ਵਟਸਐੱਪ ਦੇ ਇਕ ਮੈਸੇਜ ਨੇ ਬਦਲ ਦਿੱਤੀ ਇਸ ਲੜਕੀ ਦੀ ਜ਼ਿੰਦਗੀ (ਤਸਵੀਰਾਂ)

08/22/2016 6:00:28 PM

ਇੰਦੌਰ— ਦੇਪਾਲਪੁਰ ਦੇ ਸ਼ਯਾਦਾ ਪਿੰਡ ਦੀ ਰਹਿਣ ਵਾਲੀ ਹਿਨਾ ਨੇ ਸੋਚਿਆ ਵੀ ਨਹੀਂ ਸੀ ਕਿ ਰੱਖੜੀ ਦੀ ਸਵੇਰ ਉਸ ਦੀ ਪੂਰੀ ਜ਼ਿੰਦਗੀ ਬਦਲ ਗਈ। ਵਟਸਐੱਪ ''ਤੇ ਚੱਲੇ ਇਕ ਛੋਟੇ ਜਿਹੇ ਮੈਸੇਜ ਨੇ ਹਿਨਾ ਦੀ ਜ਼ਿੰਦਗੀ ਨੂੰ ਇਕ ਪਲ ''ਚ ਬਦਲ ਕੇ ਰੱਖ ਦਿੱਤਾ। ਹਿਨਾ ਸੋਲੰਕੀ (14) ਨੂੰ ਦਿਨ ਦੀ ਬੀਮਾਰੀ ਦੇ ਇਲਾਜ ਲਈ ਕਰੀਬ 40 ਹਜ਼ਾਰ ਰੁਪਏ ਦੀ ਲੋੜ ਸੀ ਪਰ ਉਸ ਕੋਲ ਇੰਨੇ ਪੈਸੇ ਨਹੀਂ ਸਨ। ਜਦੋਂ ਇਸ ਗੱਲ ਦੀ ਜਾਣਕਾਰੀ ਪਿੰਡ ਦੇ ਪੰਚਾਇਤ ਸਕੱਤਰ ਨੂੰ ਲੱਗੀ ਤਾਂ ਉਨ੍ਹਾਂ ਨੇ ਹਿਨਾ ਦੀ ਮਦਦ ਲਈ ਵਟਸਐੱਪ ''ਤੇ ਇਕ ਮੈਸੇਜ ਚੱਲਾ ਦਿੱਤਾ। ਫਿਰ ਕੀ ਸੀ ਮੈਸੇਜ ਪੜ੍ਹ ਕੇ ਨੇੜੇ-ਤੇੜੇ 20 ਤੋਂ ਵਧ ਨੌਜਵਾਨ ਹਿਨਾ ਦੀ ਮਦਦ ਲਈ ਰੱਖੜੀ ''ਤੇ ਉਸ ਦੇ ਘਰ ਪੁੱਜ ਗਏ, ਉਨ੍ਹਾਂ ਨੇ ਹਿਨਾ ਤੋਂ ਰੱਖੜੀ ਬਣਵਾਈ ਅਤੇ ਸ਼ਗਨ ਦੇ ਰੂਪ ''ਚ ਇਲਾਜ ਦਾ ਖਰਚ ਜੁਟਾ ਦਿੱਤਾ। ਹਿਨਾ ਦੇ ਪਿਤਾ ਨਹੀਂ ਹਨ, ਉਹ 6 ਮਹੀਨਿਆਂ ਦੀ ਸੀ, ਜਦੋਂ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ। ਉਹ ਆਪਣੀ ਮਾਂ ਨਾਲ ਪਿੰਡ ''ਚ ਰਹਿੰਦੀ ਹੈ। ਜਨਮ ਤੋਂ ਹੀ ਉਸ ਦੇ ਦਿਲ ''ਚ ਛੇਕ ਸੀ। ਹਿਨਾ ਦੀ ਮਾਂ ਸਾਵਿਤਰੀ ਖੇਤਾਂ ''ਚ ਮਿਹਨਤ ਮਜ਼ਦੂਰੀ ਕਰ ਕੇ ਉਸ ਨੂੰ ਪੜ੍ਹਾ ਰਹੀ ਹੈ। ਉਸ ਦੀਆਂ 4 ਵੱਡੀਆਂ ਭੈਣਾਂ ਹਨ, ਜਿਨ੍ਹਾਂ ਦਾ ਵਿਆਹ ਹੋ ਚੁਕਿਆ ਹੈ। ਹਿਨਾ ਦਾ ਕੋਈ ਭਰਾ ਨਹੀਂ ਹੈ। ਦਿਲ ''ਚ ਛੇਕ ਹੋਣ ਕਾਰਨ ਕੰਮ ਕਰਦੇ ਹੋਏ ਉਹ ਜਲਦੀ ਥੱਕ ਜਾਂਦੀ ਹੈ। ਪਿੰਡ ਦੇ ਲੋਕਾਂ ਦੀ ਮਦਦ ਨਾਲ ਉਸ ਨੇ ਪ੍ਰਸ਼ਾਸਨ ਤੋਂ ਅਪੀਲ ਲਾ ਕੇ ਹਿਨਾ ਦੇ ਆਪਰੇਸ਼ਨ ਲਈ ਮਦਦ ਜੁਟਾਈ। 
