ਅਮਰਨਾਥ ਯਾਤਰਾ ਲਈ ਜੰਮੂ ਤੋਂ 3 ਹਜ਼ਾਰ ਤੀਰਥ ਯਾਤਰੀਆਂ ਦਾ ਜੱਥਾ ਰਵਾਨਾ

Thursday, Jul 25, 2024 - 12:51 PM (IST)

ਅਮਰਨਾਥ ਯਾਤਰਾ ਲਈ ਜੰਮੂ ਤੋਂ 3 ਹਜ਼ਾਰ ਤੀਰਥ ਯਾਤਰੀਆਂ ਦਾ ਜੱਥਾ ਰਵਾਨਾ

ਜੰਮੂ- ਜੰਮੂ ਤੋਂ ਵੀਰਵਾਰ ਨੂੰ 3 ਹਜ਼ਾਰ ਤੋਂ ਵੱਧ ਤੀਰਥ ਯਾਤਰੀਆਂ ਦਾ ਇਕ ਨਵਾਂ ਜੱਥਾ ਦੱਖਣੀ ਕਸ਼ਮੀਰ ਹਿਮਾਲਿਆ 'ਚ ਸਥਿਤ ਅਮਰਨਾਥ ਗੁਫ਼ਾ ਮੰਦਰ ਲਈ ਰਵਾਨਾ ਹੋਇਆ। ਹੁਣ ਤੱਕ 4.25 ਲੱਖ ਤੋਂ ਵਧੇਰੇ ਤੀਰਥ ਯਾਤਰੀ ਬਾਬਾ ਬਰਫ਼ਾਨੀ ਦੇ ਦਰਸ਼ਨ ਕਰ ਚੁੱਕੇ ਹਨ, ਜਦਕਿ ਪਿਛਲੇ ਸਾਲ ਇਸ ਸਮੇਂ ਵਿਚ ਇਹ ਗਿਣਤੀ ਸਾਢੇ 4 ਲੱਖ ਤੋਂ ਵੱਧ ਸੀ। ਭਗਵਤੀ ਨਗਰ ਆਧਾਰ ਕੈਂਪ ਤੋਂ 106 ਵਾਹਨਾਂ ਵਿਚ 3,089 ਤੀਰਥ ਯਾਤਰੀਆਂ ਦਾ 28ਵਾਂ ਜੱਥਾ ਕੇਂਦਰੀ ਰਿਜ਼ਰਵ ਪੁਲਸ ਫੋਰਸ (CRPF) ਦੀ ਸੁਰੱਖਿਆ ਵਿਚ ਤੜਕੇ 3.23 ਵਜੇ ਰਵਾਨਾ ਹੋਇਆ।

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਵਿਚੋਂ 1,803 ਤੀਰਥ ਯਾਤਰੀਆਂ ਨੇ ਰਿਵਾਇਤੀ 48 ਕਿਲੋਮੀਟਰ ਲੰਬੇ ਪਹਿਲਗਾਮ ਮਾਰਗ ਨੂੰ ਜਦਕਿ 1,286 ਨੇ ਛੋਟੇ ਪਰ ਮੁਸ਼ਕਲ 14 ਕਿਲੋਮੀਟਰ ਬਾਲਟਾਲ ਮਾਰਗ ਨੂੰ ਚੁਣਿਆ ਹੈ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ 28 ਜੂਨ ਨੂੰ ਜੰਮੂ ਤੋਂ ਤੀਰਥ ਯਾਤਰੀਆਂ ਦੇ ਪਹਿਲੇ ਜਥੇ ਨੂੰ ਰਵਾਨਾ ਕੀਤਾ ਸੀ। ਜਿਸ ਤੋਂ ਬਾਅਦ ਹੁਣ ਤੱਕ ਕੁੱਲ 3,11,493 ਤੀਰਥ ਯਾਤਰੀ ਜੰਮੂ ਆਧਾਰ ਕੈਂਪ ਤੋਂ ਤੀਰਥ ਯਾਤਰਾ ਲਈ ਰਵਾਨਾ ਹੋ ਚੁੱਕੇ ਹਨ। ਅਮਰਨਾਥ ਯਾਤਰਾ 19 ਅਗਸਤ ਨੂੰ ਰੱਖੜੀ ਵਾਲੇ ਦਿਨ ਖ਼ਤਮ ਹੋਵੇਗੀ।


author

Tanu

Content Editor

Related News