ਦਿੱਲੀ ਵਿਧਾਨ ਸਭਾ ਚੋਣਾਂ : 'ਆਪ' ਨੇ ਜਾਰੀ ਕੀਤਾ 'ਕੇਜਰੀਵਾਲ ਦਾ ਗਰੰਟੀ ਕਾਰਡ'

01/19/2020 5:46:39 PM

ਨਵੀਂ ਦਿੱਲੀ— ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਭਾਵ ਅੱਜ ਆਪਣਾ ਅਧਿਕਾਰਤ ਮੈਨੀਫੈਸਟੋ ਜਾਰੀ ਕਰ ਦਿੱਤਾ ਹੈ। 'ਆਪ' ਪਾਰਟੀ ਨੇ ਮੈਨੀਫੈਸਟੋ ਨੂੰ 'ਕੇਜਰੀਵਾਲ ਦਾ ਗਰੰਟੀ ਕਾਰਡ' ਦੇ ਨਾਮ ਨਾਲ ਜਾਰੀ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਪਾਰਟੀ ਦੇ ਹੋਰ ਸੀਨੀਅਰ ਨੇਤਾਵਾਂ ਦੀ ਮੌਜੂਦਗੀ 'ਚ ਮੈਨੀਫੈਸਟੋ ਜਾਰੀ ਕੀਤਾ। ਉਨ੍ਹਾਂ ਨੇ ਦਿੱਲੀ 'ਚ ਫਿਰ ਤੋਂ 'ਆਪ' ਦੀ ਸਰਕਾਰ ਬਣਨ 'ਤੇ ਜਨਤਾ ਨੂੰ 10 ਵਾਅਦਿਆਂ 'ਤੇ ਗਰੰਟੀ ਦੀ ਗੱਲ ਆਖੀ। ਕੇਜਰੀਵਾਲ ਨੇ ਵਾਅਦਾ ਕੀਤਾ ਕਿ ਦਿੱਲੀ ਵਾਸੀਆਂ ਨੂੰ ਮੁਫ਼ਤ ਮਿਲ ਰਹੀਆਂ ਸਹੂਲਤਾਂ ਅਗਲੇ 5 ਸਾਲ ਵੀ ਜਾਰੀ ਰਹਿਣਗੇ। ਮੀਡੀਆ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਪਹਿਲਾਂ ਤੋਂ ਲਾਗੂ ਯੋਜਨਾਵਾਂ ਲਾਗੂ ਰਹਿਣਗੀਆਂ ਅਤੇ ਕੁਝ ਯੋਜਨਾਵਾਂ ਅਜਿਹੀਆਂ ਹਨ, ਜੋ ਅਗਲੇ 5 ਸਾਲ 'ਚ ਪੂਰੀ ਕੀਤੀਆਂ ਜਾਣਗੀਆਂ। ਕੇਜਰੀਵਾਲ ਨੇ ਬਿਜਲੀ, ਪਾਣੀ, ਸਿੱਖਿਆ, ਆਵਾਜਾਈ, ਕੱਚੀ ਕਾਲੋਨੀਆਂ ਆਦਿ 'ਤੇ ਗੱਲ ਕੀਤੀ। 

