'ਆਪ' ਨੇ ਜੈਪੁਰ 'ਚ ਕੱਢੀ ਤਿਰੰਗਾ ਯਾਤਰਾ, CM ਮਾਨ ਬੋਲੇ- ਰਾਜਸਥਾਨ 'ਚ ਵੀ ਚੱਲੇਗਾ ਝਾੜੂ

Monday, Mar 13, 2023 - 04:50 PM (IST)

'ਆਪ' ਨੇ ਜੈਪੁਰ 'ਚ ਕੱਢੀ ਤਿਰੰਗਾ ਯਾਤਰਾ, CM ਮਾਨ ਬੋਲੇ- ਰਾਜਸਥਾਨ 'ਚ ਵੀ ਚੱਲੇਗਾ ਝਾੜੂ

ਜੈਪੁਰ- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਤਿਰੰਗਾ ਯਾਤਰਾ ਕੱਢੀ। ਇਸ ਦੌਰਾਨ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ 'ਆਪ' ਦੀ ਸਰਕਾਰ ਬਣੇਗੀ। ਭਾਜਪਾ ਅਤੇ ਕਾਂਗਰਸ ਨੇ ਰਾਜਸਥਾਨ ਨੂੰ ਲੁੱਟਣ ਦਾ ਕੰਮ ਕੀਤਾ ਹੈ।  ਭਗਵੰਤ ਮਾਨ ਨੇ ਕਿਹਾ ਕਿ ਹੁਣ ਰਾਜਸਥਾਨ 'ਚ ਵੀ ਚੱਲੇਗਾ ਝਾੜੂ, ਸਫ਼ਾਈ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਕਹਿੰਦੀ ਹੈ ਕਿ ਡਬਲ ਇੰਜਣ ਸਰਕਾਰ ਚਾਹੀਦੀ ਹੈ। ਅਸੀਂ ਕਹਿੰਦੇ ਹਾਂ ਕਿ ਡਬਲ ਇੰਜਣ ਸਰਕਾਰ ਦੀ ਨਹੀਂ ਸਗੋਂ ਨਵੇਂ ਇੰਜਣ ਦੀ ਜ਼ਰੂਰਤ ਹੈ। ਭਾਜਪਾ-ਕਾਂਗਰਸ ਤੋਂ ਇਲਾਵਾ ਤੁਹਾਡੇ ਕੋਲ ਕੋਈ ਬਦਲ ਨਹੀਂ ਸੀ। ਹੁਣ ਭਗਵਾਨ ਨੇ ਇਕ ਝਾੜੂ ਭੇਜ ਦਿੱਤਾ ਹੈ, ਜੋ ਗੰਦਗੀ ਦੀ ਸਫਾਈ ਕਰੇਗਾ।

ਇਹ ਵੀ ਪੜ੍ਹੋ-  ਰਾਮ ਰਹੀਮ ਦਾ ਡੇਰਾ ਪ੍ਰੇਮੀਆਂ ਨੂੰ ਨਵਾਂ ਫ਼ਰਮਾਨ, ਲਿਆ ਵੱਡਾ ਫ਼ੈਸਲਾ

PunjabKesari

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਅਤੇ ਭਾਜਪਾ ਨੇ 5-5 ਸਾਲ ਵਾਰੀ ਬੰਨ੍ਹ ਕੇ ਰਾਜਸਥਾਨ ਨੂੰ ਲੁੱਟਿਆ।  ਦਿੱਲੀ ਵਿਚ ਵੀ ਸਫਾਈ ਹੋਈ ਹੈ। 16 ਮਾਰਚ ਨੂੰ ਪੰਜਾਬ ਵਿਚ 'ਆਪ' ਪਾਰਟੀ ਬਣੇ ਇਕ ਸਾਲ ਹੋਵੇਗਾ। ਪੰਜਾਬ ਵਿਚ 'ਆਪ' ਨੂੰ 92 ਸੀਟਾਂ ਮਿਲੀਆਂ ਤੇ ਭਾਜਪਾ ਨੂੰ 2 ਸੀਟਾਂ ਮਿਲੀਆਂ। ਮੈਨੂੰ ਉਮੀਦ ਹੈ ਕਿ ਰਾਜਸਥਾਨ ਵਿਚ ਵੀ ਤੁਸੀਂ ਝਾੜੂ ਚਲਾਉਣ ਲਈ ਤਿਆਰ ਬੈਠੇ ਹੋ। ਦਿੱਲੀ ਵਿਚ ਕਾਂਗਰਸ ਨੂੰ ਦੋ ਵਾਰ ਜ਼ੀਰੋ ਸੀਟਾਂ ਮਿਲੀਆਂ ਹਨ। ਪੰਜਾਬ ਵਿਚ ਭਾਜਪਾ ਨੂੰ 2 ਸੀਟਾਂ ਮਿਲੀਆਂ ਹਨ। ਉਹ ਸਾਨੂੰ ਕਹਿੰਦੇ ਸਨ ਕਿ ਕਾਨੂੰਨ ਸੜਕਾਂ 'ਤੇ ਬੈਠ ਕੇ ਨਹੀਂ ਬਣਦੇ, ਚੋਣ ਲੜ ਕੇ ਆਓ। ਅਸੀਂ ਚੁਣ ਕੇ ਸਰਕਾਰ 'ਚ ਆਏ ਅਤੇ ਉਹ ਸੜਕਾਂ 'ਤੇ ਬੈਠੇ ਹਨ। ਭਾਜਪਾ ਅਤੇ ਕਾਂਗਰਸ ਨੂੰ ਡਰ ਹੈ ਕਿ 'ਆਪ' ਫੈਲ ਨਾ ਜਾਵੇ। ਫੈਲ ਗਏ ਤਾਂ ਸਕੂਲ ਬਣਾ ਦੇਣਗੇ। ਸਕੂਲ ਬਣ ਜਾਣਗੇ ਤਾਂ ਲੋਕ ਪੜ੍ਹੇ-ਲਿਖ ਲੈਣਗੇ, ਸਮਝਦਾਰ ਹੋ ਜਾਣਗੇ। ਅਜਿਹਾ ਹੋ ਗਿਆ ਤਾਂ ਕੋਈ ਭਾਜਪਾ-ਕਾਂਗਰਸ ਨੂੰ ਵੋਟ ਨਹੀਂ ਪਾਵੇਗਾ। ਸਕੂਲ ਬਣਾਉਣ ਵਾਲੇ ਮਨੀਸ਼ ਸਿਸੋਦੀਆ ਨੂੰ ਅੰਦਰ ਕਰ ਦਿੱਤਾ।

