''ਕਾਕਰੋਚ ਜਨਤਾ ਪਾਰਟੀ'' ਦੇ ਸੰਸਥਾਪਕ ਦਾ ਅਕਾਊਂਟ ਹੈਕ! ਮੈਟਾ ਨੇ ਬੈਕਅੱਪ ਪੇਜ ਵੀ ਹਟਾਇਆ
Friday, May 22, 2026 - 11:25 PM (IST)
ਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਪ੍ਰਸਿੱਧ ਹੋਈ 'ਕਾਕਰੋਚ ਜਨਤਾ ਪਾਰਟੀ' (CJP) ਇਸ ਸਮੇਂ ਇੱਕ ਵੱਡੇ ਡਿਜੀਟਲ ਸੰਕਟ ਦਾ ਸਾਹਮਣਾ ਕਰ ਰਹੀ ਹੈ। ਪਾਰਟੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦਾ ਨਿੱਜੀ ਇੰਸਟਾਗ੍ਰਾਮ ਅਕਾਊਂਟ ਹੈਕ ਕਰ ਲਿਆ ਗਿਆ ਹੈ ਅਤੇ ਉਹ ਹੁਣ ਉਸ ਤੱਕ ਪਹੁੰਚ ਨਹੀਂ ਕਰ ਪਾ ਰਹੇ ਹਨ। ਇਸ ਦੇ ਨਾਲ ਹੀ, ਸੋਸ਼ਲ ਮੀਡੀਆ ਦਿੱਗਜ 'ਮੈਟਾ' ਨੇ CJP ਦੇ ਬੈਕਅੱਪ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ।
ਅਭਿਜੀਤ ਦੀਪਕੇ ਨੇ ਸ਼ੁੱਕਰਵਾਰ ਨੂੰ ਮਾਈਕ੍ਰੋਬਲਾਗਿੰਗ ਸਾਈਟ 'ਐਕਸ' 'ਤੇ ਆਪਣੀ ਆਪਬੀਤੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਆਪਣੇ ਅਕਾਊਂਟ ਦਾ ਐਕਸੈਸ ਗੁਆ ਚੁੱਕੇ ਹਨ। ਉਨ੍ਹਾਂ ਨੇ ਮੈਟਾ ਨੂੰ ਟੈਗ ਕਰਦੇ ਹੋਏ ਗੁਹਾਰ ਲਗਾਈ ਹੈ ਕਿ ਉਨ੍ਹਾਂ ਦੇ ਅਕਾਊਂਟ ਨੂੰ ਜਲਦੀ ਬਹਾਲ ਕਰਨ ਵਿੱਚ ਮਦਦ ਕੀਤੀ ਜਾਵੇ, ਹਾਲਾਂਕਿ ਹੁਣ ਤੱਕ ਉਨ੍ਹਾਂ ਨੂੰ ਕੋਈ ਸਫਲਤਾ ਨਹੀਂ ਮਿਲੀ ਹੈ।
@Meta, I have lost access to my Instagram account. Trying to recover it but unable to. pic.twitter.com/bFXBWQAMwa
— Abhijeet Dipke (@abhijeet_dipke) May 22, 2026
ਜ਼ਿਕਰਯੋਗ ਹੈ ਕਿ ਇਸ ਅਨੋਖੀ ਪਾਰਟੀ ਦੀ ਸ਼ੁਰੂਆਤ 15 ਮਈ ਨੂੰ ਸੁਪਰੀਮ ਕੋਰਟ ਦੇ ਜਸਟਿਸ ਸੂਰਿਆਕਾਂਤ ਦੁਆਰਾ ਕੀਤੀ ਗਈ ਇੱਕ ਟਿੱਪਣੀ ਦੇ ਅਗਲੇ ਹੀ ਦਿਨ ਹੋਈ ਸੀ। ਇਹ ਇੱਕ 'ਜੇਨ-ਜੀ' (Gen-Z) ਪਾਰਟੀ ਹੈ ਜਿਸ ਦੀ ਅਗਵਾਈ ਪੜ੍ਹੇ-ਲਿਖੇ ਨੌਜਵਾਨ ਕਰ ਰਹੇ ਹਨ। ਇਸ ਪਾਰਟੀ ਨੂੰ ਨਾ ਸਿਰਫ ਨੌਜਵਾਨਾਂ, ਬਲਕਿ ਰਾਜਨੇਤਾਵਾਂ, ਸਮਾਜਿਕ ਕਾਰਕੁੰਨਾਂ ਅਤੇ ਕਲਾਕਾਰਾਂ ਦਾ ਵੀ ਭਰਪੂਰ ਸਮਰਥਨ ਮਿਲ ਰਿਹਾ ਹੈ।
ਪਿਛਲੇ ਕੁਝ ਦਿਨਾਂ ਵਿੱਚ CJP ਦੇ ਫਾਲੋਅਰਜ਼ ਦੀ ਗਿਣਤੀ ਵਿੱਚ ਭਾਰੀ ਉਛਾਲ ਆਇਆ ਸੀ, ਜਿਸ ਨੇ ਕਈ ਰਿਕਾਰਡ ਤੋੜ ਦਿੱਤੇ ਸਨ। ਚਰਚਾ ਹੈ ਕਿ ਇਸ ਵਧਦੀ ਲੋਕਪ੍ਰਿਯਤਾ ਦੇ ਕਾਰਨ ਹੀ ਪਾਰਟੀ ਨੂੰ ਡਿਜੀਟਲ ਰੂਪ ਵਿੱਚ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੁੱਖ ਅਕਾਊਂਟ ਹੈਕ ਹੋਣ ਅਤੇ ਬੈਕਅੱਪ ਅਕਾਊਂਟ ਬੰਦ ਹੋਣ ਕਾਰਨ ਪਾਰਟੀ ਦੇ ਕਰੋੜਾਂ ਫਾਲੋਅਰਜ਼ ਵਿੱਚ ਭਾਰੀ ਨਿਰਾਸ਼ਾ ਹੈ।
