ਇਸ ਕੰਪਨੀ ਦੀਆਂ SUV ਕਾਰਾਂ ਨੂੰ ਟੁੱਟ ਕੇ ਪੈ ਗਏ ਲੋਕ ! ਮਹੀਨੇ 'ਚ ਹੀ ਵਿੱਕ ਗਈਆਂ 60,000 ਤੋਂ ਵੱਧ ਗੱਡੀਆਂ
Saturday, Aug 01, 2026 - 02:49 PM (IST)
ਗੈਜੇਟ ਡੈਸਕ : ਮਹਿੰਦਰਾ ਐਂਡ ਮਹਿੰਦਰਾ (M&M) ਲਿਮਟਿਡ ਦੀ ਕੁੱਲ ਵਾਹਨ ਵਿਕਰੀ ਜੁਲਾਈ 'ਚ 26 ਫੀਸਦੀ ਵਧ ਕੇ 103,860 ਇਕਾਈਆਂ ਹੋ ਗਈ। ਕੰਪਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਜੁਲਾਈ 2026 ਦੌਰਾਨ ਘਰੇਲੂ ਬਾਜ਼ਾਰ ਵਿੱਚ ਯੂਟਿਲਿਟੀ ਵਾਹਨ (ਯੂਵੀ) ਦੀ ਵਿਕਰੀ 20 ਫੀਸਦੀ ਵਧ ਕੇ 60,048 ਇਕਾਈਆਂ ਹੋ ਗਈ, ਜੋ ਕਿ ਜੁਲਾਈ 2025 ਵਿੱਚ 49,871 ਇਕਾਈਆਂ ਸੀ। M&M ਨੇ ਕਿਹਾ ਕਿ ਜੁਲਾਈ ਵਿੱਚ ਕੰਪਨੀ ਦੀ ਘਰੇਲੂ ਵਪਾਰਕ ਵਾਹਨਾਂ ਦੀ ਵਿਕਰੀ 23 ਫੀਸਦੀ ਵਧ ਕੇ 25,204 ਇਕਾਈਆਂ ਹੋ ਗਈ।
ਕੰਪਨੀ ਨੇ ਕਿਹਾ ਕਿ ਜੁਲਾਈ 2026 ਵਿੱਚ ਇਸਦਾ ਕੁੱਲ ਨਿਰਯਾਤ 47 ਫੀਸਦੀ ਵਧ ਕੇ 4,070 ਇਕਾਈਆਂ ਹੋ ਗਿਆ, ਜੋ ਕਿ ਇੱਕ ਸਾਲ ਪਹਿਲਾਂ ਇਸੇ ਸਮੇਂ ਵਿੱਚ 2,774 ਇਕਾਈਆਂ ਸੀ। ਮਹਿੰਦਰਾ ਐਂਡ ਮਹਿੰਦਰਾ ਆਟੋਮੋਟਿਵ ਡਿਵੀਜ਼ਨ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਨਲਿਨੀਕਾਂਤ ਗੋਲਾਗੁੰਟਾ ਨੇ ਕਿਹਾ ਕਿ ਕੰਪਨੀ ਨੇ ਆਪਣੇ ਪੂਰੇ ਉਤਪਾਦ ਪੋਰਟਫੋਲੀਓ ਵਿੱਚ ਮਜ਼ਬੂਤ ਮੰਗ ਦੇ ਮੱਦੇਨਜ਼ਰ ਜੁਲਾਈ ਵਿੱਚ ਸਾਰੀਆਂ ਸ਼੍ਰੇਣੀਆਂ ਵਿੱਚ ਮਜ਼ਬੂਤ ਪ੍ਰਦਰਸ਼ਨ ਦੇਖਿਆ ਅਤੇ ਕੁੱਲ ਵਿਕਰੀ ਵਿੱਚ ਮਹੱਤਵਪੂਰਨ ਵਾਧਾ ਦਰਜ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
