ਦੁਸਹਿਰੇ ਮੌਕੇ ਵਾਪਰਿਆ ਵੱਡਾ ਹਾਦਸਾ! ਟ੍ਰੈਕਟਰ ਟਰਾਲੀ ਨਦੀ 'ਚ ਡਿੱਗਣ ਕਾਰਨ 9 ਲੋਕਾਂ ਦੀ ਮੌਤ
Thursday, Oct 02, 2025 - 06:57 PM (IST)

ਨੈਸ਼ਨਲ ਡੈਸਕ- ਦੁਸਹਿਰੇ ਵਾਲੇ ਦਿਨ ਖੰਡਵਾ 'ਚ ਇਕ ਦਰਦਨਾਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ, ਖੰਡਵਾ 'ਚ ਟ੍ਰੈਕਟਰ ਟਰਾਲੀ ਨਦੀ 'ਚ ਡਿੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ। ਹੁਣ ਤਕ 9 ਲੋਕਾਂ ਦੀਆਂ ਲਾਸ਼ਾਂ ਬਾਹਰ ਕੱਢ ਲਈਆਂ ਗਈਆਂ ਹਨ ਅਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ, ਨਰਾਤਿਆਂ ਤੋਂ ਬਾਅਦ ਮਾਤਾ ਦੀ ਮੂਰਤੀ ਦਾ ਵਿਸਰਜਨ ਕਰਨ ਲਈ ਨਦੀ 'ਤੇ ਜਾਣ ਲਈ ਪੁਲ ਪਾਰ ਕਰਦੇ ਸਮੇਂ ਇਹ ਹਾਦਸਾ ਵਾਪਰਿਆ।
ਇਹ ਘਟਨਾ ਪੰਧਾਨਾ ਥਾਣਾ ਖੇਤਰ ਦੇ ਜਲੀ ਪਿੰਡ ਦੀ ਹੈ। ਮੌਕੇ 'ਚ ਤਲਾਸ਼ੀ ਮੁਹਿੰਮ ਜਾਰੀ ਹੈ ਅਤੇ ਕਲੈਕਟਰ ਦੇ ਨਾਲ ਹੀ ਪ੍ਰਸ਼ਾਸਨਿੰਕ ਅਮਲਾ ਮੌਕੇ 'ਤੇ ਮੌਜੂਦ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਇਲਾਕੇ 'ਚ ਮਾਤਮ ਦਾ ਮਾਹੌਲ ਹੈ।