ਵਿਆਹ ਦੇ 28 ਸਾਲ ਬਾਅਦ ਵੀ ਨਹੀਂ ਮਿਲਿਆ ਔਲਾਦ ਦਾ ਸੁੱਖ, ਪਤੀ ਨੇ ਕਰਵਾਇਆ ਦੂਜਾ ਵਿਆਹ ਤੇ ਫਿਰ...

10/07/2015 3:30:52 PM


ਭਿੰਡ- ਮੱਧ ਪ੍ਰਦੇਸ਼ ਦੇ ਭਿੰਡ ਜ਼ਿਲੇ ਵਿਚ ਵਿਆਹ ਦੇ 28 ਸਾਲ ਬਾਅਦ ਤਕ ਬੱਚਾ ਨਾ ਹੋਣ ''ਤੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ, ਜਿਸ ਤੋਂ ਦੁਖੀ ਹੋ ਕੇ ਔਰਤ ਨੇ ਖੁਦਕੁਸ਼ੀ ਕਰ ਲਈ। ਪੁਲਸ ਸੂਤਰਾਂ ਮੁਤਾਬਕ ਦਬੋਹ ਵਾਸੀ ਰਿਟਾਇਰਡ ਫੌਜੀ ਹਰੀਦਾਸ ਦੌਹਰੇ ਦਾ ਵਿਆਹ 1988 ''ਚ ਅਜਬ ਕੁੰਅਰ ਨਾਂ ਦੀ ਔਰਤ ਨਾਲ ਹੋਇਆ ਸੀ। 
ਵਿਆਹ ਦੇ 28 ਸਾਲ ਬਾਅਦ ਵੀ ਦੋਹਾਂ ਦੇ ਕੋਈ ਔਲਾਦ ਨਾ ਹੋਣ ''ਤੇ ਹਰੀਦਾਸ ਨੇ ਦੋ ਮਹੀਨੇ ਪਹਿਲਾਂ ਦੂਜਾ ਵਿਆਹ ਕਰ ਲਿਆ। ਮੰਗਲਵਾਰ ਨੂੰ ਹਰੀਦਾਸ ਨੇ ਆਪਣੀ ਪੈਨਸ਼ਨ ਦੀ ਰਕਮ ਬੈਂਕ ਤੋਂ ਕੱਢਵਾ ਕੇ ਆਪਣੀ ਦੂਜੀ ਪਤਨੀ ਨੂੰ ਦੇ ਦਿੱਤੀ, ਜਿਸ ਕਾਰਨ ਪਹਿਲੀ ਪਤਨੀ ਨੂੰ ਬਹੁਤ ਦੁੱਖ ਲੱਗਾ ਅਤੇ ਉਸ ਨੇ ਆਪਣੇ ਸਰੀਰ ''ਤੇ ਮਿੱਟੀ ਦਾ ਤੇਲ ਛਿੜਕ ਕੇ ਅੱਗ ਲਾ ਲਈ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਅਧਿਕਾਰੀ ਅਵਨੀਸ਼ ਬਾਂਸਲ ਨੇ ਦੱਸਿਆ ਕਿ ਔਰਤ ਦੇ ਖੁਦਕੁਸ਼ੀ ਦੇ ਮਾਮਲੇ ਵਿਚ ਦਬੋਹ ਥਾਣਾ ਪੁਲਸ ਜਾਂਚ ਕਰ ਰਹੀ ਹੈ।


'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Tanu

News Editor

Related News