''ਆਪ'' ਨੇ ਕੀਤਾ ਸਾਫ਼, ਦਿੱਲੀ ''ਚ ਕਾਂਗਰਸ ਨਾਲ ਮਿਲ ਕੇ ਲੜੇਗੀ ਲੋਕ ਸਭਾ ਚੋਣਾਂ
Tuesday, Feb 13, 2024 - 03:12 PM (IST)
ਨਵੀਂ ਦਿੱਲੀ- ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਕਿਹਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ ਵਿਚ ਦਿੱਲੀ 'ਚ 6 ਸੀਟਾਂ 'ਤੇ ਚੋਣਾਂ ਲੜਨਾ ਚਾਹੁੰਦੀ ਹੈ। ਉਸ ਨੇ ਕਾਂਗਰਸ ਨੂੰ ਸਿਰਫ ਇਕ ਸੀਟ ਦੇਣ ਦੀ ਪੇਸ਼ਕਸ਼ ਕੀਤੀ ਹੈ। 'ਆਪ' ਨੇ ਵਿਰੋਧੀ ਗਠਜੋੜ 'ਇੰਡੀਆ' ਦੇ ਆਪਣੇ ਸਹਿਯੋਗੀ ਦਲ ਕਾਂਗਰਸ ਨਾਲ ਜਲਦ ਤੋਂ ਜਲਦ ਸੀਟ ਵੰਡ ਨੂੰ ਅੰਤਿਮ ਰੂਪ ਦੇਣ ਨੂੰ ਕਿਹਾ ਹੈ।
ਇਹ ਵੀ ਪੜ੍ਹੋ- ਦਿੱਲੀ 'ਚ ਇਕੱਠੇ ਚੋਣਾਂ ਲੜਨਗੇ ਕਾਂਗਰਸ-'ਆਪ'! ਸੀਟਾਂ ਲਈ ਗਠਜੋੜ 'ਤੇ ਗੱਲਬਾਤ ਜਾਰੀ
ਪਾਰਟੀ ਨੇ ਗੁਜਰਾਤ ਦੀਆਂ ਦੋ ਅਤੇ ਗੋਆ ਦੀ ਇਕ ਲੋਕ ਸਭਾ ਸੀਟ ਲਈ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ। ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (PAC) ਦੀ ਬੈਠਕ ਮਗਰੋਂ ਇੱਥੇ ਇਕ ਪੱਤਰਕਾਰ ਸੰਮੇਲਨ ਨੂੰ ਸੰਬੋਧਿਤ ਕਰਦਿਆਂ 'ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ ਕਿ ਵੇਨਜੀ ਵੀਗਾਸ ਦੱਖਣੀ ਗੋਆ ਸੀਟ ਤੋਂ ਚੋਣ ਲੜਨਗੇ, ਜਦਕਿ ਚੈਤਰ ਵਸਾਵਾ, ਗੁਜਰਾਤ ਦੇ ਭਰੂਚ ਅਤੇ ਉਮੇਸ਼ ਭਾਈ ਮਕਵਾਨਾ, ਭਾਵਨਗਰ ਸੀਟ ਤੋਂ ਚੋਣ ਲੜਨਗੇ। ਪਾਠਕ ਨੇ ਕਿਹਾ ਕਿ 'ਆਪ' ਨੇ 'ਇੰਡੀਆ' ਗਠਜੋੜ ਨਾਲ ਗੁਜਰਾਤ ਵਿਚ 8 ਲੋਕ ਸਭਾ ਸੀਟਾਂ ਦੀ ਮੰਗ ਕੀਤੀ ਹੈ, ਜੋ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੂੰ ਮਿਲੇ ਵੋਟ ਦੇ ਅਨੁਪਾਤ ਵਿਚ ਹੈ। ਗੁਜਰਾਤ 'ਚ ਲੋਕ ਸਭਾ ਦੀਆਂ 26 ਸੀਟਾਂ ਹਨ।
ਇਹ ਵੀ ਪੜ੍ਹੋ- ਬਜ਼ੁਰਗ ਬਾਬੇ ਦੀ ਹਰਿਆਣਾ ਪੁਲਸ ਨੂੰ ਲਲਕਾਰ- ਹੁਣ ਪਿੱਛੇ ਨਹੀਂ ਜਾਂਦੇ ਮਾਰ ਗੋਲੀ, ਇਕ ਮਾਰੋਗੇ ਬਹੁਤ ਜੰਮਣਗੇ
ਪਾਠਕ ਨੇ ਕਿਹਾ ਅਸੀਂ ਦਿੱਲੀ ਦੀਆਂ 6 ਸੀਟਾਂ 'ਤੇ ਚੋਣ ਲੜਨਾ ਚਾਹੁੰਦੇ ਹਾਂ ਅਤੇ ਹਾਲੀਆ ਚੋਣਾਂ 'ਚ ਵੋਟ ਫ਼ੀਸਦੀ ਦੇ ਆਧਾਰ 'ਤੇ ਕਾਂਗਰਸ ਨੂੰ ਇਕ ਸੀਟ ਦੀ ਪੇਸ਼ਕਸ਼ ਕਰਨੀ ਚਾਹੁੰਦੇ ਹਾਂ। ਅਸੀਂ ਫਿਲਹਾਲ ਦਿੱਲੀ ਲਈ ਕਿਸੇ ਉਮੀਦਵਾਰ ਦਾ ਐਲਾਨ ਨਹੀਂ ਕਰ ਰਹੇ ਹਾਂ ਪਰ ਜੇਕਰ ਸੀਟਾਂ ਦੀ ਵੰਡ ਦੀ ਗੱਲਬਾਤ ਜਲਦੀ ਪੂਰੀ ਨਾ ਹੋਈ ਤਾਂ ਅਸੀਂ ਦਿੱਲੀ ਦੀਆਂ 6 ਸੀਟਾਂ ਲਈ ਵੀ ਉਮੀਦਵਾਰਾਂ ਦਾ ਐਲਾਨ ਕਰਾਂਗੇ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ 2.0: ਹਜ਼ਾਰਾਂ ਟਰੈਕਟਰਾਂ ਨਾਲ ਕਿਸਾਨਾਂ ਨੇ ਦਿੱਲੀ ਨੂੰ ਪਾਏ ਚਾਲੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8