ਸਵੇਰੇ-ਸਵੇਰੇ ਵਾਪਰਿਆ ਭਿਆਨਕ ਹਾਦਸਾ, ਬੱਸ ਦੇ ਉੱਡੇ ਪਰਖੱਚੇ
Tuesday, Oct 29, 2024 - 10:52 AM (IST)

ਅੰਬਾਲਾ- ਅੰਬਾਲਾ-ਚੰਡੀਗੜ੍ਹ ਨੈਸ਼ਨਲ ਹਾਈਵੇਅ 'ਤੇ ਮੰਗਲਵਾਰ ਸਵੇਰੇ ਭਿਆਨਕ ਹਾਦਸਾ ਵਾਪਰ ਗਿਆ। ਦੱਸ ਦੇਈਏ ਕਿ ਦਿੱਲੀ ਤੋਂ ਜੰਮੂ ਕਟੜਾ ਜਾ ਰਹੀ ਬਿਹਾਰ ਨੰਬਰ ਦੀ ਬੱਸ BR 28P 3403 ਦੇ ਅੱਗੇ ਇਕ ਟਰੱਕ ਜਾ ਰਿਹਾ ਸੀ ਪਰ ਇਸ ਦਰਮਿਆਨ ਪੁਲਸ ਨੇ ਟਰੱਕ ਨੂੰ ਰੋਕਣ ਲਈ ਆਪਣੀ ਕਾਰ ਨੂੰ ਟਰੱਕ ਅੱਗੇ ਬਰੇਕ ਲਾ ਦਿੱਤੀ, ਜਿਸ ਕਾਰਨ ਟਰੱਕ ਡਰਾਈਵਰ ਨੂੰ ਵੀ ਬਰੇਕ ਲਾਉਣੀ ਪਈ ਅਤੇ ਪਿੱਛੋਂ ਆ ਰਹੀ ਸਲੀਪਰ ਬੱਸ ਟਰੱਕ ਵਿਚ ਜਾ ਭਿੜੀ।
ਬੱਸ ਅਤੇ ਟਰੱਕ ਵਿਚਾਲੇ ਟੱਕਰ ਇੰਨੀ ਭਿਆਨਕ ਸੀ ਕਿ ਬੱਸ ਦੇ ਅਗਲੇ ਹਿੱਸੇ ਦੇ ਪਰਖੱਚੇ ਉੱਡ ਗਏ। ਬੱਸ ਡਰਾਈਵਰ ਅਗਲੇ ਕੈਬਿਨ ਅਤੇ ਸਟੀਅਰਿੰਗ ਵਿਚਾਲੇ ਬੁਰੀ ਤਰ੍ਹਾਂ ਫਸ ਕੇ ਜ਼ਖ਼ਮੀ ਹੋ ਗਿਆ। ਡਰਾਈਵਰ ਨੂੰ ਬਾਹਰ ਕੱਢਣ ਲਈ ਹਾਈਡ੍ਰਾ ਮਸ਼ੀਨ ਦੀ ਮਦਦ ਨਾਲ ਡਰਾਈਵਰ ਨੂੰ ਬਾਹਰ ਕੱਢਿਆ ਗਿਆ। ਹਾਦਸੇ ਮਗਰੋਂ ਦਿੱਲੀ ਚੰਡੀਗੜ੍ਹ ਹਾਈਵੇਅ 'ਤੇ ਲੰਬਾ ਜਾਮ ਵੀ ਲੱਗ ਗਿਆ, ਜਿਸ ਤੋਂ ਬਾਅਦ ਬੱਸ ਨੂੰ ਸਾਈਡ ਕਰਵਾ ਕੇ ਜਾਮ ਖੋਲ੍ਹਿਆ ਗਿਆ। ਇਸ ਦੌਰਾਨ ਬੱਸ ਦੇ ਕਲੀਨਰ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਹਾਦਸਾ ਕਿਵੇਂ ਵਾਪਰਿਆ।