ਟਵਿਸ਼ਾ ਸ਼ਰਮਾ ਮੌਤ ਮਾਮਲਾ: ਫਰਾਰ ਪਤੀ ਸਮਰਥ ਸਿੰਘ ਨੇ ਜਬਲਪੁਰ ਅਦਾਲਤ ''ਚ ਕੀਤਾ ਆਤਮ-ਸਮਰਪਣ
Friday, May 22, 2026 - 06:47 PM (IST)
ਨੈਸ਼ਨਲ ਡੈਸਕ : ਮਾਡਲ ਅਤੇ ਅਦਾਕਾਰਾ ਟਵਿਸ਼ਾ ਸ਼ਰਮਾ ਦੀ ਸ਼ੱਕੀ ਮੌਤ ਦੇ ਮਾਮਲੇ ਵਿੱਚ ਇੱਕ ਵੱਡਾ ਮੋੜ ਆਇਆ ਹੈ। ਲੰਬੇ ਸਮੇਂ ਤੋਂ ਫਰਾਰ ਚੱਲ ਰਹੇ ਮੁੱਖ ਮੁਲਜ਼ਮ ਅਤੇ ਟਵਿਸ਼ਾ ਦੇ ਪਤੀ ਸਮਰਥ ਸਿੰਘ ਨੇ ਸ਼ੁੱਕਰਵਾਰ ਨੂੰ ਜਬਲਪੁਰ ਜ਼ਿਲ੍ਹਾ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ ਹੈ। ਦੱਸ ਦੇਈਏ ਕਿ ਪੁਲਸ ਨੇ ਸਮਰਥ ਸਿੰਘ 'ਤੇ 30,000 ਰੁਪਏ ਦਾ ਇਨਾਮ ਵੀ ਐਲਾਨ ਕੀਤਾ ਹੋਇਆ ਸੀ। ਸਮਰਥ ਸਿੰਘ ਅਦਾਲਤ ਵਿੱਚ ਆਪਣੀ ਪਛਾਣ ਛੁਪਾਉਣ ਲਈ ਟੋਪੀ, ਚਸ਼ਮਾ ਅਤੇ ਮਾਸਕ ਪਹਿਨ ਕੇ ਪਹੁੰਚਿਆ। ਜਦੋਂ ਪੱਤਰਕਾਰਾਂ ਨੇ ਟਵਿਸ਼ਾ ਦੀ ਮੌਤ ਅਤੇ ਲੱਗੇ ਦੋਸ਼ਾਂ ਬਾਰੇ ਸਵਾਲ ਪੁੱਛੇ ਤਾਂ ਉਸ ਨੇ ਪੂਰੀ ਤਰ੍ਹਾਂ ਚੁੱਪੀ ਰੱਖੀ। ਉਸ ਦੇ ਵਕੀਲ ਜੈਦੀਪ ਕੌਰਵ ਅਨੁਸਾਰ, ਅਗਾਊਂ ਜ਼ਮਾਨਤ ਦੀ ਅਰਜ਼ੀ ਵਾਪਸ ਲੈਣ ਤੋਂ ਬਾਅਦ ਸਮਰਥ ਨੇ ਸਰੈਂਡਰ ਕਰਨ ਦਾ ਫੈਸਲਾ ਕੀਤਾ।
ਟਵਿਸ਼ਾ ਦੇ ਪਰਿਵਾਰ ਨੇ ਸਮਰਥ ਦੇ ਜਬਲਪੁਰ ਵਿੱਚ ਆਤਮ-ਸਮਰਪਣ ਕਰਨ ਦੇ ਸਮੇਂ ਅਤੇ ਸਥਾਨ 'ਤੇ ਗੰਭੀਰ ਸਵਾਲ ਚੁੱਕੇ ਹਨ। ਟਵਿਸ਼ਾ ਦੇ ਚਾਚਾ ਲੋਕੇਸ਼ ਸ਼ਰਮਾ ਨੇ ਦੋਸ਼ ਲਾਇਆ ਕਿ ਸਮਰਥ ਦੀ ਮਾਂ ਗਿਰੀਬਾਲਾ ਸਿੰਘ ਖੁਦ ਇੱਕ ਜੱਜ ਰਹੀ ਹੈ ਅਤੇ ਸਮਰਥ ਖੁਦ ਮੱਧ ਪ੍ਰਦੇਸ਼ ਸਰਕਾਰ ਵਿੱਚ ਕਾਨੂੰਨੀ ਸਲਾਹਕਾਰ ਰਿਹਾ ਹੈ। ਉਨ੍ਹਾਂ ਅਨੁਸਾਰ, ਸਮਰਥ ਨੇ ਜਬਲਪੁਰ ਅਦਾਲਤ ਨੂੰ ਇਸ ਲਈ ਚੁਣਿਆ ਕਿਉਂਕਿ ਉੱਥੇ ਉਸ ਦੇ ਡੂੰਘੇ ਸਬੰਧ ਹਨ ਅਤੇ ਉਹ ਸਿਸਟਮ ਰਾਹੀਂ ਮਾਮਲੇ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ। ਟਵਿਸ਼ਾ ਦੇ ਭਰਾ ਮੇਜਰ ਹਰਸ਼ਿਤ ਸ਼ਰਮਾ ਨੇ ਇਸ ਆਤਮ-ਸਮਰਪਣ ਨੂੰ ਨਿਆਂ ਦੀ ਪਹਿਲੀ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦੇ ਸਮਰਥਨ ਅਤੇ ਕਾਨੂੰਨ ਦੇ ਦਬਾਅ ਨੇ ਸਮਰਥ ਨੂੰ ਬਾਹਰ ਆਉਣ ਲਈ ਮਜ਼ਬੂਰ ਕਰ ਦਿੱਤਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸਮਰਥ ਨੇ ਕੁਝ ਨਹੀਂ ਛੁਪਾਇਆ ਸੀ ਤਾਂ ਉਹ 10 ਦਿਨਾਂ ਤੱਕ ਫਰਾਰ ਕਿਉਂ ਰਿਹਾ?।\
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
