ਆਪ ਨੇ ਦਿੱਤਾ ਕਾਂਗਰਸ ਨੂੰ ਸੋਮਵਾਰ ਤੱਕ ਦਾ ਸਮਾਂ, ਗਠਜੋੜ ਦੀ ਕਨਸੋਅ ਫਿਰ ਤੇਜ਼

04/20/2019 9:46:27 AM

ਨਵੀਂ ਦਿੱਲੀ— ਦਿੱਲੀ 'ਚ 'ਆਪ' ਤੇ ਕਾਂਗਰਸ ਵਿਚਾਲੇ ਗੱਠਜੋੜ ਨੂੰ ਲੈ ਕੇ ਦੋਵਾਂ ਧਿਰਾਂ 'ਚ ਗੱਲਬਾਤ ਬੰਦ ਹੋਣ ਦੇ ਖਦਸ਼ਿਆਂ ਵਿਚਾਲੇ ਇਕ ਵਾਰ ਮੁੜ ਸ਼ੁੱਕਰਵਾਰ ਨੂੰ ਸੀਟਾਂ ਦੀ ਵੰਡ 'ਤੇ ਦੋਹਾਂ ਪਾਰਟੀਆਂ ਵਿਚਾਲੇ ਹਾਂ-ਪੱਖੀ ਸੰਕੇਤ ਮਿਲੇ ਹਨ। ਆਪ ਨੇ ਗਠਜੋੜ ਦੀ ਗੱਲਬਾਤ ਨੂੰ ਅੰਜ਼ਾਮ ਤੱਕ ਪਹੁੰਚਾਉਣ ਲਈ ਕਾਂਗਰਸ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਹੈ। ਇਸ ਲਈ ਪਾਰਟੀ ਨੇ ਆਪਣੇ ਤਿੰਨ ਉਮੀਦਵਾਰਾਂ ਦੀਆਂ ਸ਼ਨੀਵਾਰ ਨੂੰ ਹੋਣ ਵਾਲੀਆਂ ਨਾਮਜ਼ਦਗੀਆਂ ਨੂੰ ਰੋਕ ਦਿੱਤਾ ਹੈ। ਆਪ ਦੀ ਦਿੱਲੀ ਇਕਾਈ ਤੇ ਕਨਵੀਨਰ ਗੋਪਾਲ ਰਾਏ ਨੇ ਦੱਸਿਆ ਕਿ ਹੁਣ ਸੋਮਵਾਰ ਨੂੰ ਆਪ ਦੇ ਬਾਕੀ 6 ਉਮੀਦਵਾਰਾਂ ਦੀ ਨਾਮਜ਼ਦਗੀ ਹੋਵੇਗੀ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਉਸ ਦੇ ਰੁਖ 'ਤੇ ਮੁੜ ਵਿਚਾਰ ਕਰਨ ਲਈ ਮੌਕਾ ਦੇਣ ਦੇ ਕਾਰਨ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਤਾਂ ਕਿ ਗੱਠਜੋੜ ਨੂੰ ਲੈ ਕੇ ਕਾਂਗਰਸ ਦੇ ਨਾਲ ਚੱਲ ਰਹੀ ਗੱਲਬਾਤ ਫੈਸਲਾਕੁੰਨ ਸਥਿਤੀ 'ਚ ਪਹੁੰਚ ਸਕੇ। ਜ਼ਿਕਰਯੋਗ ਹੈ ਕਿ ਆਪ ਦੇ ਪੱਛਮੀ ਦਿੱਲੀ ਤੋਂ ਉਮੀਦਵਾਰ ਬਲਬੀਰ ਸਿੰਘ ਜਾਖੜ ਵੀਰਵਾਰ ਨੂੰ ਨਾਮਜ਼ਦਗੀ ਦਾਖਲ ਕਰ ਚੁੱਕੇ ਹਨ।


DIsha

Content Editor

Related News