ਦਿੱਲੀ ਦੇ ਸ਼ਾਹੀਨ ਬਾਗ 'ਚ ਅੱਗ ਨੇ ਮਚਾਇਆ ਤਾਂਡਵ, ਦੋ ਮਸ਼ਹੂਰ ਰੈਸਟੋਰੈਂਟ ਸੜ ਕੇ ਹੋਏ ਸੁਆਹ

Saturday, Jun 08, 2024 - 11:07 PM (IST)

ਦਿੱਲੀ ਦੇ ਸ਼ਾਹੀਨ ਬਾਗ 'ਚ ਅੱਗ ਨੇ ਮਚਾਇਆ ਤਾਂਡਵ, ਦੋ ਮਸ਼ਹੂਰ ਰੈਸਟੋਰੈਂਟ ਸੜ ਕੇ ਹੋਏ ਸੁਆਹ

ਨਵੀਂ ਦਿੱਲੀ- ਦਿੱਲੀ ਦੇ ਸ਼ਾਹੀਨ ਬਾਗ ਇਲਾਕੇ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਇੰਨੀ ਭਿਆਨਕ ਇੰਨੀ ਭਿਆਨਕ ਸੀ ਕਿ ਲੋਕ ਆਪਣੀ ਜਾਨ ਬਚਾਅ ਕੇ ਇਧਰ-ਓਧਰ ਦੌੜਦੇ ਹੋਏ ਨਜ਼ਰ ਆਏ। ਫਿਲਹਾਲ ਇਸ ਅਗਨੀਕਾਂਡ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ। 

ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ 12 ਗੱਡੀਆਂ ਅੱਗ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਪਹੁੰਚੀਆਂ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ 'ਚ ਇਲਾਕੇ ਦੇ ਦੋ ਮਸ਼ਹੂਰ ਰੈਸਟੋਰੈਂਟ ਸੜ ਕੇ ਸੁਆਹ ਹੋ ਚੁੱਕੇ ਹਨ। ਭੀੜ-ਭੜਕੇ ਵਾਲਾ ਇਲਾਕਾ ਅਤੇ ਛੋਟੀਆਂ ਗਲੀਆਂ ਹੋਣ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਵਾਹਨ ਅੰਦਰ ਲੈ ਕੇ ਜਾਣ 'ਚ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ। 

ਇਸ ਤੋਂ ਪਹਿਲਾਂ ਪੂਰਬੀ ਦਿੱਲੀ ਦੇ ਕ੍ਰਿਸ਼ਨਾ ਨਗਰ ਇਲਾਕੇ 'ਚ ਸ਼ਨੀਵਾਰ ਦੁਪਹਿਰ ਨੂੰ ਇਕ ਮਕਾਨ 'ਚ ਅੱਗ ਲੱਗ ਗਈ। ਪੁਲਸ ਨੇ ਦੱਸਿਆ ਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਕ ਅਧਿਕਾਰੀ ਮੁਤਾਬਕ, ਪੂਰਬੀ ਆਜ਼ਾਦ ਨਗਰ 'ਚ ਅੱਗ ਲੱਗਣ ਦੀ ਸੂਚਨਾ ਦੁਪਹਿਰ ਕਰੀਬ ਸਾਢੇ ਤਿੰਨ ਵਜੇ ਮਿਲੀ ਸੀ। ਉਨ੍ਹਾਂ ਦੱਸਿਆ ਕਿ ਦੋ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ 'ਤੇ ਲੱਗ ਲੱਗ ਗਈ ਸੀ, ਜਿਸ 'ਤੇ ਫਾਇਰ ਬ੍ਰਿਗੇਡ ਦੀਾਂ ਤਿੰਨ ਗੱਡੀਆਂ ਦੀ ਮਦਦ ਨਾਲ ਕਾਬੂ ਪਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਅੱਧੇ ਘੰਟੇ 'ਚ ਅੱਗ 'ਤੇ ਕਾਬੂ ਪਾ ਲਿਆ ਗਿਆ।


author

Rakesh

Content Editor

Related News