2 ਕਿਲੋ ਦਾ ਇਕ ਆਲੂ, ਕਿਸਾਨ ਖ਼ੁਦ ਵੀ ਹੋਇਆ ਹੈਰਾਨ, ਦੇਖਣ ਲਈ ਲੱਗੀ ਲੋਕਾਂ ਦੀ ਭੀੜ

Tuesday, Mar 05, 2024 - 06:26 PM (IST)

2 ਕਿਲੋ ਦਾ ਇਕ ਆਲੂ, ਕਿਸਾਨ ਖ਼ੁਦ ਵੀ ਹੋਇਆ ਹੈਰਾਨ, ਦੇਖਣ ਲਈ ਲੱਗੀ ਲੋਕਾਂ ਦੀ ਭੀੜ

ਫਰੂਖਾਬਾਦ - ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲੇ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਜਿੱਥੇ ਇੱਕ ਕਿਸਾਨ ਦੇ ਖੇਤ ਵਿੱਚੋਂ 2 ਕਿਲੋ ਵਜ਼ਨ ਵਾਲਾ ਆਲੂ ਨਿਕਲਿਆ ਹੈ। ਇਹ ਦੇਖ ਕੇ ਕਿਸਾਨ ਖੁਦ ਵੀ ਹੈਰਾਨ ਰਹਿ ਗਿਆ। ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਕਿਸਾਨ ਕੋਲ ਲੋਕਾਂ ਦੀ ਭੀੜ ਇਕੱਠੀ ਹੋ ਗਈ। ਕਿਸਾਨ ਦਾ ਕਹਿਣਾ ਹੈ ਕਿ ਸਾਡੇ ਘਰ ਕਈ ਪੀੜ੍ਹੀਆਂ ਤੋਂ ਆਲੂਆਂ ਦੀ ਕਾਸ਼ਤ ਹੁੰਦੀ ਆ ਰਹੀ ਹੈ ਪਰ ਮੈਂ ਇੰਨਾ ਵੱਡਾ ਆਲੂ ਪਹਿਲੀ ਵਾਰ ਦੇਖਿਆ ਹੈ ਅਤੇ ਆਲੂ ਵੇਖ ਕੇ ਮੈਂ ਵੀ ਬਹੁਤ ਹੈਰਾਨ ਹਾਂ।

ਇਹ ਵੀ ਪੜ੍ਹੋ :    ਹੁਣ Flipkart ਤੋਂ ਪੈਸੇ ਟ੍ਰਾਂਸਫਰ ਕਰਨ ਲਈ ਇੰਝ ਕਰੋ ਐਕਟੀਵੇਟ; ਪਹਿਲੀ ਟਰਾਂਜੈਕਸ਼ਨ 'ਤੇ ਮਿਲ ਰਿਹੈ ਇੰਨਾ ਰਿਵਾਰਡ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਰੂਖਾਬਾਦ ਜ਼ਿਲੇ ਦੇ ਜਹਾਂਗੰਜ ਥਾਣਾ ਖੇਤਰ ਦੇ ਪਤੌਜਾ ਪਿੰਡ 'ਚ ਕਿਸਾਨ ਮੇਰਾਜ ਹੁਸੈਨ ਆਪਣੇ ਖੇਤਾਂ 'ਚ ਆਲੂ ਦੀ ਖੇਤੀ ਕਰਦਾ ਹੈ। ਇਸ ਵਾਰ ਉਹ ਆਲੂਆਂ ਦਾ ਝਾੜ ਦੇਖ ਕੇ ਹੈਰਾਨ ਰਹਿ ਗਿਆ, ਜਦੋਂ ਉਸ ਦੇ ਖੇਤ ਵਿੱਚ ਖੁਦਾਈ ਦੌਰਾਨ 2 ਕਿਲੋ ਤੋਂ ਵੱਧ ਵਜ਼ਨ ਵਾਲਾ ਆਲੂ ਮਿਲਿਆ। ਇਸ ਆਲੂ ਨੂੰ ਦੇਖਣ ਲਈ ਲੋਕ ਹੀ ਨਹੀਂ ਸਗੋਂ ਆਸ-ਪਾਸ ਦੇ ਹੋਰ ਕਿਸਾਨ ਵੀ ਆ ਰਹੇ ਹਨ।

ਇਹ ਵੀ ਪੜ੍ਹੋ :     ਅਮਰੀਕਾ ਨੇ ਚੀਨੀ ਇਲੈਕਟ੍ਰਿਕ ਕਾਰਾਂ ਨੂੰ ਦੱਸਿਆ ਸੁਰੱਖ਼ਿਆ ਲਈ ਵੱਡਾ ਖ਼ਤਰਾ

ਜਾਣੋ, ਕੀ ਕਹਿਣਾ ਹੈ ਕਿਸਾਨ ਹੁਸੈਨ ਦਾ?

