NCBC ਪ੍ਰਧਾਨ ਦਾ ਖੁਲਾਸਾ : ਪੱਛਮੀ ਬੰਗਾਲ ’ਚ ਵੱਡੀ ਗਿਣਤੀ ’ਚ ਹਿੰਦੂਆਂ ਨੇ ਕਬੂਲਿਆ ਇਸਲਾਮ
Saturday, Jun 10, 2023 - 10:54 AM (IST)
ਨਵੀਂ ਦਿੱਲੀ (ਏਜੰਸੀ)- ਰਾਸ਼ਟਰੀ ਪਿਛੜਾ ਵਰਗ ਕਮਿਸ਼ਨ (ਐੱਨ.ਸੀ.ਬੀ.ਸੀ.) ਦੇ ਪ੍ਰਧਾਨ ਹੰਸਰਾਜ ਅਹੀਰ ਨੇ ਵੀਰਵਾਰ ਨੂੰ ਕਿਹਾ ਕਿ ਪੱਛਮੀ ਬੰਗਾਲ ’ਚ ਹਿੰਦੂਆਂ ਨੇ ਵੱਡੇ ਪੱਧਰ ’ਤੇ’ ਇਸਲਾਮ ਧਰਮ ਅਪਣਾ ਲਿਆ ਹੈ। ਪਿਛੜਾ ਵਰਗ ਬਾਡੀ ਦੇ ਮੁਖੀ ਨੇ ਇਹ ਵੀ ਕਿਹਾ ਕਿ ਬੰਗਲਾਦੇਸ਼ ਤੋਂ ਪੱਛਮੀ ਬੰਗਾਲ ’ਚ ਪ੍ਰਵਾਸ ਕਰਨ ਵਾਲੇ ਮੁਸਲਮਾਨਾਂ ਨੂੰ ਵੀ ਓ.ਬੀ.ਸੀ. ਦੀ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਲਿਵ ਇਨ ਪਾਰਟਨਰ ਕਤਲ : ਮੁਲਜ਼ਮ ਦਾ ਦਾਅਵਾ ਔਰਤ ਨੇ ਕੀਤੀ ਸੀ ਖ਼ੁਦਕੁਸ਼ੀ, ਡਰ ਕੇ ਕੀਤੇ ਟੁਕੜੇ
ਹੰਸਰਾਜ ਅਹੀਰ ਨੇ ਕਿਹਾ ਕਿ ਕਮਿਸ਼ਨ ਨੇ ਇਸ ਸਾਲ 25 ਫਰਵਰੀ ਨੂੰ ਪੱਛਮੀ ਬੰਗਾਲ ਦਾ ਦੌਰਾ ਕੀਤਾ ਸੀ। ਕਮਿਸ਼ਨ ਨੇ ਆਪਣੀ ਜਾਂਚ ’ਚ ਪਾਇਆ ਕਿ ਪੱਛਮੀ ਬੰਗਾਲ ਦੀ ਸਰਕਾਰੀ ਸੰਸਥਾ ਦੇ ਕਲਚਰਲ ਰਿਸਰਚ ਇੰਸਟੀਊਟ ਦੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੱਛਮੀ ਬੰਗਾਲ ’ਚ ਹਿੰਦੂਆਂ ਨੇ ਵੱਡੇ ਪੱਧਰ ’ਤੇ ਇਸਲਾਮ ਕਬੂਲ ਕਰ ਲਿਆ ਹੈ। ਅਹੀਰ ਨੇ ਅੱਗੇ ਖੁਲਾਸਾ ਕੀਤਾ ਕਿ ਪੱਛਮੀ ਬੰਗਾਲ ਸਰਕਾਰ ਨੇ ਕੁਰੈਸ਼ੀ ਮੁਸਲਿਮ ਜਾਤ ਨੂੰ ਓ. ਬੀ. ਸੀ. ਦੀ ਕੇਂਦਰੀ ਸੂਚੀ ’ਚ ਸ਼ਾਮਲ ਕਰਨ ਲਈ ਰਾਸ਼ਟਰੀ ਪਿਛੜਾ ਵਰਗ ਕਮਿਸ਼ਨ ਨੂੰ ਇਕ ਪ੍ਰਸਤਾਵ ਭੇਜਿਆ ਹੈ। ਉਂਝ ਪੱਛਮੀ ਬੰਗਾਲ ਸਰਕਾਰ ਕੁਰੈਸ਼ੀ ਮੁਸਲਿਮ ਨੂੰ ਇਕ ਜਾਤ ਦੇ ਰੂਪ ’ਚ ਨਹੀਂ ਮੰਨਦੀ ਹੈ ਅਤੇ ਇਸ ਨੂੰ ਓ.ਬੀ.ਸੀ. ਦੀ ਸੂਬਾਈ ਸੂਚੀ ’ਚ ਸ਼ਾਮਲ ਨਹੀਂ ਕੀਤਾ ਹੈ ਪਰ ਅਜਿਹਾ ਕੇਂਦਰ ਨੂੰ ਪ੍ਰਸਤਾਵ ਭੇਜਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