ਓਮੀਕ੍ਰੋਨ ਵੇਰੀਐਂਟ ਲਈ ਭਾਰਤ ’ਚ ਤਿਆਰ ਹੋ ਰਹੀ ਹੈ ਖ਼ਾਸ ਵੈਕਸੀਨ : ਅਦਾਰ ਪੂਨਾਵਾਲਾ

Monday, Aug 15, 2022 - 08:19 PM (IST)

ਓਮੀਕ੍ਰੋਨ ਵੇਰੀਐਂਟ ਲਈ ਭਾਰਤ ’ਚ ਤਿਆਰ ਹੋ ਰਹੀ ਹੈ ਖ਼ਾਸ ਵੈਕਸੀਨ : ਅਦਾਰ ਪੂਨਾਵਾਲਾ

ਨੈਸ਼ਨਲ ਡੈਸਕ : ਸੀਰਮ ਇੰਸਟੀਚਿਊਟ ਆਫ ਇੰਡੀਆ ਨੋਵਾਵੈਕਸ ਨਾਲ ਓਮੀਕ੍ਰੋਨ ਵੈਰੀਐਂਟ ਵੈਕਸੀਨ ’ਤੇ ਕੰਮ ਕਰ ਰਿਹਾ ਹੈ। ਸੰਸਥਾ ਦੇ ਮੁਖੀ ਅਦਾਰ ਪੂਨਾਵਾਲਾ ਨੇ ਦੱਸਿਆ ਕਿ ਭਾਰਤ ’ਚ ਓਮੀਕ੍ਰੋਨ ਵੇਰੀਐਂਟ ਲਈ ਇਕ ਖ਼ਾਸ ਵੈਕਸੀਨ ਤਿਆਰ ਹੋ ਰਹੀ ਹੈ, ਜਿਸ ਦੇ ਸਾਲ ਦੇ ਅੰਤ ਤੱਕ ਆਉਣ ਦੀ ਉਮੀਦ ਹੈ।
ਉਨ੍ਹਾਂ ਕਿਹਾ ਕਿ ਇਹ ਟੀਕਾ ਖ਼ਾਸ ਤੌਰ ’ਤੇ ਓਮੀਕ੍ਰੋਨ ਦੇ ਬੀਏ5 ਉਪ ਵਰਜ਼ਨ ਲਈ ਹੈ। ਜਿਸ ਲਈ ਯੂ.ਕੇ. ਨੇ ਇਕ ਅਪਡੇਟਿਡ ਮਾਡਰਨਾ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਵੈਕਸੀਨ ਓਮੀਕ੍ਰੋਨ ਵੇਰੀਐਂਟ ਦੇ ਨਾਲ-ਨਾਲ ਵਾਇਰਸ ਦੇ ਮੂਲ ਰੂਪ ਲਈ ਵੀ ਅਸਰਦਾਰ ਹੈ।

ਇਹ ਖ਼ਬਰ ਵੀ ਪੜ੍ਹੋ : ਧਰਤੀ ਤੋਂ 30 ਕਿਲੋਮੀਟਰ ਦੀ ਉਚਾਈ ’ਤੇ ਪੁਲਾੜ ’ਚ ਲਹਿਰਾਇਆ ਤਿਰੰਗਾ, ਸਪੇਸ ਸਟੇਸ਼ਨ ’ਤੇ ਵੀ ਦਿਖੀ ਭਾਰਤੀ ਸ਼ਾਨ

ਪੂਨਾਵਾਲਾ ਨੇ ਦੱਸਿਆ ਕਿ ਮੈਨੂੰ ਲੱਗਦਾ ਹੈ ਕਿ ਇਹ ਟੀਕਾ ਇਕ ਬੂਸਟਰ ਖੁਰਾਕ ਵਜੋਂ ਬਹੁਤ ਮਹੱਤਵਪੂਰਨ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਲਈ ਇਕ ਓਮੀਕ੍ਰੋਨ ਵਿਸ਼ੇਸ਼ ਵੈਕਸੀਨ ਨੂੰ ਉਤਸ਼ਾਹਿਤ ਕਰਨਾ ਬਿਹਤਰ ਹੈ। ਇਹ ਦਿਖਾਉਂਦਾ ਹੈ ਕਿ ਓਮੀਕ੍ਰੋਨ ਇਕ ਹਲਕਾ ਰੂਪ ਨਹੀਂ ਹੈ, ਇਹ ਗੰਭੀਰ ਬੁਖਾਰ ਲਿਆਉਂਦਾ ਹੈ। ਦੱਸ ਦੇਈਏ ਕਿ ਯੂ. ਕੇ. ਦੇ ਡਰੱਗ ਰੈਗੂਲੇਟਰ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਕੋਰੋਨਾ ਵਾਇਰਸ ਦੇ ਵਿਰੁੱਧ ਇਕ ਅਪਡੇਟਿਡ ਵੈਕਸੀਨ ਨੂੰ ਮਨਜ਼ੂਰੀ ਦਿੱਤੀ ਹੈ। ਇਹ ਵੈਕਸੀਨ ਓਮੀਕ੍ਰੋਨ ਵੇਰੀਐਂਟ ਦੇ ਨਾਲ ਨਾਲ ਮੂਲ ਰੂਪ ਦੇ ਖ਼ਿਲਾਫ਼ ਵੀ ਪ੍ਰਭਾਵਸ਼ਾਲੀ ਹੈ।


author

Manoj

Content Editor

Related News