ਵੱਡੀ ਰਾਹਤ : ਕੋਵਿਡ-19 ਦੇ ਇਲਾਜ ਲਈ ਭਾਰਤ 'ਚ ਦੂਜੀ ਦਵਾਈ ਨੂੰ ਮਿਲੀ ਮਨਜ਼ੂਰੀ

06/22/2020 9:15:23 AM

ਨਵੀਂ ਦਿੱਲੀ — ਦਵਾਈਆਂ ਬਣਾਉਣ ਵਾਲੀ ਕੰਪਨੀ ਹੇਟੇਰੋ ਕੋਵਿਡ -19 ਦੇ ਇਲਾਜ ਲਈ ਐਂਟੀ-ਵਾਇਰਲ ਟੈਸਟਿੰਗ ਰੇਮਡੇਸੀਵੀਰ(Remdesivir) ਦੀ ਪੇਸ਼ਕਸ਼ ਕਰੇਗੀ। ਕੰਪਨੀ ਨੇ ਐਤਵਾਰ ਨੂੰ ਕਿਹਾ ਕਿ ਉਸ ਨੂੰ ਇਸ ਲਈ ਕੰਟਰੋਲਰ ਜਨਰਲ ਆਫ਼ ਇੰਡੀਅਨ ਡਰੱਗਜ਼ (ਡੀਸੀਜੀਆਈ) ਤੋਂ ਇਜਾਜ਼ਤ ਮਿਲ ਗਈ ਹੈ। ਹੇਟੇਰੋ ਨੇ ਇੱਕ ਬਿਆਨ ਵਿਚ ਕਿਹਾ ਕਿ ਕੰਪਨੀ ਨੂੰ ਡੀਸੀਜੀਆਈ ਤੋਂ ਰੈਮਡੇਸੀਵੀਰ ਦਵਾਈ ਨੂੰ ਬਣਾਉਣ ਅਤੇ ਮਾਰਕੀਟਿੰਗ ਦੀ ਆਗਿਆ ਮਿਲ ਗਈ ਹੈ।

ਮਿਲੇਗੀ ਕੋਵਿਫੋਰ ਬ੍ਰਾਂਡ ਦੇ ਨਾਮ ਨਾਲ

ਰੇਮਡੇਸਿਵੀਰ ਨੂੰ ਭਾਰਤ 'ਚ  'ਕੋਵੀਫੋਰ' ਬ੍ਰਾਂਡ ਦੇ ਨਾਮ ਨਾਲ ਵੇਚਿਆ ਜਾਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਡੀਸੀਜੀਆਈ ਨੇ ਬਾਲਗਾਂ, ਬੱਚਿਆਂ  ਜਾਂ ਇਸ ਲਾਗ ਕਾਰਨ ਹਸਪਤਾਲ ਵਿਚ ਦਾਖਲ ਹੋਏ ਕੋਵਿਡ-19 ਦੇ ਸ਼ੱਕੀ ਜਾਂ ਪੁਸ਼ਟੀ ਕੀਤੇ ਕੇਸਾਂ ਦੇ ਇਲਾਜ ਲਈ ਇਸ ਦਵਾਈ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਭਾਰਤ ਵਿਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।

ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਹੋ ਰਹੀਆਂ ਬੇਲਗ਼ਾਮ, ਲਗਾਤਾਰ 15ਵੇਂ ਦਿਨ 8 ਰੁਪਏ ਤੱਕ ਵਧਿਆ ਮੁੱਲ

