ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਨਵੀਂ ਲੁਕ, ਤਸਵੀਰਾਂ ਵੇਖ ਤੁਸੀਂ ਵੀ ਹੋਵੋਗੇ ਹੈਰਾਨ

Monday, Mar 28, 2022 - 05:51 PM (IST)

ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਨਵੀਂ ਲੁਕ, ਤਸਵੀਰਾਂ ਵੇਖ ਤੁਸੀਂ ਵੀ ਹੋਵੋਗੇ ਹੈਰਾਨ

ਨੈਸ਼ਨਲ ਡੈਸਕ- ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ਦਾ ਇਨ੍ਹੀਂ ਦਿਨੀਂ ਇਕ ਨਵੀਂ ਲੁਕ ਕਾਫੀ ਚਰਚਾ ’ਚ ਹੈ। ਉਨ੍ਹਾਂ ਨੇ ਆਪਣੇ ਲੁਕਸ ਨਾਲ ਵੱਡੇ-ਵੱਡੇ ਮਾਡਲਜ਼ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਸਿਆਸਤ ਦੇ ਮੈਦਾਨ ’ਚ ਹਿੱਟ ਰਾਘਵ ਨੇ ਰੈਂਪ ਵਾਕ ਕੀਤਾ ਤਾਂ ਸਾਰੇ ਵੇਖਦੇ ਹੀ ਰਹਿ ਗਏ। ਉਨ੍ਹਾਂ ਨੇ ‘ਲੈਕਮੇ ਫੈਸ਼ਨ ਵੀਕ’ ’ਚ ਰੈਂਪ ਵਾਕ ਕੀਤਾ ਹੈ। ਇਸ ਦੀਆਂ ਕੁਝ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।

PunjabKesari

ਕਾਂਗਰਸ ਨੇ ਵਿੰਨ੍ਹਿਆ ਨਿਸ਼ਾਨਾ-
ਦੱਸ ਦੇਈਏ ਕਿ ਰਾਘਵ ਚੱਢਾ ਹਾਲ ਹੀ ’ਚ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਬਣੇ ਹਨ। ਰਾਘਵ ਦੀ ਰੈਂਪ ਵਾਕ ਕਾਂਗਰਸ ਨੂੰ ਰਾਸ ਨਹੀਂ ਆਈ। ਕਾਂਗਰਸ ਦੇ ਸੁਖਪਾਲ ਖਹਿਰਾ ਨੇ ਰਾਘਵ ਨੂੰ ਪੁੱਛਿਆ ਕਿ ਲੈਕਮੇ ਫੈਸ਼ਨ ਵੀਕ ’ਚ ਮਾਡਲਿੰਗ ਮਹੱਤਵਪੂਰਨ ਹੈ ਜਾਂ ਅਧਿਕਾਰਾਂ ਦੀ ਸੁਰੱਖਿਆ। 
PunjabKesari

ਕੇਜਰੀਵਾਲ ਦੇ ਕਰੀਬੀ ਹਨ ਰਾਘਵ-
ਰਾਘਵ ਚੱਢਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਭਰੋਸੇਮੰਦ ਅਤੇ ਕਰੀਬੀ ਨੇਤਾਵਾਂ ’ਚੋਂ ਇਕ ਹਨ। ਕੇਜਰੀਵਾਲ ਨੇ ਪੰਜਾਬ ਚੋਣਾਂ ਦੀ ਜ਼ਿੰਮੇਵਾਰੀ ਵੀ ਰਾਘਵ ਚੱਢਾ ਨੂੰ ਦਿੱਤੀ ਸੀ, ਜਿਸ ਨੂੰ ਉਨ੍ਹਾਂ ਨੇ ਬਾਖੂਬੀ ਨਿਭਾਇਆ। ਪੰਜਾਬ ’ਚ ਆਮ ਆਦਮੀ ਪਾਰਟੀ ਨੂੰ ਸ਼ਾਨਦਾਰ ਜਿੱਤ ਦਿਵਾਈ।

PunjabKesari


author

Tanu

Content Editor

Related News