ਇਹ ਵੀ ਪੜ੍ਹੋ-  ਖ਼ੁਸ਼ੀਆਂ ਨੂੰ ਲੱਗਾ ਗ੍ਰਹਿਣ! 5 ਸਾਲ ਬਾਅਦ ਕੈਨੇਡਾ ਤੋਂ ਪਰਤੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਹੀਨੇ ਬਾਅਦ ਸੀ ਵਿਆਹ

PunjabKesari

ਕੇਜਰੀਵਾਲ ਨੇ ਕਿਹਾ ਕਿ ਮਨੀਸ਼ ਸਿਸੋਦੀਆ ਨੇ ਦਿੱਲੀ 'ਚ ਸਰਕਾਰੀ ਸਕੂਲ ਠੀਕ ਕਰ ਦਿੱਤੇ, ਜੋ ਭਾਜਪਾ ਤੋਂ ਬਰਦਾਸ਼ਤ ਨਹੀਂ ਹੋਇਆ ਕਿਉਂਕਿ ਇਹ ਸਕੂਲ ਨਹੀਂ ਬਣਾ ਸਕਦੇ। ਅਸੀਂ ਦਿੱਲੀ ਵਿਚ ਸਕੂਲ-ਹਸਪਤਾਲ ਬਣਾਏ, ਬਿਜਲੀ ਮੁਫ਼ਤ ਕੀਤੀ। ਪੰਜਾਬ 'ਚ ਵੀ ਮੁਫ਼ਤ ਬਿਜਲੀ ਮਿਲਦੀ ਹੈ, 500 ਮੁਹੱਲਾ ਕਲੀਨਿਕ ਬਣਾਏ, 27,000 ਨੌਕਰੀਆਂ ਦਿੱਤੀਆਂ। ਆਜ਼ਾਦੀ ਮਗਰੋਂ ਇੱਥੇ 48 ਸਾਲ ਕਾਂਗਰਸ ਦੀ ਸਰਕਾਰ ਰਹੀ। 18 ਸਾਲ ਭਾਜਪਾ ਦੀ ਸਰਕਾਰ ਰਹੀ। ਕਿਸਾਨ-ਮਜ਼ਦੂਰ ਖ਼ੁਦਕੁਸ਼ੀਆਂ ਕਰ ਰਹੇ ਹਨ। ਸ਼ਹੀਦਾਂ ਦੀਆਂ ਪਤਨੀਆਂ ਜਦੋਂ ਆਪਣਾ ਹੱਕ ਮੰਗਣ ਜਾਂਦੀਆਂ ਹਨ ਤਾਂ ਉਨ੍ਹਾਂ ਨੂੰ ਬੇਇੱਜ਼ਤ ਕੀਤਾ ਜਾਂਦਾ ਹੈ। 1993 ਤੋਂ 1 ਵਾਰ ਭਾਜਪਾ, 1 ਵਾਰ ਕਾਂਗਰਸ। ਵਾਰੀ-ਵਾਰੀ ਤੁਸੀਂ ਇਨ੍ਹਾਂ ਨੂੰ ਮੌਕਾ ਦਿੱਤਾ, ਵਾਰੀ-ਵਾਰੀ ਇਨ੍ਹਾਂ ਨੇ ਲੁੱਟਿਆ। 

ਇਹ ਵੀ ਪੜ੍ਹੋ- ਪੰਜਾਬ ਤੋਂ ਕਿਸਾਨਾਂ ਦਾ ਦਿੱਲੀ ਕੂਚ, ਮੰਗਾਂ ਨੂੰ ਲੈ ਕੇ ਸਰਕਾਰ ਖ਼ਿਲਾਫ਼ ਜੰਤਰ-ਮੰਤਰ 'ਤੇ ਧਰਨਾ ਪ੍ਰਦਰਸ਼ਨ


author

Tanu

Content Editor

Related News