ਦਿੱਲੀ ਦੇ ਲਈ ਆਪ ਨੇ ਕੀਤਾ ਦੂਜੀ ਸਰਕਾਰ ਤੋਂ ਵਧ ਕੰਮ: ਕੇਜਰੀਵਾਲ

08/14/2017 4:46:24 PM

ਨਵੀਂ ਦਿੱਲੀ—ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਬਵਾਨਾ ਸਥਿਤ ਤਹਿਸੀਲ ਗਰਾਉਂਡ 'ਚ ਆਯੋਜਿਤ ਪਿੰਡ ਮਹਾ ਪੰਚਾਇਤ 'ਚ ਆਉਣ ਵਾਲੀਆਂ ਉਪ ਚੋਣਾਂ ਦਾ ਪ੍ਰਚਾਰ ਕੀਤਾ ਆਪਣੇ ਉਮੀਦਵਾਰ ਰਾਮਚੰਦ ਦੇ ਲਈ ਵੋਟ ਮੰਗੇ। ਇਸ ਦੌਰਾਨ ਉਨ੍ਹਾਂ ਨੇ ਦਾਅਵਾ ਕੀਤਾ ਕਿ ਦਿੱਲੀ ਦੇ ਪਿੰਡ ਇਲਾਕੇ ਦੇ ਲਈ ਜਿੰਨਾ ਕੰਮ ਉਨ੍ਹਾਂ ਦੀ ਸਰਕਾਰ ਨੇ ਕੀਤਾ ਹੈ, ਉਨਾਂ ਕੰਮ ਕਿਸੇ ਦੂਜੀ ਸਰਕਾਰ ਨੇ ਨਹੀਂ ਕੀਤਾ। ਉਨ੍ਹਾਂ ਨੇ ਆਪਣੇ ਹਰ ਵਾਅਦੇ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਕੇਜਰੀਵਾਲ ਨੇ ਸਰਕਾਰ ਦੀਆਂ ਉਪਲਬੱਧੀਆਂ ਗਿਣਾਉਂਦੇ ਹੋਏ ਕਿਹਾ ਕਿ ਜਵਾਨ ਅਤੇ ਕਿਸਾਨ ਦੋਵੇਂ ਪਿੰਡ ਤੋਂ ਆਉਂਦੇ ਹਨ ਅਤੇ ਦਿੱਲੀ 'ਚ ਆਪ ਸਰਕਾਰ ਨੇ ਦੋਵਾਂ ਦੇ ਲਈ ਕੰਮ ਕੀਤਾ ਹੈ। ਦਿੱਲੀ ਦਾ ਜਵਾਨ ਜੇਕਰ ਕਿਤੇ ਵੀ ਸ਼ਹੀਦ ਹੋਇਆ, ਤਾਂ ਉਸ ਦੇ ਪਰਿਵਾਰ ਦੇ ਲਈ ਇਕ ਕਰੋੜ ਰੁਪਏ ਮੁਆਵਜ਼ੇ ਦੀ ਵਿਵਸਥਾ ਕੀਤੀ। ਪਿਛਲੇ ਸਾਲ ਫਸਲ ਖਰਾਬ ਹੋਣ 'ਤੇ 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਗਿਆ, ਪਰ ਕਿਸੇ ਹੋਰ ਸੂਬਾ ਜਾਂ ਕੇਂਦਰ ਸਰਕਾਰ ਨੇ ਦਿੱਲੀ ਤੋਂ ਸੀਖ ਨਹੀਂ ਲਈ।
ਆਪ ਹੀ ਕਰਵਾ ਸਕਦੀ ਹੈ ਵਿਕਾਸ ਕੰਮ
ਅਰਵਿੰਦ ਕੇਜਰੀਵਾਲ ਨੇ ਕਿਸਾਨਾਂ ਨੂੰ ਦੱਸਿਆ ਕਿ ਆਪ ਸਰਕਾਰ ਨੇ ਪਿੰਡ ਦੀ ਜ਼ਮੀਨ ਗ੍ਰਹਿਣ ਕਰਨ 'ਤੇ 3 ਕਰੋੜ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਨਿਯਮ ਬਣਾਇਆ ਸੀ। ਸਿਰਸਪੁਰ ਸਮੇਤ ਕਈ ਪਿੰਡ ਦੇ ਕਿਸਾਨਾਂ ਨੂੰ ਚੈਕ ਵੀ ਵੰਡੇ ਗਏ ਸੀ, ਪਰ ਹਾਈ ਕੋਰਟ ਦੇ ਨਿਰਦੇਸ਼ ਤੋਂ ਸਰਕਾਰ ਦੇ ਕਈ ਫੈਸਲੇ ਰੱਦ ਹੋ ਗਏ। ਹੁਣ ਦਿੱਲੀ ਸਰਕਾਰ ਸੁਪਰੀਮ ਕੋਰਟ 'ਚ ਲੜ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਦਿੱਲੀ ਪੂਰਨ ਸੂਬਾ ਹੁੰਦੀ ਤਾਂ 15 ਦਿਨਾਂ 'ਚ ਕੰਮ ਹੁੰਦਾ, ਹੁਣ 15 ਮਹੀਨੇ ਲੱਗ ਜਾਂਦੇ ਹਨ। ਮੁੱਖ ਮੰਤਰੀ ਨੇ ਇਹ ਵੀ ਸਾਫ ਕਰ ਦਿੱਤਾ ਕਿ ਆਪ ਦਾ ਉਮੀਦਵਾਰ ਜਿੱਤਿਆ, ਤਾਂ ਇੱਥੇ ਵਿਕਾਸ ਕੰਮ ਹੋ ਸਕਣਗੇ। ਭਾਜਪਾ-ਕਾਂਗਰਸ ਦੇ ਵਿਧਾਇਕ ਇਲਾਕੇ ਦਾ ਵਿਕਾਸ ਨਹੀਂ ਕਰਾ ਸਕਦੇ। ਆਵਾਜਾਈ ਮੰਤਰੀ ਕੈਲਾਸ਼ ਗਹਿਲੋਤ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਮੰਤਰੀ ਅਹੁਦੇ ਦੇ ਲਈ ਗਹਿਲੋਤ ਨੂੰ ਚੁਣਿਆ, ਤਾਂ ਕਿ ਪਿੰਡ ਇਲਾਕੇ ਨਾਲ ਜੁੜੇ ਮੁੱਦਿਆਂ ਨੂੰ ਹੋਰ ਪ੍ਰਭਾਵੀ ਢੰਗ ਨਾਲ ਨਿਪਟਾਇਆ ਜਾ ਸਕੇ। ਗਹਿਲਤੋ ਨਜਫਗੜ੍ਹ ਤੋਂ ਵਿਧਾਇਕ ਹਨ।


Related News