੈਸ਼ਨਲ ਡੈਸਕ : ਅਮਰੀਕਾ 'ਚ ਵਾਪਰੇ ਇਕ ਭਿਆਨਕ ਕਾਰ ਹਾਦਸੇ 'ਚ ਗੁਜਰਾਤ ਦੀਆਂ ਤਿੰਨ ਔਰਤਾਂ ਦੀ ਮੌਤ ਹੋ ਜਾਣ ਦੀ ਦੁੱਖਦ ਖ਼ਬਰ ਸਾਹਮਣੇ ਆਈ ਹੈ। ਹਾਦਸੇ ਦੌਰਾਨ ਉਹਨਾਂ ਦੀ ਐੱਸਯੂਵੀ ਅਮਰੀਕਾ ਦੇ ਦੱਖਣੀ ਕੈਰੋਲੀਨਾ ਦੇ ਗ੍ਰੀਨਵਿਲੇ ਕਾਉਂਟੀ ਵਿਚ ਇਕ ਪੁਲ ਨਾਲ ਟਕਰਾ ਗਈ ਅਤੇ ਫਿਰ ਸੜਕ ਤੋਂ ਹੇਠਾਂ ਡਿੱਗ ਗਈ। ਮ੍ਰਿਤਕਾਂ ਦੀ ਪਛਾਣ ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿਚ ਰਹਿਣ ਵਾਲੀ ਰੇਖਾਬੇਨ ਪਟੇਲ, ਸੰਗੀਤਾਬੇਨ ਪਟੇਲ ਅਤੇ ਮਨੀਸ਼ਾਬੇਨ ਪਟੇਲ ਵਜੋਂ ਹੋਈ ਹੈ।

ਇਹ ਵੀ ਪੜ੍ਹੋ - ਕੈਨੇਡਾ 'ਚ ਹਾਦਸੇ ਦੌਰਾਨ ਫਿਰੋਜ਼ਪੁਰ ਦੇ ਨੌਜਵਾਨ ਦੀ ਮੌਤ, ਟਰਾਲੇ ਦੇ ਉੱਡੇ ਪਰਖੱਚੇ, 1 ਸਾਲ ਪਹਿਲਾਂ ਗਿਆ ਸੀ ਵਿਦੇਸ਼

ਗ੍ਰੀਨਵਿਲੇ ਕਾਉਂਟੀ ਕੋਰੋਨਰ ਦੇ ਦਫ਼ਤਰ ਦੀਆਂ ਰਿਪੋਰਟਾਂ ਅਨੁਸਾਰ, SUV, I-85 ਬੇਕਾਬੂ ਹੋਣ ਤੋਂ ਬਾਅਦ ਉੱਤਰ ਵੱਲ ਜਾ ਰਹੀਆਂ ਸਾਰੀਆਂ ਲਾਈਨਾ ਨੂੰ ਪਾਰ ਕਰਦੇ ਹੋਏ ਪੁਲ ਦੇ ਉਲਟ ਪਾਸੇ ਦੇ ਦਰੱਖਤਾਂ ਨਾਲ ਟਕਰਾ ਗਈ ਅਤੇ ਫਿਰ ਡਿਵਾਇਡਰ ਵਿਚ ਜਾ ਵਜੀ। ਹਾਦਸੇ ਵਿਚ ਕਾਰ ਦੇ ਪਰਖੱਚੇ ਉੱਡ ਗਏ, ਜਿਸ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਾਦਸਾ ਕਿੰਨਾ ਭਿਆਨਕ ਸੀ। 

ਇਹ ਵੀ ਪੜ੍ਹੋ - ਕੈਨੇਡਾ ਤੋਂ ਆਏ ਮੁੰਡੇ ਦਾ ਸ਼ਰਮਨਾਕ ਕਾਰਾ, ਪੈਸਿਆਂ ਲਈ ਪਿਤਾ ਦਾ ਚਾੜ੍ਹ ਦਿੱਤਾ ਕੁਟਾਪਾ (ਵੇਖੋ ਤਸਵੀਰਾਂ)

ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪਹੁੰਚੇ ਮੁੱਖ ਡਿਪਟੀ ਕੋਰੋਨਰ ਮਾਈਕ ਐਲਿਸ ਨੇ ਦੱਸਿਆ ਕਿ ਇਸ ਹਾਦਸੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਹਨਾਂ ਦੀ ਕਾਰ ਦੀ ਰਫ਼ਤਾਰ ਲਿਮਿਟ ਤੋਂ ਵੱਧ ਸੀ। ਗਨੀਮਤ ਰਹੀ ਕਿ ਇਸ ਦੌਰਾਨ ਕਿਸੇ ਹੋਰ ਵਾਹਨ ਨੂੰ ਕੋਈ ਨੁਕਸਾਨ ਨਹੀਂ ਹੋਇਆ। ਹਾਦਸੇ ਤੋਂ ਬਾਅਦ ਕਾਰ ਦੇ ਕਈ ਟੁੱਕੜੇ ਖਿੱਲਰੇ ਹੋਏ ਮਿਲੇ ਹਨ। ਸਾਊਥ ਕੈਰੋਲੀਨਾ ਹਾਈਵੇ ਪੈਟਰੋਲ, ਗੈਂਟ ਫਾਇਰ ਐਂਡ ਰੈਸਕਿਊ ਅਤੇ ਗ੍ਰੀਨਵਿਲੇ ਕਾਉਂਟੀ ਈਐੱਮਐੱਸ ਦੀਆਂ ਕਈ ਯੂਨਿਟਾਂ ਸਮੇਤ ਐਮਰਜੈਂਸੀ ਰਿਸਪਾਂਸ ਟੀਮਾਂ ਘਟਨਾ ਸਥਾਨ 'ਤੇ ਪਹੁੰਚੀਆਂ।

ਇਹ ਵੀ ਪੜ੍ਹੋ - ਪਤਨੀ ਨਾਲ ਅਜਿਹਾ ਵਤੀਰਾ ਦੇਖ ਕੰਬ ਗਏ ਲੋਕ, ਛੇ ਮਹੀਨੇ ਤੋਂ ਖੁੱਲ੍ਹੇ ਅਸਮਾਨ ਹੇਠ ਛੱਡਿਆ, ਪੈਰਾਂ 'ਚ ਪੈ ਗਏ ਕੀੜੇ

ਦੱਸ ਦੇਈਏ ਕਿ ਇਸ ਹਾਦਸੇ 'ਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ ਪਰ ਉਸ ਦੀ ਹਾਲਤ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਵਾਹਨ ਦੀ ਖੋਜ ਪ੍ਰਣਾਲੀ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਹਾਦਸੇ ਦੀ ਸੂਚਨਾ ਦਿੱਤੀ। 

ਇਹ ਵੀ ਪੜ੍ਹੋ - ਸੋਨੇ ਦੇ ਗਹਿਣੇ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, 71 ਹਜ਼ਾਰ ਤੋਂ ਹੇਠਾਂ ਡਿੱਗੀਆਂ ਕੀਮਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News