AADHAAR ਸੇਵਾ ਕੇਦਰਾਂ ''ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਵੀ ਕਰ ਸਕਦੇ ਅਪਲਾਈ

Tuesday, Feb 17, 2026 - 12:14 PM (IST)

AADHAAR ਸੇਵਾ ਕੇਦਰਾਂ ''ਚ ਨਿਕਲੀਆਂ ਭਰਤੀਆਂ, 10ਵੀਂ ਪਾਸ ਵੀ ਕਰ ਸਕਦੇ ਅਪਲਾਈ

ਵੈੱਬ ਡੈਸਕ- ਈ-ਗਵਰਨੈਂਸ ਸਰਵਿਸੇਜ਼ ਇੰਡੀਆ ਲਿਮਟਿਡ ਨੇ ਆਧਾਰ ਸੁਪਰਵਾਈਜ਼ਰ ਅਤੇ ਆਪਰੇਟਰ ਦੀ ਭਰਤੀ ਦਾ ਐਲਾਨ ਕੀਤਾ ਹੈ। ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ

ਸੁਪਰਵਾਈਜ਼ਰ ਅਤੇ ਆਪਰੇਟਰ ਦੇ 252 ਅਹੁਦੇ ਭਰੇ ਜਾਣਗੇ।

ਆਖ਼ਰੀ ਤਾਰੀਖ਼

ਉਮੀਦਵਾਰ 10 ਮਾਰਚ 2026 ਤੱਕ ਅਪਲਾਈ ਕਰ ਸਕਦੇ ਹਨ।

ਉਮਰ

ਉਮੀਦਵਾਰ ਦੀ ਉਮਰ ਘੱਟੋ-ਘੱਟ 18 ਸਾਲ ਤੈਅ ਕੀਤੀ ਗਈ ਹੈ। 

ਸਿੱਖਿਆ ਯੋਗਤਾ

ਉਮੀਦਵਾਰ ਕਿਸੇ ਮਾਨਤਾ ਪ੍ਰਾਪਤ ਸਿੱਖਿਆ ਬੋਰਡ ਤੋਂ 12ਵੀਂ ਪਾਸ ਹੋਵੇ। 10ਵੀਂ ਦੇ ਨਾਲ 2 ਸਾਲ ਆਈਟੀਆਈ ਕਰਨ ਵਾਲੇ ਵੀ ਅਪਲਾਈ ਕਰ ਸਕਦੇ ਹਨ। 10ਵੀਂ ਨਾਲ 3 ਸਾਲ ਦਾ ਪਾਲੀਟੈਕਨਿਕ ਡਿਪਲੋਮਾ ਕਰਨ ਵਾਲੇ ਅਪਲਾਈ ਕਰਨ ਦੇ ਯੋਗ ਹਨ। 

ਇੰਝ ਕਰੋ ਅਪਲਾਈ

ਉਮੀਦਵਾਰ ਅਧਿਕਾਰਤ ਵੈੱਬਸਾਈਟ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।


author

DIsha

Content Editor

Related News