ਰਾਸ਼ਟਰਪਤੀ ਚੋਣ ਲਈ ਕੁੱਲ 115 ਨਾਮਜ਼ਦਗੀਆਂ ਦਾਖਲ ਹੋਈਆਂ

06/30/2022 11:51:24 AM

ਨਵੀਂ ਦਿੱਲੀ– ਰਾਜ ਸਭਾ ਸਕੱਤਰੇਤ ਨੇ ਦੱਸਿਆ ਕਿ 18 ਜੁਲਾਈ ਨੂੰ ਹੋਣ ਵਾਲੀ ਰਾਸ਼ਟਰਪਤੀ ਚੋਣ ਲਈ ਨਾਮਜ਼ਦਗੀ ਦਾਖਲ ਕਰਨ ਦੇ ਆਖਰੀ ਦਿਨ ਬੁੱਧਵਾਰ ਤੱਕ ਕੁੱਲ 115 ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ। ਵੀਰਵਾਰ ਨੂੰ ਇਨ੍ਹਾਂ ਨਾਮਜ਼ਦਗੀ ਪੱਤਰਾਂ ਦੀ ਜਾਂਚ ਕੀਤੀ ਜਾਵੇਗੀ।

ਨਾਮਜ਼ਦਗੀ ਪੱਤਰ ਦਾਖਲ ਕਰਨ ਵਾਲਿਆਂ ’ਚ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਦੀ ਉਮੀਦਵਾਰ ਦ੍ਰੌਪਦੀ ਮੁਰਮੂ ਅਤੇ ਸਾਂਝੀ ਵਿਰੋਧੀ ਧਿਰ ਦੇ ਉਮੀਦਵਾਰ ਯਸ਼ਵੰਤ ਸਿਨਹਾ ਸ਼ਾਮਲ ਹਨ। ਦ੍ਰੌਪਦੀ ਮੁਰਮੂ ਅਤੇ ਯਸ਼ਵੰਤ ਸਿਨਹਾ ਚੋਣ ਦੇ ਮੁੱਖ ਉਮੀਦਵਾਰ ਹਨ। ਉਨ੍ਹਾਂ ਤੋਂ ਇਲਾਵਾ ਕਈ ਆਮ ਲੋਕਾਂ ਨੇ ਵੀ ਦੇਸ਼ ਦੇ ਉੱਚ ਸੰਵਿਧਾਨਿਕ ਅਹੁਦੇ ਲਈ ਨਾਮਜ਼ਦਗੀ ਦਾਖਲ ਕੀਤੀ ਹੈ। ਇਨ੍ਹਾਂ ’ਚੋਂ ਮੁੰਬਈ ਦੇ ਇਕ ਝੁੱਗੀ ਨਿਵਾਸੀ, ਰਾਸ਼ਟਰੀ ਜਨਤਾ ਦਲ ਦੇ ਸੰਸਥਾਪਕ ਲਾਲੂ ਪ੍ਰਸਾਦ ਯਾਦਵ ਦੇ ਇਕ ਹਮਨਾਮ, ਤਾਮਿਲਨਾਡੂ ਦੇ ਇਕ ਸਮਾਜਿਕ ਕਾਰਕੁੰਨ ਅਤੇ ਦਿੱਲੀ ਦੇ ਇਕ ਪ੍ਰਿੰਸੀਪਲ ਵੀ ਸ਼ਾਮਲ ਹੈ।

ਚੋਣ ਕਮਿਸ਼ਨ ਨੇ ਨਾਮਜ਼ਦਗੀ ਕਰਨ ਵਾਲੇ ਲੋਕਾਂ ਲਈ ਘੱਟੋ-ਘੱਟ 50 ਪ੍ਰਸਤਾਵਕ ਅਤੇ 50 ਸਿਫਾਰਿਸ਼ੀ ਜ਼ਰੂਰੀ ਕਰ ਦਿੱਤੇ ਹਨ। ਪ੍ਰਸਤਾਵਕ ਅਤੇ ਸਿਫਾਰਸ਼ੀ ਚੋਣ ਮੰਡਲ ਦੇ ਮੈਂਬਰ ਹੋਣਗੇ। ਸਾਲ 1997 ’ਚ, 11ਵੇਂ ਰਾਸ਼ਟਰਪਤੀ ਦੀ ਚੋਣ ਤੋਂ ਪਹਿਲਾਂ ਪ੍ਰਸਤਾਵਕਾਂ ਅਤੇ ਸ਼ਿਫਾਰਿਸ਼ੀਆਂ ਦੀ ਗਿਣਤੀ 10 ਤੋਂ ਵਧਾ ਕੇ 50 ਕਰ ਦਿੱਤੀ ਗਈ ਸੀ। ਜ਼ਮਾਨਤ ਰਾਸ਼ੀ ਵੀ ਵਧਾ ਕੇ 15,000 ਰੁਪਏ ਕਰ ਦਿੱਤੀ ਗਈ ਸੀ।


Rakesh

Content Editor

Related News