ਛੇੜਛਾੜ ਦੀ ਰਿਪੋਰਟ ਦਰਜ ਕਰਵਾਉਣ ਜਾ ਰਹੀ ਕੁੜੀ ਦੇ ਪਾੜੇ ਕੱਪੜੇ, ਪਿਤਾ ਨੂੰ ਕੁੱਟਿਆ

12/17/2019 8:09:34 PM

ਗੋਰਖਪੁਰ – ਗੋਰਖਪੁਰ ਜ਼ਿਲੇ ਵਿਚ ਛੇੜਛਾੜ ਦੀ ਰਿਪੋਰਟ ਪੁਲਸ ਕੋਲ ਦਰਜ ਕਰਵਾਉਣ ਜਾ ਰਹੀ ਇਕ ਨਾਬਾਲਿਗ ਕੁੜੀ ਨੂੰ ਮੁਲਜ਼ਮਾਂ ਨੇ ਰਾਹ ਵਿਚ ਰੋਕ ਲਿਆ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਉਸ ਦੇ ਪਿਤਾ ਨੂੰ ਉਨ੍ਹਾਂ ਬੁਰੀ ਤਰ੍ਹਾਂ ਕੁੱਟਿਆ। 2 ਮੁਲਜ਼ਮਾਂ ਨੂੰ ਪੁਲਸ ਨੇ ਇਸ ਸਬੰਧੀ ਗ੍ਰਿਫਤਾਰ ਕਰ ਲਿਆ ਹੈ। ਦੋਵੇਂ ਹੀ ਸਕੇ ਭਰਾ ਹਨ।

ਪੁਲਸ ਸੂਤਰਾਂ ਮੁਤਾਬਕ 17 ਸਾਲ ਦੀ ਉਕਤ ਕੁੜੀ ਨਾਲ ਗੌਤਮ ਅਤੇ ਮੁਕੇਸ਼ ਨੇ ਛੇੜਛਾੜ ਕੀਤੀ ਸੀ। ਕੁੜੀ ਅਾਪਣੇ ਪਿਤਾ ਅਤੇ ਇਕ ਹੋਰ ਰਿਸ਼ਤੇਦਾਰ ਨਾਲ ਮੁਲਜ਼ਮਾਂ ਵਿਰੁੱਧ ਪੁਲਸ ਕੋਲ ਰਿਪੋਰਟ ਦਰਜ ਕਰਵਾਉਣ ਜਾ ਰਹੀ ਸੀ ਕਿ ਰਾਹ ਵਿਚ ਦੋਵਾਂ ਮੁਲਜ਼ਮਾਂ ਨੇ ਉਸ ਨੂੰ ਰੋਕ ਲਿਆ। ਕੁੜੀ ਦੇ ਜਦੋਂ ਮੁਲਜ਼ਮਾਂ ਨੇ ਕੱਪੜੇ ਪਾੜ ਦਿੱਤੇ ਤਾਂ ਇਕ ਨੇੜਲੇ ਦੁਕਾਨਦਾਰ ਨੇ ਕੁੜੀ ਨੂੰ ਸ਼ਾਲ ਨਾਲ ਢਕਿਆ।


Inder Prajapati

Content Editor

Related News