ਏਮਜ਼ ਕੁੱਟਮਾਰ ਮਾਮਲਾ: AAP ਵਿਧਾਇਕ ਸੋਮਨਾਥ ਭਾਰਤੀ ਦੀ 2 ਸਾਲ ਕੈਦ ਦੀ ਸਜ਼ਾ ਬਰਕਰਾਰ

Wednesday, Mar 24, 2021 - 01:57 AM (IST)

ਨਵੀਂ ਦਿੱਲੀ : ਰਾਜਧਾਨੀ ਦੇ ਏਮਜ਼ ਹਸਪਤਾਲ ਵਿੱਚ ਭੰਨ੍ਹ-ਤੋੜ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਦਿੱਲੀ ਦੇ ਸਾਬਕਾ ਕਾਨੂੰਨ ਮੰਤਰੀ ਸੋਮਨਾਥ ਭਾਰਤੀ ਨੂੰ ਵੱਡਾ ਝਟਕਾ ਲੱਗਾ ਹੈ। ਰਾਉਜ ਅਵੈਨਿਊ ਸੈਸ਼ਨ ਕੋਰਟ ਨੇ ਏਮਜ਼ ਦੇ ਸਕਿਊਰਿਟੀ ਗਾਰਡਾਂ ਨਾਲ ਕੁੱਟਮਾਰ ਮਾਮਲੇ ਵਿੱਚ ਭਾਰਤੀ ਨੂੰ ਜਿਹੜੀ ਦੋ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਉਸ ਆਦੇਸ਼ ਨੂੰ ਕੋਰਟ ਨੇ ਬਰਕਰਾਰ ਰੱਖਿਆ ਹੈ। ਅਦਾਲਤ ਨੇ ਸੋਮਨਾਥ ਭਾਰਤੀ ਦੀ ਅਪੀਲ ਨੂੰ ਖਾਰਿਜ ਕਰ ਦਿੱਤਾ। ਉਥੇ ਹੀ ਆਦੇਸ਼ ਪਾਸ ਹੁੰਦੇ ਹੀ ਤੁਰੰਤ ਉਨ੍ਹਾਂ ਨੂੰ ਕਾਨੂੰਨੀ ਹਿਰਾਸਤ ਵਿੱਚ ਲਿਆ ਗਿਆ।

ਇਹ ਵੀ ਪੜ੍ਹੋ- ਪਾਕਿ 'ਚ ਜਲ ਸੰਕਟ- 2040 ਤੱਕ ਬੂੰਦ-ਬੂੰਦ ਨੂੰ ਤਰਸ ਸਕਦੀ ਹੈ ਆਬਾਦੀ: ਰਿਪੋਰਟ

ਅਦਾਲਤ ਨੇ ਫੈਸਲੇ ਵਿੱਚ ਭਾਰਤੀ ਦੀ ਉਸ ਦਲੀਲ ਨੂੰ ਖਾਰਿਜ ਕਰ ਦਿੱਤਾ ਜਿਸ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਇਸ ਕੇਸ ਵਿੱਚ ਫਰਜ਼ੀ ਤਰੀਕੇ ਨਾਲ ਫਸਾਇਆ ਗਿਆ ਹੈ। ਕੋਰਟ ਨੇ ਕਿਹਾ ਕਿ ਸੁਣਵਾਈ ਦੌਰਾਨ ਮਿਲੇ ਦਸਤਾਵੇਜ਼ ਅਤੇ ਸਬੂਤਾਂ ਤੋਂ ਇਹ ਸਪੱਸ਼ਟ ਹੈ ਕਿ ਭਾਰਤੀ ਨੇ ਜੇ.ਸੀ.ਬੀ. ਨਾਲ ਏਮਜ਼ ਦੀ ਕੰਧ ਤੋੜੀ ਸੀ ਜਦੋਂ ਕਿ ਉਸ ਨੂੰ ਬਣਾਉਣ ਲਈ ਬਕਾਇਦਾ ਐੱਮ.ਸੀ.ਡੀ. ਵਲੋਂ ਮਨਜ਼ੂਰੀ ਲਈ ਗਈ ਸੀ। ਕੋਰਟ ਨੇ ਇਸ ਦੌਰਾਨ ਉਹ ਦਲੀਲ਼ ਵੀ ਖਾਰਿਜ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤੀ 'ਤੇ 300 ਲੋਕਾਂ ਦੀ ਭੀੜ ਸੱਦ ਕੇ ਭੰਨ੍ਹ-ਤੋੜ ਅਤੇ ਹੰਗਾਮਾ ਕਰਨ ਦਾ ਦੋਸ਼ ਲੱਗਾ ਸੀ ਪਰ ਸਿਰਫ 5 ਲੋਕਾਂ ਨੂੰ ਹੀ ਦੋਸ਼ੀ ਬਣਾਇਆ ਗਿਆ।

ਕੋਰਟ ਨੇ ਇਸ ਮਾਮਲੇ ਦੇ ਦੂਜੇ ਦੋਸ਼ੀਆਂ ਜਗਤ ਸੈਨੀ, ਦਿਲੀਪ ਝਾ, ਸੰਦੀਪ ਸੋਨੂੰ ਅਤੇ ਰਾਕੇਸ਼ ਪਾਂਡੇ ਨੂੰ ਬਰੀ ਕਰਨ ਦਾ ਹੁਕਮ ਦਿੱਤਾ। ਕੋਰਟ ਨੇ ਸੋਮਨਾਥ ਭਾਰਤੀ ਨੂੰ ਆਈ.ਪੀ.ਸੀ. ਦੀ ਧਾਰਾ 323, 353, 147 ਅਤੇ 149 ਤੋਂ ਇਲਾਵਾ ਪ੍ਰਿਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰੋਪਰਟੀ ਐਕਟ ਦੀ ਧਾਰਾ 3 ਦੇ ਤਹਿਤ ਦੋਸ਼ੀ ਪਾਇਆ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News