2 ਕਿਲੋ ਆਲੂ ਉਗਾਉਣ ਵਾਲੇ ਕਿਸਾਨ ਹੁਸੈਨ ਨੇ ਦੱਸਿਆ ਕਿ ਉਹ ਖੇਤੀ ਦਾ ਕੰਮ ਕਰਦਾ ਹੈ ਅਤੇ ਆਲੂਆਂ ਦੀ ਜ਼ਿਆਦਾਤਰ ਫਸਲ ਆਪਣੇ ਖੇਤਾਂ 'ਚ ਹੀ ਪੈਦਾ ਕਰਦਾ ਹੈ ਪਰ ਇਸ ਵਾਰ ਉਹ ਖੁਦ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਦੇ ਖੇਤ 'ਚ ਇਕ ਹੀ ਆਲੂ 2 ਕਿਲੋ ਦਾ ਨਿਕਲਿਆ ਹੈ। ਉਸ ਦਾ ਕਹਿਣਾ ਹੈ ਕਿ ਸਾਡੇ ਪਰਿਵਾਰ ਵਿੱਚ ਪੀੜ੍ਹੀਆਂ ਤੋਂ ਆਲੂਆਂ ਦੀ ਕਾਸ਼ਤ ਹੁੰਦੀ ਆ ਰਹੀ ਹੈ ਪਰ ਆਲੂ ਦਾ ਇਹ ਆਕਾਰ ਪਹਿਲੀ ਵਾਰ ਉੱਗਿਆ ਹੈ।

2 ਕਿਲੋ ਆਲੂ ਦੇਖ ਕੇ ਕਿਸਾਨ ਖੁਦ ਵੀ ਹੈਰਾਨ ਰਹਿ ਗਿਆ

ਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦਾ ਫਰੂਖਾਬਾਦ ਜ਼ਿਲ੍ਹਾ ਆਲੂ ਦੀ ਖੇਤੀ ਵਿੱਚ ਪਹਿਲੇ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਏਸ਼ੀਆ ਦੀ ਸਭ ਤੋਂ ਵੱਡੀ ਆਲੂ ਮੰਡੀ ਵੀ ਇਸੇ ਜ਼ਿਲ੍ਹੇ ਵਿੱਚ ਹੈ, ਜਿੱਥੋਂ ਲੱਖਾਂ ਕੁਇੰਟਲ ਆਲੂ ਦੇਸ਼ ਨੂੰ ਹੀ ਨਹੀਂ ਸਗੋਂ ਹੋਰ ਦੇਸ਼ਾਂ ਨੂੰ ਵੀ ਨਿਰਯਾਤ ਕੀਤੇ ਜਾਂਦੇ ਹਨ। ਇਸ ਸਮੇਂ ਖੇਤਾਂ 'ਚ ਆਲੂਆਂ ਦੀ ਖੁਦਾਈ ਦਾ ਕੰਮ ਚੱਲ ਰਿਹਾ ਹੈ, ਜਿਸ 'ਚ 2 ਕਿਲੋ ਦਾ ਆਲੂ ਨਿਕਲਿਆ ਹੈ, ਜਿਸ ਨੂੰ ਦੇਖ ਕੇ ਕਿਸਾਨ ਖੁਦ ਵੀ ਹੈਰਾਨ ਰਹਿ ਗਏ ਹਨ।

ਇਹ ਵੀ ਪੜ੍ਹੋ :     ਦੇਸ਼ 'ਚ ਤੇਜ਼ੀ ਨਾਲ ਵਧ ਰਿਹਾ ਸੈਕਿੰਡ ਹੈਂਡ ਕਾਰਾਂ ਦਾ ਬਾਜ਼ਾਰ, ਗਾਹਕ ਲਗਾਤਾਰ ਬਦਲ ਰਹੇ ਆਪਣੇ ਵਾਹਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News