ਕੰਮ ਕਰਨ ਵਾਲੀਆਂ ਔਰਤਾਂ ਨੂੰ ਮਹਾਰਾਸ਼ਟਰ ਸਰਕਾਰ ਦਾ ਤੋਹਫਾ, ਮੁੰਬਈ 'ਚ ਬਣੇਗਾ 450 ਕਮਰਿਆਂ ਦਾ ਹੋਸਟਲ

04/14/2021 8:40:10 PM

ਮੁੰਬਈ : ਕੰਮ ਕਰਨ ਵਾਲੀਆਂ ਔਰਤਾਂ ਲਈ ਮਹਾਰਾਸ਼ਟਰ ਸਰਕਾਰ ਵੱਡਾ ਕਦਮ ਚੁੱਕਣ ਜਾ ਰਹੀ ਹੈ। ਔਰਤਾਂ ਨੂੰ ਆਉਣ-ਜਾਣ ਦੀ ਮੁਸ਼ਕਿਲ ਤੋਂ ਬਚਾਉਣ ਲਈ ਸਰਕਾਰ ਨੇ ਤਾੜਦੇਵ ਸਥਿਤ ਮਹਾਡਾ ਸੰਕਰਮਣ ਕੈਂਪ ਦੀ ਜਗ੍ਹਾ 1 ਹਜ਼ਾਰ ਔਰਤਾਂ ਲਈ 450 ਕਮਰਿਆਂ ਦਾ ਹੋਸਟਲ ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਰਾਜ ਦੇ ਗ੍ਰਹਿ ਨਿਰਮਾਣ ਮੰਤਰੀ ਜਿਤੇਂਦਰ ਆਵਹਾਡ ਨੇ ਦਿੱਤੀ।

ਔਰਤਾਂ ਲਈ 450 ਕਮਰਿਆਂ ਦਾ ਹੋਸਟਲ
ਗ੍ਰਹਿ ਨਿਰਮਾਣ ਮੰਤਰੀ ਜਿਤੇਂਦਰ ਆਵਹਾਡ ਨੇ ਦੱਸਿਆ ਕਿ ਰਾਜ ਭਰ ਤੋਂ ਔਰਤਾਂ ਮੁੰਬਈ ਵਿੱਚ ਕੰਮ ਕਰਣ ਲਈ ਆਉਂਦੀਆਂ ਹਨ ਪਰ ਉਨ੍ਹਾਂ ਲਈ ਦਫ਼ਤਰ ਕੋਲ ਰਹਿਣਾ ਸੰਭਵ ਨਹੀਂ ਹੋ ਪਾਉਂਦਾ ਹੈ। ਇਸ ਜ਼ਰੂਰਤ ਨੂੰ ਸਮਝਦੇ ਹੋਏ ਮਹਾਡਾ ਦੇ ਤਾੜਦੇਵ ਸਥਿਤ ਐੱਮ.ਪੀ. ਮਿੱਲ ਕੰਪਾਉਂਡ ਕੰਪਲੈਕਸ ਵਿੱਚ ਔਰਤਾਂ ਲਈ ਹੋਸਟਲ ਬਣਾਇਆ ਜਾਵੇਗਾ।

ਆਵਹਾਡ ਨੇ ਕਿਹਾ ਕਿ 450 ਕਮਰਿਆਂ ਦਾ ਹੋਸਟਲ ਡੇਢ ਤੋਂ ਦੋ ਸਾਲ ਵਿੱਚ ਤਿਆਰ ਕੀਤਾ ਜਾਵੇਗਾ ਅਤੇ ਛੇ ਮਹੀਨੇ ਵਿੱਚ ਇਸ ਦੀ ਟੈਂਡਰ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ। ਸਰਕਾਰ ਨੇ ਦੱਸਿਆ ਹੈ ਕਿ ਇਸ ਕੰਮ ਵਿੱਚ ਕਰੀਬ 35 ਕਰੋੜ ਰੁਪਏ ਖਰਚ ਕੀਤੇ ਜਾਣਗੇ। ਉਥੇ ਹੀ ਹੋਸਟਲ ਬਣਨ ਤੋਂ ਬਾਅਦ ਇਸ ਦੀ ਦੇਖਭਾਲ ਦੀ ਜ਼ਿੰਮੇਦਾਰੀ ਇੱਕ ਆਜ਼ਾਦ ਸੰਸਥਾ ਨੂੰ ਦਿੱਤੀ ਜਾਵੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News