ਟੀਕੇ ਦੇ ਰੂਪ ਵਿਚ ਹੋਵੇਗੀ ਉਪਲਬਧ

ਕੋਵਿਫੋਰ ਨੂੰ ਮਿਲੀ ਇਜਾਜ਼ਤ ਪਾਸਾ ਪਲਟਣ ਵਾਲੀ ਸਾਬਤ ਹੋ ਸਕਦੀ ਹੈ ਕਿਉਂਕਿ ਇਸਦੇ ਕਲੀਨਿਕਲ ਨਤੀਜੇ ਕਾਫ਼ੀ ਸਕਾਰਾਤਮਕ ਰਹੇ ਹਨ। ਹੇਟੇਰੋ ਗਰੁੱਪ ਆਫ਼ ਕੰਪਨੀਜ਼ ਦੇ ਚੇਅਰਮੈਨ ਬੀ ਪਾਰਥ ਸਰਾਧੀ ਰੈਡੀ ਨੇ ਕਿਹਾ, '“ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਹ ਉਤਪਾਦ ਜਲਦੀ ਹੀ ਦੇਸ਼ ਭਰ ਦੇ ਮਰੀਜ਼ਾਂ ਲਈ ਉਪਲਬਧ ਹੋਏਗਾ।” ਕੰਪਨੀ ਨੇ ਮੌਜੂਦਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਸਟਾਕ ਦੀ ਉਪਲੱਬਧਤਾ ਯਕੀਨੀ ਬਣਾਏਗੀ। ਇਹ ਦਵਾਈ 100 ਮਿਲੀਗ੍ਰਾਮ ਦੀ ਸ਼ੀਸ਼ੀ (ਟੀਕੇ) ਦੇ ਰੂਪ ਵਿਚ ਉਪਲਬਧ ਹੋਵੇਗੀ। ਇਹ ਉਤਪਾਦ ਗਿਲੇਡ ਸਾਇੰਸਿਜ਼ ਇੰਕ. ਨਾਲ ਲਾਇਸੈਂਸ ਸਮਝੌਤੇ ਤਹਿਤ ਭਾਰਤੀ ਬਾਜ਼ਾਰ ਵਿਚ ਲਾਂਚ ਕੀਤਾ ਜਾ ਰਿਹਾ ਹੈ।

ਗਲੇਨਮਾਰਕ ਨੇ ਲਾਂਚ ਕੀਤੀ ਟੈਬਲੇਟ

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਹੀ ਦਿਨ ਗਲੇਨਮਾਰਕ ਨੇ ਹਲਕੇ ਕੋਵਿਡ-19 ਵਾਲੇ ਮਰੀਜ਼ਾਂ ਲਈ ਇੱਕ ਦਵਾਈ ਲਾਂਚ ਕੀਤੀ ਹੈ। ਗਲੇਨਮਾਰਕ ਨੂੰ ਡੀਸੀਜੀਆਈ ਨੇ ਸ਼ੁੱਕਰਵਾਰ ਨੂੰ ਇਸ ਦਵਾਈ ਲਈ ਮਨਜ਼ੂਰੀ ਦਿੱਤੀ ਸੀ। ਗਲੇਨਮਾਰਕ ਨੇ ਫਾਬੀਫਲੂ ਨਾਮ ਦੀ ਇਸ ਦਵਾਈ ਦੀ ਕੀਮਤ ਪ੍ਰਤੀ ਟੈਬਲੇਟ 103 ਰੁਪਏ ਰੱਖੀ ਹੈ। ਕੋਵਿਡ-19 ਦੇ ਇਲਾਜ ਲਈ ਮਨਜ਼ੂਰ ਹੋਣ ਵਾਲੀ ਫਾਬੀਫਲੂ(FabiFlu) ਪਹਿਲੀ ਫਾਵੀਪੀਰਾਵੀਰ(Favipiravir) ਦਵਾਈ ਹੈ। ਇਹ ਦਵਾਈ ਡਾਕਟਰਾਂ ਦੀ ਸਲਾਹ ਨਾਲ ਪਹਿਲੇ ਦਿਨ ਦੋ ਵਾਰ 1,800 ਮਿਲੀਗ੍ਰਾਮ ਵਰਤੀ ਜਾ ਸਕਦੀ ਹੈ। ਇਸ ਤੋਂ ਬਾਅਦ ਅਗਲੇ 14 ਦਿਨਾਂ ਲਈ 800 ਮਿਲੀਗ੍ਰਾਮ ਦੀ ਖੁਰਾਕ (ਫਾਬੀਫਲੂ ਖੁਰਾਕ) ਦਿਨ ਵਿਚ ਦੋ ਵਾਰ ਦਿੱਤੀ ਜਾਏਗੀ।

ਇਹ ਵੀ ਪੜ੍ਹੋ: ਈ-ਕਾਮਰਸ ਕੰਪਨੀਆਂ ਲਈ ਨਵੀਆਂ ਹਿਦਾਇਤਾਂ;ਇਹ ਐਪ ਦੱਸੇਗੀ ਸਾਮਾਨ ਦੇਸੀ ਹੈ ਜਾਂ ਵਿਦੇਸ਼ੀ


Harinder Kaur

Content Editor

Related News