ਨੌਜਵਾਨਾਂ ''ਚ ਹਿਟ ਹੋਇਆ ''ਅਭਿਨੰਦਨ ਸਟਾਈਲ''

Sunday, Mar 03, 2019 - 01:09 PM (IST)

ਨੌਜਵਾਨਾਂ ''ਚ ਹਿਟ ਹੋਇਆ ''ਅਭਿਨੰਦਨ ਸਟਾਈਲ''

ਨਵੀਂ ਦਿੱਲੀ— ਪਾਕਿਸਤਾਨ ਦੀ ਕੈਦ 'ਚੋਂ ਰਿਹਾਅ ਹੋ ਕੇ ਦੇਸ਼ ਵਾਪਸ ਆਏ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਦੇ ਸਾਹਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਘੱਟ ਹੈ। ਹੁਣ ਉਨ੍ਹਾਂ ਦੀਆਂ ਮੁੱਛਾਂ ਦਾ ਸਟਾਈਲ ਵੀ ਬਹੁਤ ਫੇਮਸ ਹੋ ਰਿਹਾ ਹੈ। ਤਣਾਅ ਅਤੇ ਦਬਾਅ ਦੀ ਹਾਲਤ 'ਚ ਵੀ 'ਹੈਂਡਬਾਲਰ' ਜਾਂ 'ਗਨਸਲਿੰਗਰ' ਸਟਾਈਲ 'ਚ ਬਣੀਆਂ ਉਨ੍ਹਾਂ ਦੀਆਂ ਮੁੱਛਾਂ ਉਨ੍ਹਾਂ ਦੇ ਚਿਹਰੇ ਦੇ ਰੌਬ ਨੂੰ ਹੋਰ ਵਧਾਉਂਦੀਆਂ ਨਜ਼ਰ ਆਈਆਂ। ਉਨ੍ਹਾਂ ਦਾ ਅਸਰ ਹੁਣ ਨੌਜਵਾਨਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ ਅਤੇ ਉਨ੍ਹਾਂ ਦਾ ਸਟਾਈਲ ਕਾਫੀ ਲੋਕਪ੍ਰਿਯ ਹੋ ਗਿਆ ਹੈ।PunjabKesariਅਭਿਨੰਦਨ ਸਟਾਈਲ ਮੁੱਛਾਂ ਲਈ ਨੌਜਵਾਨ ਸਟਾਈਲਿਸਟਸ ਕੋਲ ਜਾ ਰਹੇ ਹਨ। ਇੰਸਟਾਗ੍ਰਾਮ ਅਤੇ ਟਵਿੱਟਰ 'ਤੇ 'ਬੀਅਰਡ ਇਨ ਲਾਈਕ ਅਭਿਨੰਦਨ' ਹਿਟ ਹੋ ਰਿਹਾ ਹੈ ਅਤੇ ਲੋਕ ਆਪਣੀਆਂ ਮੁੱਛਾਂ ਨਾਲ ਫੋਟੋ ਸ਼ੇਅਰ ਕਰ ਰਹੇ ਹਨ। ਨੌਜਵਾਨਾਂ ਦਾ ਕਹਿਣਾ ਹੈ ਕਿ ਫਿਲਮੀ ਹੀਰੋਜ਼ ਦੇ ਸਟਾਈਲ ਤਾਂ ਹਮੇਸ਼ਾ ਚਲਨ 'ਚ ਹੁੰਦੇ ਹਨ। ਇਸ ਵਾਰ ਉਹ ਇਕ ਅਸਲੀ ਹੀਰੋ ਤੋਂ ਪ੍ਰੇਰਨਾ ਲੈਣਾ ਚਾਹੁੰਦੇ ਸਨ। ਨੌਜਵਾਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਜਵਾਨ ਲੋਕਾਂ ਲਈ ਇੰਨਾ ਬਲੀਦਾਨ ਦਿੰਦੇ ਹਨ, ਇਹ ਸਿਰਫ ਉਨ੍ਹਾਂ ਨੂੰ ਧੰਨਵਾਦ ਕਰਨ ਦਾ ਤਰੀਕਾ ਹੈ।PunjabKesari

PunjabKesari


author

DIsha

Content Editor

Related News