''AAP'' ਸੰਸਦ ਮੈਂਬਰ ਸੰਜੇ ਸਿੰਘ ਪੂਰੇ ਮਾਨਸੂਨ ਸੈਸ਼ਨ ਲਈ ਰਾਜ ਸਭਾ ''ਚੋਂ ਮੁਅੱਤਲ

Monday, Jul 24, 2023 - 01:50 PM (IST)

''AAP'' ਸੰਸਦ ਮੈਂਬਰ ਸੰਜੇ ਸਿੰਘ ਪੂਰੇ ਮਾਨਸੂਨ ਸੈਸ਼ਨ ਲਈ ਰਾਜ ਸਭਾ ''ਚੋਂ ਮੁਅੱਤਲ

ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੂੰ ਸੋਮਵਾਰ ਯਾਨੀ ਕਿ ਅੱਜ ਰਾਜ ਸਭਾ 'ਚ ਹੰਗਾਮਾ ਕਰਨ ਅਤੇ ਆਸਨ ਦੇ ਨਿਰਦੇਸ਼ਾਂ ਦਾ ਉਲੰਘਣ ਕਰਨ ਲਈ ਮੌਜੂਦਾ ਮਾਨਸੂਨ ਸੈਸ਼ਨ ਦੇ ਬਾਕੀ ਸਮੇਂ ਤੱਕ ਲਈ ਮੁਅੱਤਲ ਕਰ ਦਿੱਤਾ ਗਿਆ। ਚੇਅਰਮੈਨ ਜਗਦੀਪ ਧਨਖੜ ਨੇ ਪ੍ਰਸ਼ਨਕਾਲ 'ਚ ਸੰਜੇ ਸਿੰਘ ਨੂੰ ਮੁਅੱਤਲ ਕਰਨ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਆਸਨ ਦੇ ਨੇੜੇ ਆਏ ਸੰਜੇ ਸਿੰਘ ਦੇ ਨਾਂ ਦਾ ਚੇਅਰਮੈਨ ਨੇ ਜ਼ਿਕਰ ਕੀਤਾ। ਆਸਨ ਵਲੋਂ ਕਿਸੇ ਮੈਂਬਰ ਦੇ ਨਾਂ ਦਾ ਜ਼ਿਕਰ ਕੀਤੇ ਜਾਣ 'ਤੇ ਉਸ ਮੈਂਬਰ ਨੂੰ ਤੁਰੰਤ ਸਦਨ 'ਚੋਂ ਬਾਹਰ ਜਾਣਾ ਹੁੰਦਾ ਹੈ ਅਤੇ ਉਹ ਪੂਰਾ ਦਿਨ ਸਦਨ ਦੀ ਕਾਰਵਾਈ 'ਚ ਹਿੱਸਾ ਨਹੀਂ ਲੈ ਸਕਦਾ।

ਇਸ ਤੋਂ ਬਾਅਦ ਸਦਨ ਦੇ ਨੇਤਾ ਪਿਊਸ਼ ਗੋਇਲਾ ਨੇ ਸੰਜੇ ਸਿੰਘ ਨੂੰ ਮੌਜੂਦਾ ਸੈਸ਼ਨ ਦੇ ਬਾਕੀ ਸਮੇਂ ਲਈ ਮੁਅੱਤਲ ਕਰਨ ਦਾ ਪ੍ਰਸਤਾਵ ਪੇਸ਼ ਕਰਦਿਆਂ ਕਿਹਾ ਕਿ 'ਆਪ' ਮੈਂਬਰ ਦਾ ਆਚਰਨ ਸਦਨ ਦੀ ਮਰਿਆਦਾ ਦੇ ਅਨੁਕੂਲ ਨਹੀਂ ਹੈ। ਹੰਗਾਮੇ ਦਰਮਿਆਨ ਹੀ ਗੋਇਲ ਦੇ ਪ੍ਰਸਤਾਵ ਨੂੰ ਸਦਨ ਨੇ ਆਵਾਜ਼ ਮਤ ਨਾਲ ਮਨਜ਼ੂਰੀ ਦੇ ਦਿੱਤੀ। ਚੇਅਰਮੈਨ ਨੇ ਕਿਹਾ ਕਿ ਸੰਜੇ ਸਿੰਘ ਨੇ ਵਾਰ-ਵਾਰ ਆਸਨ ਦੇ ਨਿਰਦੇਸ਼ਾਂ ਦਾ ਉਲੰਘਣ ਕੀਤਾ ਹੈ, ਇਸ ਲਈ ਉਨ੍ਹਾਂ ਨੂੰ ਇਸ ਸੈਸ਼ਨ ਦੇ ਬਾਕੀ ਸਮੇਂ ਲਈ ਸਦਨ ਤੋਂ ਮੁਅੱਤਲ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਰਾਜ ਸਭਾ ਵਿਚ ਸੰਜੇ ਸਿੰਘ  ਸਮੇਤ ਆਮ ਆਦਮੀ ਪਾਰਟੀ (ਆਪ) ਦੇ 10 ਮੈਂਬਰ ਹਨ।


author

Tanu

Content Editor

Related News