AAP ਸੰਸਦ ਮੈਂਬਰ ਸੰਜੇ ਸਿੰਘ ਇਕ ਹਫ਼ਤੇ ਲਈ ਰਾਜ ਸਭਾ ਤੋਂ ਸਸਪੈਂਡ

Wednesday, Jul 27, 2022 - 12:36 PM (IST)

AAP ਸੰਸਦ ਮੈਂਬਰ ਸੰਜੇ ਸਿੰਘ ਇਕ ਹਫ਼ਤੇ ਲਈ ਰਾਜ ਸਭਾ ਤੋਂ ਸਸਪੈਂਡ

ਨਵੀਂ ਦਿੱਲੀ– ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਹਰ ਵਾਰ ਵਾਂਗ ਇਸ ਵਾਰ ਵੀ ਸੈਸ਼ਨ ਹੰਗਾਮੇਦਾਰ ਹੀ ਚੱਲ ਰਿਹਾ ਹੈ। ਅੱਜ ਯਾਨੀ ਕਿ ਬੁੱਧਵਾਰ ਨੂੰ ਰਾਜ ਸਭਾ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਇਕ ਹਫ਼ਤੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ।  ‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੂੰ ਨਾਅਰੇ ਲਾਉਣ, ਕਾਗਜ਼ ਪਾੜਨ ਅਤੇ ਸਪੀਕਰ ਦੀ ਕੁਰਸੀ ਵੱਲ ਸੁੱਟਣ ਦੇ ਦੋਸ਼ ’ਚ ਸਸਪੈਂਡ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਸੰਸਦ ’ਚ ਹੰਗਾਮਾ ਕਰਨਾ 19 ਸੰਸਦ ਮੈਂਬਰਾਂ ਨੂੰ ਪਿਆ ਭਾਰੀ, ਰਾਜ ਸਭਾ ਤੋਂ ਇਕ ਹਫ਼ਤੇ ਲਈ ਹੋਏ ਮੁਅੱਤਲ

ਰਾਜ ਸਭਾ ਦੇ ਡਿਪਟੀ ਸਪੀਕਰ ਹਰੀਵੰਸ਼ ਨਾਰਾਇਣ ਸਿੰਘ ਨੇ ਕਿਹਾ ਕਿ ਸੰਜੇ ਸਿੰਘ ਨਾਅਰੇਬਾਜ਼ੀ ਕਰ ਰਹੇ ਸਨ। ਉਨ੍ਹਾਂ ਨੇ ਪੇਪਰ ਪਾੜਿਆ ਅਤੇ ਉਸ ਨੂੰ ਕੁਰਸੀ ਵੱਲ ਉਛਾਲਿਆ ਜੋ ਕਿ ਆਸਨ ਦੀ ਪੂਰੀ ਤਰ੍ਹਾਂ ਉਲੰਘਣਾ ਹੈ। ਇਸ ਦੇ ਤੁਰੰਤ ਬਾਅਦ ਸੰਜੇ ਸਿੰਘ ਖ਼ਿਲਾਫ ਇਕ ਮੋਸ਼ਨ ਵਾਇਸ ਵੋਟ ਪਾਸ ਕੀਤਾ ਗਿਆ ਅਤੇ ਉਨ੍ਹਾਂ ਨੂੰ ਤੁਰੰਤ ਬਾਹਰ ਜਾਣ ਦਾ ਨਿਰਦੇਸ਼ ਦਿੱਤਾ ਗਿਆ। ਦੱਸ ਦੇਈਏ ਕਿ ਹੁਣ ਤੱਕ ਰਾਜ ਸਭਾ ਦੇ 19 ਸੰਸਦ ਮੈਂਬਰਾਂ ਅਤੇ ਲੋਕ ਸਭਾ ਦੇ 4 ਮੈਂਬਰਾਂ ਜੋ ਕਾਂਗਰਸ ਪਾਰਟੀ ਤੋਂ ਹਨ, ਸਦਨ ਨਾ ਚੱਲਣ ਦੇਣ ਅਤੇ ਹੰਗਾਮਾ ਕਰਨ ਕਰ ਕੇ ਸਸਪੈਂਡ ਕੀਤੇ ਜਾ ਚੁੱਕੇ ਹਨ। 

 

 

PunjabKesari


author

Tanu

Content Editor

Related News