ਹਰਿਆਣਾ ਵਿਧਾਨ ਸਭਾ ਚੋਣਾਂ : ''ਆਪ'' ਵਲੋਂ 9 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

Tuesday, Sep 10, 2024 - 12:26 PM (IST)

ਹਰਿਆਣਾ ਵਿਧਾਨ ਸਭਾ ਚੋਣਾਂ : ''ਆਪ'' ਵਲੋਂ 9 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ

ਹਰਿਆਣਾ- ਆਮ ਆਦਮੀ ਪਾਰਟੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਦੂਜੀ ਸੂਚੀ ਵੀ ਜਾਰੀ ਕਰ ਦਿੱਤੀ ਹੈ। ਇਸ ਸੂਚੀ 'ਚ 9 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਹੁਣ ਤੱਕ ਕੁੱਲ 29 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹੋ ਗਿਆ ਹੈ। ਸੋਮਵਾਰ ਨੂੰ ਆਮ ਆਦਮੀ ਪਾਰਟੀ ਦੀ ਪਹਿਲੀ ਸੂਚੀ ਆਈ ਸੀ, ਇਸ 'ਚ 'ਆਪ' ਨੇ 20 ਉਮੀਦਵਾਰਾਂ ਦਾ ਐਲਾਨ ਕੀਤਾ ਸੀ। 

ਦੂਜੀ ਸੂਚੀ 'ਚ ਜਿਨ੍ਹਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਉਨ੍ਹਾਂ 'ਚ ਸਧੁਰਾ ਤੋਂ ਰੀਤਾ ਬਾਮਨੀਆ, ਥਾਣੇਸਰ ਤੋਂ ਕ੍ਰਿਸ਼ਨ ਬਜਾਜ, ਇੰਦਰੀ ਤੋਂ ਹਵਾ ਸਿੰਘ, ਰਤੀਆ ਤੋਂ ਮੁਖਤਿਆਰ ਸਿੰਘ ਬਾਜੀਗਰ, ਆਦਮਪੁਰ ਤੋਂ ਐਡਵੋਕੇਟ ਭੂਪੇਂਦਰ ਬੇਨੀਵਾਲ, ਬਾਰਵਾਲਾ ਤੋਂ ਪ੍ਰੋ. ਛਤਰਪਾਲ ਸਿੰਘ, ਬਾਵਲ ਤੋਂ ਜਵਾਹਰ ਲਾਲ, ਫਰੀਦਾਬਾਦ ਤੋਂ ਪ੍ਰਵੇਸ਼ ਮੇਹਤਾ, ਟਿਗੋਨ ਤੋਂ ਅਬਾਸ ਚੰਦੇਲਾ ਦਾ ਨਾਂ ਹੈ। ਇਸ ਤੋਂ ਪਹਿਲੇ ਹਰਿਆਣਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ 'ਆਪ' ਵਿਚਾਲੇ ਗਠਜੋੜ 'ਤੇ ਗੱਲਬਾਤ ਚੱਲ ਰਹੀ ਸੀ। ਹਾਲਾਂਕਿ ਸੀਟ ਵੰਡ ਨੂੰ ਲੈ ਕੇ ਗੱਲ ਨਹੀਂ ਬਣ ਸੀ। ਇਸ ਵਿਚ, ਸੋਮਵਾਰ ਨੂੰ 'ਆਪ' ਵਲੋਂ 20 ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ। ਹਰਿਆਣਾ 'ਚ ਕੁੱਲ 90 ਸੀਟਾਂ 'ਤੇ ਚੋਣਾਂ ਹੋਣ ਜਾ ਰਹੀਆਂ ਹਨ। ਇੱਥੇ ਇਕ ਹੀ ਪੜਾਅ 'ਚ 5 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ 8 ਅਕਤੂਬਰ ਨੂੰ ਵੋਟਾਂ ਦੀ ਗਿਣਤੀ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News