ਭਿਆਨਕ ਹਾਦਸਾ: 200 ਫੁੱਟ ਡੂੰਘੀ ਖੱਡ ''ਚ ਡਿੱਗੀ ਕਾਰ, 3 ਦੀ ਦਰਦਨਾਕ ਮੌਤ

06/22/2017 11:13:01 AM

ਸੋਲਨ— ਸੋਲਨ ਦੇ ਜੌਣਾਜੀ ਸੜਕ 'ਤੇ ਕਾਲਾਘਾਟ ਨੇੜੇ ਇਕ ਦਰਦਨਾਕ ਕਾਰ ਹਾਦਸਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕਾ ਕਾਰ ਬੇਕਾਬੂ ਹੋ ਕੇ 200 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਇਸ ਹਾਦਸੇ 'ਚ ਤਿੰਨ ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ। ਇਹ ਚਾਰੋਂ ਵਿਅਕਤੀ ਸੋਲਨ ਤੋਂ ਜੌਣਾਜੀ ਵੱਲ ਜਾ ਰਹੇ ਸਨ। ਘਟਨਾ ਦੀ ਸੂਚਨਾ ਜ਼ਖਮੀ ਵਿਅਕਤੀ ਨੇ ਪੁਲਸ ਨੂੰ ਦਿੱਤੀ। 

PunjabKesari


ਸੂਚਨਾ ਮਿਲਦੇ ਹੀ ਉਹ ਮੌਕੇ 'ਤੇ ਪੁੱਜੀ ਅਤੇ 108 ਐਂਬੂਲੈਂਸ ਨਾਲ ਜ਼ਖਮੀ ਵਿਅਕਤੀ ਅਤੇ ਮ੍ਰਿਤਕਾਂ ਨੂੰ ਹਸਪਤਾਲ ਪਹੁੰਚਾਇਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸਾ ਵੀਰਵਾਰ ਰਾਤੀ ਕਰੀਬ 12.30 ਵਜੇ ਹੋਇਆ। 2 ਵਿਅਕਤੀ ਜੌਣਾਜੀ ਨੇੜੇ ਕੋਟਲਾ ਦੇ ਰਹਿਣ ਵਾਲੇ ਅਤੇ 2 ਨਾਲਾਗੜ੍ਹ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਮ੍ਰਿਤਕਾਂ ਦੀ ਪਛਾਣ 24 ਸਾਲਾਂ ਸੰਜੈ, 22 ਸਾਲਾਂ ਤਨੁ ਅਤੇ 23 ਸਾਲਾਂ ਰਾਹੁਲ ਦੇ ਰੂਪ 'ਚ ਹੋਈ ਹੈ। 21 ਸਾਲਾਂ ਰੱਜਤ ਦਾ ਇਲਾਜ ਹਸਪਤਾਲ 'ਚ ਕੀਤਾ ਜਾ ਰਿਹਾ ਹੈ।

 

PunjabKesari


Related News