PunjabKesari

ਕੇਜਰੀਵਾਲ ਨੇ ਦਿੱਲੀ ਦੀ ਜਨਤਾ ਨੂੰ ਦਿੱਤੀ ਇਨ੍ਹਾਂ 10 ਕੰਮਾਂ ਦੀ ਗਰੰਟੀ—
1. ਦਿੱਲੀ ਵਾਸੀਆਂ ਨੂੰ 24 ਘੰਟੇ ਬਿਜਲੀ ਮਿਲੇਗੀ, 200 ਯੂਨਿਟ ਬਿਜਲੀ ਮੁਫ਼ਤ ਮਿਲੇਗੀ। 
2. ਦਿੱਲੀ 'ਚ ਹਰ ਘਰ ਨੂੰ 24 ਘੰਟੇ ਪੀਣ ਦਾ ਪਾਣੀ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਹਰ ਮਹੀਨੇ 20,000 ਲੀਟਰ ਪਾਣੀ ਮੁਫ਼ਤ ਪਹਿਲਾਂ ਤੋਂ ਦਿੱਤਾ ਜਾ ਰਿਹਾ ਹੈ।
3. ਕੇਜਰੀਵਾਲ ਨੇ ਕਿਹਾ ਕਿ ਮੈਂ ਦਿੱਲੀ ਦੀ ਜਨਤਾ ਨਾਲ ਵਾਅਦਾ ਕਰ ਰਿਹਾ ਹਾਂ ਕਿ ਸਾਡੀ ਸਰਕਾਰ ਦੀ ਕੋਈ ਵੀ ਯੋਜਨਾ ਬੰਦ ਨਹੀਂ ਹੋਵੇਗੀ।
4. ਦਿੱਲੀ ਦੇ ਹਰ ਬੱਚੇ ਲਈ ਸਿੱਖਿਆ ਦੀ ਵਿਵਸਥਾ ਕੀਤੀ ਜਾ ਰਹੀ ਹੈ। ਇਸ ਦਿਸ਼ਾ 'ਚ ਸਾਡੀ ਸਰਕਾਰ ਲਗਾਤਾਰ ਕਦਮ ਵਧਾ ਰਹੀ ਹੈ।
5. ਆਉਣ ਵਾਲੇ 5 ਸਾਲਾਂ 'ਚ ਦਿੱਲੀ 'ਚ 11,000 ਤੋਂ ਵਧੇਰੇ ਬੱਸਾਂ ਦਿੱਲੀਆਂ ਦੀਆਂ ਸੜਕਾਂ 'ਤੇ ਦੌੜਣਗੀਆਂ।
6. 500 ਕਿਲੋਮੀਟਰ ਤੋਂ ਜ਼ਿਆਦਾ ਲੰਬੀ ਮੈਟਰੋ ਲਾਈਨ ਵੀ ਵਿਛਾਈ ਜਾਵੇਗੀ। 
7. ਦਿੱਲੀ ਦੇ ਹਰ ਪਰਿਵਾਰ ਨੂੰ ਆਧੁਨਿਕ ਹਸਪਤਾਲਾਂ ਅਤੇ ਮੁਹੱਲਾ ਕਲੀਨਿਕ ਜ਼ਰੀਏ ਇਲਾਜ ਦੀ ਸਹੂਲਤ ਦਿੱਤੀ ਜਾਵੇਗੀ।
8. ਦਿੱਲੀ 'ਚ ਝੁੱਗੀ-ਝੋਂਪੜੀ 'ਚ ਰਹਿਣ ਵਾਲਿਆਂ ਨੂੰ ਸਨਮਾਨਪੂਰਵਕ ਜ਼ਿੰਦਗੀ ਜਿਊਣ ਲਈ ਪੱਕਾ ਮਕਾਨ ਦਿੱਤਾ ਜਾਵੇਗਾ। 
9. ਹਵਾ ਪ੍ਰਦੂਸ਼ਣ 3 ਗੁਣਾ ਘਟਾਉਣ ਦਾ ਟੀਚਾ ਰੱਖਿਆ ਗਿਆ ਹੈ, ਇਸ ਲਈ ਬਕਾਇਦਾ ਦੋ ਕਰੋੜ ਤੋਂ ਜ਼ਿਆਦਾ ਦਰੱਖਤ ਲਾਏ ਜਾਣਗੇ। 
10. ਸੀ. ਸੀ. ਟੀ. ਵੀ. ਕੈਮਰਾ ਅਤੇ ਬੱਸ ਮਾਰਸ਼ਲ ਦੇ ਨਾਲ-ਨਾਲ ਮੁਹੱਲਾ ਮਾਰਸ਼ਲ ਦੀ ਵੀ ਤਾਇਨਾਤੀ ਹੋਵੇਗੀ। ਸਾਰੀਆਂ ਕੱਚੀਆਂ ਕਾਲੋਨੀਆਂ 'ਚ ਪੀਣ ਦਾ ਪਾਣੀ, ਸੀਵਰੇਜ਼, ਮੁਹੱਲਾ ਕਲੀਨਿਕ ਦੀ ਸਹੂਲਤ ਦਿੱਤੀ ਜਾਵੇਗੀ।


Tanu

Content Editor

Related News