ਹਿਨਾ ਦਾ ਆਪਰੇਸ਼ਨ ਤਾਂ ਹੋ ਗਿਆ ਪਰ ਬਾਅਦ ''ਚ ਦਵਾਈਆਂ ਅਤੇ ਇਲਾਜ ਲਈ ਪੈਸਿਆਂ ਦੀ ਕੋਈ ਵਿਵਸਥਾ ਨਹੀਂ ਹੋ ਰਹੀ ਸੀ। ਬੇਟੀ ਦੇ ਇਲਾਜ ਲਈ ਮਾਂ ਨੇ ਘਰ ਤੱਕ ਗਿਰਵੀ ਰੱਖ ਦਿੱਤਾ। ਜਦੋਂ ਇਸ ਗੱਲ ਦੀ ਜਾਣਕਾਰੀ ਪਿੰਡ ਦੇ ਪੰਚਾਇਤ ਸਕੱਤਰ ਸੋਹਨ ਸਿੰਘ ਬੜਵਾਇਆ ਨੂੰ ਹੋਈ ਤਾਂ ਉਨ੍ਹਾਂ ਨੇ ਆਪਣੇ ਦੋਸਤਾਂ ਨਾਲ ਮਿਲ ਕੇ ਹਿਨਾ ਦੀ ਮਦਦ ਕਰਨ ਬਾਰੇ ਸੋਚੀ। ਉਨ੍ਹਾਂ ਨੇ ਹਿਨਾ ਦੀ ਫੋਟੋ ਨਾਲ ਇਕ ਮੈਸੇਜ ਟਾਈਪ ਕਰ ਕੇ 30-40 ਵਟਸਐੱਪ ਗਰੁੱਪ ''ਚ ਭੇਜ ਦਿੱਤਾ। ਮੈਸੇਜ ਪੜ੍ਹਨ ਤੋਂ ਬਾਅਦ ਲੋਕਾਂ ਦੇ ਫੋਨ ਆਉਣੇ ਸ਼ੁਰੂ ਹੋ ਗਏ। ਰੱਖੜੀ ਵਾਲੇ ਦਿਨ ਸਵੇਰੇ ਹੀ ਕੋਲ ਦੇ ਪਿੰਡ ਬੋਰੀਆ ਦੇ 20 ਤੋਂ ਵਧ ਲੋਕ ਆਪਣੇ ਨਾਲ ਰੱਖੜੀ ਲੈ ਕੇ ਹਿਨਾ ਦੇ ਘਰ ਪੁੱਜੇ ਤਾਂ ਹਿਨਾ ਅਤੇ ਉਸ ਦੀ ਮਾਂ ਇਹ ਦੇਖ ਕੇ ਹੈਰਾਨ ਹੋ ਗਈਆਂ ਕਿ ਆਖਰ ਇਹ ਕੀ ਹੈ। ਨੌਜਵਾਨਾਂ ਨਾਲ ਆਏ ਪੰਚਾਇਤ ਸਕੱਤਰ ਸੋਹਨ ਸਿੰਘ ਨੇ ਹਿਨਾ ਨੂੰ ਕਿਹਾ ਕਿ ਤੇਰਾ ਕੋਈ ਭਰਾ ਨਹੀਂ ਹੈ ਨਾ ਇਸ ਲਈ ਅਸੀਂ ਸਾਰੇ ਤੇਰੇ ਤੋਂ ਰੱਖੜੀ ਬਣਵਾਉਣਾ ਆਏ ਹਨ। ਹਿਨਾ ਨੇ ਭਰੀਆਂ ਅੱਖਾਂ ਨਾਲ ਸਾਰਿਆਂ ਨੂੰ ਰੱਖੜੀ ਬੰਨ੍ਹੀ। ਸਾਰਿਆਂ ਨੇ ਮਿਲ ਕੇ ਹਿਨਾ ਨੂੰ ਕਰੀਬ 12.5 ਹਜ਼ਾਰ ਰੁਪਏ ਦਾ ਸ਼ਗਨ ਦਿੱਤਾ ਅਤੇ ਨਾਲ ਹੀ ਵਚਨ ਦਿੱਤਾ ਕਿ ਉਸ ਦੇ ਇਲਾਜ ਦੀ ਸਾਰੀ ਜ਼ਿੰਮੇਵਾਰੀ ਉਹ ਚੁਕਣਗੇ। ਪੰਚਾਇਤ ਸਕੱਤਰ ਸੋਹਨ ਸਿੰਘ ਨੇ ਕਿਹਾ ਕਿ ਇਸ ਦੇ ਬਾਕੀ ਪੈਸੇ ਵੀ ਇਕੱਠੇ ਕਰ ਕੇ ਦੇ ਦੇਣਗੇ ਤਾਂ ਕਿ ਉਹ ਆਪਣਾ ਘਰ ਛੁਡਵਾ ਸਕੇ। ਹਿਨਾ ਅਤੇ ਉਸ ਦੀ ਮਾਂ ਨੇ ਪੰਚਾਇਤ ਸਕੱਤਰ ਸੋਹਨ ਸਿੰਘ ਅਤੇ ਉਨ੍ਹਾਂ ਨਾਲ ਆਏ ਲੋਕਾਂ ਨੂੰ ਦਿਲੋਂ ਸ਼ੁਕਰੀਆ ਅਦਾ ਕੀਤਾ।


Disha

News Editor

Related News